ਹਰਦਮ ਸਿੰਘ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਦਮ ਸਿੰਘ ਮਾਨ
ਹਰਦਮ ਸਿੰਘ ਮਾਨ

ਜੀਵਨ ਬਿਓਰਾ[ਸੋਧੋ]

ਹਰਦਮ ਸਿੰਘ ਮਾਨ ਪੰਜਾਬੀ ਕਵੀ ਹੈ। ਉਹ ਮੁੱਖ ਤੌਰ ਤੇ ਗ਼ਜ਼ਲ ਲਿਖਦਾ ਹੈ।[1] ਉਸ ਦਾ ਜਨਮ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਜ਼ਿਲਾ ਫਰੀਦਕੋਟ (ਪੰਜਾਬ) ਵਿਖੇ ਹੋਇਆ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਦੀ ਸਿੱਖਿਆ ਹਾਸਲ ਕੀਤੀ। ਪੰਜਾਬੀ ਸਾਹਿਤ ਸਭਾ ਰਜਿ. ਜੈਤੋ (ਜ਼ਿਲਾ ਫਰੀਦਕੋਟ) ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਉਹ ਇਕ ਹੈ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ (ਮਰਹੂਮ) ਅਤੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਦੀਪਕ ਜੈਤੋਈ (ਮਰਹੂਮ) ਦੀ ਸਾਹਿਤਕ ਬੁੱਕਲ ਮਾਣਨ ਦਾ ਉਸ ਨੂੰ ਫ਼ਖ਼ਰ ਹਾਸਲ ਹੈ।[2] ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਅਖਬਾਰਾਂ, ਰਸਾਲਿਆਂ ਛਪ ਚੁੱਕੀਆਂ ਹਨ ਅਤੇ ਜਲੰਧਰ, ਪਟਿਆਲਾ, ਬਠਿੰਡਾ ਰੇਡੀਓ ਅਤੇ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੋ ਚੁੱਕੀਆਂ ਹਨ।[3]ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਸੰਪਾਦਿਤ ਕੀਤੇ ਗ਼ਜ਼ਲ ਸੰਗ੍ਰਹਿ "ਕਤਰਾ ਕਤਰਾ ਮੌਤ" ਵਿਚ ਉਸ ਦੀਆਂ 20 ਗ਼ਜ਼ਲਾਂ ਸ਼ਾਮਿਲ ਹਨ। 2013 ਵਿਚ ਉਸ ਦਾ ਇਕ ਗ਼ਜ਼ਲ ਸੰਗ੍ਰਹਿ "ਅੰਬਰਾਂ ਦੀ ਭਾਲ ਵਿਚ" ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਮਿਲ ਕੇ ਮਰਹੂਮ ਸ਼ਾਇਰ ਅਤੇ ਵਿਦਵਾਨ ਪ੍ਰੋ. ਰੁਪਿੰਦਰ ਮਾਨ ਦੇ ਜੀਵਨ ਅਤੇ ਰਚਨਾ ਉੱਪਰ ਪੁਸਤਕ ਸੰਪਾਦਿਤ ਕੀਤੀ ਹੈ।[4] ਪੰਜਾਬ ਨੈਸ਼ਨਲ ਬੈਂਕ ਵਿਚ 31 ਸਾਲ ਦੀ ਨੌਕਰੀ ਕਰਨ ਉਪਰੰਤ ਉਹ ਸੇਵਾ ਮੁਕਤ ਹੋਇਆ ਅਤੇ ਆਪਣੇ ਪਰਿਵਾਰ ਸਮੇਤ ਦਸੰਬਰ 2012 ਵਿਚ ਵੈਨਕੂਵਰ (ਕੈਨੇਡਾ) ਆ ਗਿਆ। ਉਹ ਮੁੱਖ ਤੌਰ ਤੇ ਗ਼ਜ਼ਲ ਲਿਖਦਾ ਹੈ। ਅੱਜ ਕੱਲ੍ਹ "ਗ਼ਜ਼ਲ ਮੰਚ ਸਰੀ" ਦਾ ਪ੍ਰਚਾਰ ਸਕੱਤਰ ਹੈ ਅਤੇ ਸਰੀ ਤੋਂ ਛਪਦੇ ਪੰਜਾਬੀ ਅਖਬਾਰ "ਪੰਜਾਬ ਲਿੰਕ" ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ।[5]

ਕਿਤਾਬਾਂ[ਸੋਧੋ]

  • ਕਤਰਾ ਕਤਰਾ ਮੌਤ (ਸੰਪਾਦਿਤ ਗ਼ਜ਼ਲ ਸੰਗ੍ਰਹਿ), 1985
  • ਪ੍ਰੋ. ਰੁਪਿੰਦਰ ਮਾਨ -ਜੀਵਨ ਤੇ ਰਚਨਾ (ਸੁਰਿੰਦਰਪ੍ਰੀਤ ਘਣੀਆਂ ਦੇ ਨਾਲ ਸੰਪਾਦਿਤ), 2011
  • ਅੰਬਰਾਂ ਦੀ ਭਾਲ ਵਿਚ (ਗ਼ਜ਼ਲ ਸੰਗ੍ਰਹਿ), ਹੁਣ ਪ੍ਰਕਾਸ਼ਨ ਮੁਹਾਲੀ, 2013

ਕਾਵਿ-ਨਮੂਨਾ[ਸੋਧੋ]

ਗ਼ਜ਼ਲ[ਸੋਧੋ]

ਫੁੱਲ ਵਾਂਗੂੰ ਓਸ ਨੇ ਹੀ ਟਹਿਕਣਾ ਇਸ ਦੌਰ ਵਿਚ।

ਜਾਣਦੈ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿਚ।

ਹਰ ਕਦਮ 'ਤੇ ਲਟਕਦੇ ਨੇ ਖੂਬਸੂਰਤ ਪਿੰਜਰੇ,

ਭੁੱਲ ਗਿਆ ਪੰਛੀ ਵਿਚਾਰਾ ਆਲ੍ਹਣਾ ਇਸ ਦੌਰ ਵਿਚ।

ਸਿਦਕ ਹੈ, ਈਮਾਨ ਹੈ, ਸਾਡੀ ਤਲੀ 'ਤੇ ਜਾਨ ਹੈ,

ਪਰਖ ਲੈ, ਜੋ ਪਰਖਣੈ ਤੂੰ ਦੁਸ਼ਮਣਾ ਇਸ ਦੌਰ ਵਿਚ।

ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ

ਸ਼ੀਸ਼ਿਆਂ ਤਾਂ ਤਿੜਕਣਾ ਹੀ ਤਿੜਕਣਾ ਇਸ ਦੌਰ ਵਿਚ।

ਕੀ ਭਰੋਸਾ ਏਸ ਜੰਗਲ ਦੇ ਸਦੀਵੀ ਹੋਣ ਦਾ

ਝੂਮਦੇ ਬਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿਚ।

ਕੌਣ ਹੈ ਇਹ,ਕਿਸ ਨੇ ਸਾਡੇ ਮੱਥਿਆਂ ਤੇ ਉਕਰਿਐ?

ਗਿੱਲੇ ਗੋਹੇ ਵਾਂਗ ਹਰ ਪਲ ਸੁਲਘਣਾ ਇਸ ਦੌਰ ਵਿਚ।

ਹੂਕ ਹੈ, ਵੈਰਾਗ ਹੈ, ਇਕ ਰਾਗ ਹੈ ਪਰ ਸਾਜ਼ ਨਾ,

ਗੀਤ ਦਾ ਇਹ ਦਰਦ ਕਿਸ ਨੇ ਸਮਝਣਾ ਇਸ ਦੌਰ ਵਿਚ।

ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ,

ਫੇਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿਚ।

  1. http://www.quamiekta.com/2014/09/22/24913/
  2. http://punjabiaarsi.blogspot.com/2009/08
  3. https://www.punjabitribuneonline.com/2011/09/%e0%a8%b9%e0%a8%b0%e0%a8%a6%e0%a8%ae-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%a8-%e0%a8%a6%e0%a9%80%e0%a8%86%e0%a8%82-%e0%a8%9a%e0%a8%be%e0%a8%b0-%e0%a9%9a%e0%a9%9b%e0%a8%b2/#.W86BpPJTeS4.gmail
  4. http://www.wikiwand.com/pa/%E0%A8%95%E0%A9%88%E0%A8%A8%E0%A9%87%E0%A8%A1%E0%A9%80%E0%A8%85%E0%A8%A8_%E0%A8%AA%E0%A9%B0%E0%A8%9C%E0%A8%BE%E0%A8%AC%E0%A9%80_%E0%A8%B2%E0%A9%87%E0%A8%96%E0%A8%95%E0%A8%BE%E0%A8%82_%E0%A8%A6%E0%A9%80%E0%A8%86%E0%A8%82_%E0%A8%95%E0%A8%BF%E0%A8%A4%E0%A8%BE%E0%A8%AC%E0%A8%BE%E0%A8%82
  5. http://punjabguardian.com/news/%E0%A9%9A%E0%A9%9B%E0%A8%B2-%E0%A8%AE%E0%A9%B0%E0%A8%9A-%E0%A8%B8%E0%A8%B0%E0%A9%80-%E0%A8%A6%E0%A9%80-%E0%A8%B8%E0%A8%A5%E0%A8%BE%E0%A8%AA%E0%A8%A8%E0%A8%BE-%E0%A8%89%E0%A9%B1%E0%A8%98%E0%A9%87/