ਹਰਭਜਨ ਸਿੰਘ (ਡਾ.)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਹਰਭਜਨ ਸਿੰਘ
ਜਨਮ (1935-08-19) ਅਗਸਤ 19, 1935 (ਉਮਰ 84)
ਪਿੰਡ ਤਲਵੰਡੀ ਵਿਰਕ ਜ਼ਿਲ੍ਹਾ ਗੁਰਦਾਸਪੁਰ
ਅਲਮਾ ਮਾਤਰਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਬੈਂਗਲੁਰੂ
ਪੇਸ਼ਾਖੋਜੀ ਕੰਪਿਊਟਰ ਤਕਨਾਲੋਜੀ
ਪੁਰਸਕਾਰਗਲੋਰੀ ਆਫ ਇੰਡੀਆ

ਡਾ. ਹਰਭਜਨ ਸਿੰਘ ਨੇ ਕੰਪਿਊਟਰ ਤਕਨਾਲੋਜੀ ਤੇ ਕੰਮ ਕੀਤਾ ਅਤੇ ਮਾਹਰ ਹਨ। ਆਪ ਦਾ ਜਨਮ ਸੰਨ 1935 ਵਿੱਚ ਪਿੰਡ ਤਲਵੰਡੀ ਵਿਰਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ। ਆਪ ਨੇ ਮੁੱਢਲੀ ਵਿਦਿਆ ਹਾਈ ਸਕੂਲ ਧਾਰੀਵਾਲ ਤੋਂ ਪਾਸ ਕੀਤੀ। ਆਪ ਇਲੈਕਟ੍ਰਾਨਿਕਸ ਵਿੱਚ ਮਾਸਟਰ ਆਫ ਇੰਜੀਨੀ ਅਰਿੰਗ ਦੀ ਡਿਗਰੀ ਅਤੇ ਡਿਵੈਲਪਮੈਂਟ ਆਫ ਐਲਗੋਰਿਦਮ ਫਾਰ ਆਪਟੀਮਸ ਯੂਟੀਲਾਈਜ਼ੇਸ਼ਨ ਆਫ ਇੰਟੀਗਰੇਟਿਡ ਸਰਵਿਸ ਡਿਜੀਟਲ ਨੈੱਟਵਰਕ ਐਂਡ ਲੋਕਲ ਏਰੀਆ ਨੈੱਟਵਰਕਸ ਵਿਸ਼ੇ ’ਤੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਸੀ।

ਨੌਕਰੀ ਅਤੇ ਖੋਜ ਲੇਖ[ਸੋਧੋ]

ਡਾ. ਹਰਭਜਨ ਸਿੰਘ ਨੇ ਸੰਨ 1955 ਤੋਂ 1970 ਤਕ ਭਾਰਤੀ ਵਾਯੂ ਸੈਨਾ 1970 ਤੋਂ 1993 ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਸੇਵਾ ਕੀਤੀ। ਪੰਜਾਬ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਪਿਊਟਰ ਸਥਾਪਤ ਕੀਤਾ। 1998 ਤੋਂ 2011 ਤਕ ਹਿਮਾਚਲ ਅਤੇ ਪੰਜਾਬ ਦੀਆਂ ਵੱਖ-ਵੱਖ ਉੱਚ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਉਨ੍ਹਾਂ ਵੱਲੋਂ 1987 ਵਿੱਚ ਸਿਓਲ ਵਿਖੇ ਹੋਈ ਆਈ.ਈ.ਈ.ਈ. ਰੀਜਨ 10 ਕਾਨਫਰੰਸ ਵਿੱਚ 22 ਦੇਸ਼ਾਂ ਦੇ 275 ਖੋਜ ਪੱਤਰਾਂ ’ਚੋਂ ਡਾ. ਹਰਭਜਨ ਸਿੰਘ ਦਾ ਖੋਜ ਪੇਪਰ ਦੂਜੇ ਸਥਾਨ ’ਤੇ ਰਿਹਾ ਸੀ। ਜਿਸ ਦਾ ਵਿਸ਼ਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਟੈਲੀਫੋਨ ਆਵੇਗਾ ਜਿਸ ਰਾਹੀਂ ਆਵਾਜ਼, ਡਾਟਾ ਤੇ ਫੋਟੋਆਂ ਆ ਜਾ ਸਕਣਗੀਆਂ। ਡਾ. ਹਰਭਜਨ ਸਿੰਘ ਨੇ ਯੂਨੈਸਕੋ ਅਤੇ ਸੇਫੀ ਵੱਲੋਂ ਪੈਰਿਸ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਸਿੰਪੋਜੀਅਮ ਵਿੱਚ ਆਪਣਾ ਖੋਜ ਪੱਤਰ ‘Innovative Methods on Technology Education at institute and international level’ ਪੇਸ਼ ਕੀਤਾ। ਅਾਪ ਨੇ ਲਗਪਗ 25 ਖੋਜ ਪੱਤਰ ਵੀ ਲਿਖੇ ਹਨ ਜਿਨ੍ਹਾਂ ਵਿੱਚ ਕਈ ਵੱਡਮੁੱਲੇ ਸੁਝਾਅ ਦਿੱਤੇ ਗਏ ਹਨ ਜਿਵੇਂ ਕੰਪਿਊਟਰ ਅਤੇ ਕਮਿਊਨੀਕੇਸ਼ਨ ਤਕਨਾਲੋਜੀ ਸਿੱਖਿਆ ਮੁੱਢਲੇ ਪੱਧਰ ’ਤੇ ਹੀ ਦਿੱਤੀ ਜਾਵੇ। ਉਸਾਰੂ ਕੰਮਾਂ ਲਈ ਨੌਜਵਾਨਾਂ ਦੀ ਤਾਕਤ ਵਰਤੀ ਜਾਵੇ।

ਸਨਮਾਨ[ਸੋਧੋ]

ਡਾ. ਸਾਹਿਬ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਉਨ੍ਹਾਂ ਨੂੰ ਸਾਲ 1998 ਵਿੱਚ ‘ਗਲੋਰੀ ਆਫ ਇੰਡੀਆ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਕਈ ਵਕਾਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ।

ਹਵਾਲੇ[ਸੋਧੋ]