ਹਲੀਮਾ ਯਾਕੂਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਲੀਮਾ ਯਾਕੂਬ 
ਐਮਪੀ
حاليمه بنت يعقوب
Halimah Yacob APEC Women and the Economy Forum 2012.jpg
ਹਲੀਮਾ ਯਾਕੂਬ  APEC ਮਹਿਲਾ ਅਤੇ ਆਰਥਿਕਤਾ ਫੋਰਮ 2012 ਵਿਖੇ
 ਸਿੰਗਾਪੁਰ ਦੀ 9ਵੀਂ ਸੰਸਦ ਸਪੀਕਰ 
ਪਰਧਾਨTony Tan Keng Yam
ਡਿਪਟੀ
ਚਾਰਲਸ ਚੋਂਗ
ਸੇਹ ਕਿਆਨ ਪੇਗ
ਸਾਬਕਾMichael Palmer
ਰਾਜ ਮੰਤਰੀ, ਕਮਿਊਨਿਟੀ ਵਿਕਾਸ, ਯੂਥ ਅਤੇ ਸਪੋਰਟਸ ਮੰਤਰਾਲਾ
ਸਾਬਕਾਯੂ-ਫ਼ੂ ਯੀ ਸ਼ੂਨ
ਨਿੱਜੀ ਜਾਣਕਾਰੀ
ਜਨਮ (1954-08-23) 23 ਅਗਸਤ 1954 (ਉਮਰ 66)
ਸਿੰਗਾਪੁਰ
ਕੌਮੀਅਤਸਿੰਗਾਪੁਰੀ
ਸਿਆਸੀ ਪਾਰਟੀ ਪੀਪਲਜ਼ ਐਕਸ਼ਨ ਪਾਰਟੀ 
ਅਲਮਾ ਮਾਤਰNational University of Singapore

ਹਲੀਮਾ ਬਿੰਤ ਯਾਕੂਬ (Jawi: حاليمه بنت ياچوب; ਜਨਮ 23 ਅਗਸਤ 1954) ਇੱਕ ਸਿੰਗਾਪੁਰੀ ਸਿਆਸਤਦਾਨ ਹੈ।[1] ਦੇਸ਼ ਦੀ ਰਾਜ ਕਰਦੀ ਪੀਪਲਜ਼ ਐਕਸ਼ਨ ਪਾਰਟੀ (PAP)  ਦੀ ਮੈਂਬਰ  ਉਹ ਇਸ ਵੇਲੇ 9ਵੀਂ ਸੰਸਦ ਸਪੀਕਰ ਹੈ,[2] ਜਿਸ ਨੇ 14 ਜਨਵਰੀ 2013 ਨੂੰ ਇਹ ਪਦਵੀ ਸੰਭਾਲੀ। ਗਣਰਾਜ ਦੇ ਇਤਿਹਾਸ ਵਿੱਚ ਇਸ ਪਦਵੀ ਤੇ ਬੈਠਣ ਵਾਲੀ ਉਹ ਪਹਿਲੀ ਔਰਤ ਹੈ। ਉਹ ਇੱਕ ਘੱਟ ਗਿਣਤੀ ਨਾਲ ਸੰਬੰਧਿਤ ਲਗਾਤਾਰ ਤੀਜੀ ਸਪੀਕਰ ਹੈ। ਇਸ ਤੋਂ ਪਹਿਲਾਂ ਅਬਦੁੱਲਾ ਤਾਰਮੁਗੀ ਅਤੇ ਮਾਈਕਲ ਪਾਮਰ ਇਸ ਪਦਵੀ ਤੇ ਰਹੇ ਹਨ।[3] ਉਹ 2011 ਤੋਂ  2013 ਤੱਕ ਭਾਈਚਾਰੇ ਦੇ ਵਿਕਾਸ, ਨੌਜਵਾਨ ਅਤੇ ਖੇਡ ਮੰਤਰਾਲੇ ਵਿੱਚ ਰਾਜ ਮੰਤਰੀ ਵੀ ਰਹੀ। ਉਹ 2001 ਅਤੇ 2015 ਦੇ ਵਿੱਚ ਜੁਰੋਂਗ ਸਮੂਹ ਦੇ ਪ੍ਰਤਿਨਿਧ ਨਿਰਵਾਚਨ ਖੇਤਰ ਦੀ ਪ੍ਰਤਿਨਿਧ ਵਜੋਂ  ਅਤੇ 2015 ਦੇ ਬਾਅਦ ਮਾਰਸਿਲਿੰਗ-ਯਿਊ ਟੀ ਸਮੂਹ ਪ੍ਰਤਿਨਿਧ ਨਿਰਵਾਚਨ ਖੇਤਰ ਪਾਰਲੀਮੈਂਟ ਮੈਂਬਰ ਹੈ। 

ਸਿੱਖਿਆ[ਸੋਧੋ]

ਹਲੀਮਾ ਯਾਕੂਬ ਨੇ ਸਿੰਗਾਪੁਰ ਚੀਨੀ ਗਰਲਸ ਸਕੂਲ ਅਤੇ ਤਾਂਜੋਂਗ ਕਟੋਂਗ ਗਰਲਸ ਸਕੂਲ ਤੋਂ ਪੜ੍ਹਨ ਉਪਰੰਤ, ਸਿੰਗਾਪੁਰ ਯੂਨੀਵਰਸਿਟੀ ਦਾਖਲ ਹੋ ਗਈ, ਜਿੱਥੋਂ ਉਸਨੇ 1978 ਵਿੱਚ ਐਲਐਲਬੀ (ਆਨਰਸ) ਦੀ ਡਿਗਰੀ ਪੂਰੀ ਕੀਤੀ। ਉਹ 1981 ਵਿੱਚ ਸਿੰਗਾਪੁਰ ਵਕਾਲਤ ਕਰਨ ਲੱਗੀ।  2001 ਵਿੱਚ ਉਸਨੇ ਸਿੰਗਾਪੁਰ ਦੀ ਰਾਸ਼ਟਰੀ ਯੂਨੀਵਰਸਿਟੀ ਵਿੱਚੋਂ ਐਲਐਲਐਮ ਦੀ ਡਿਗਰੀ ਪੂਰੀ ਕੀਤੀ, ਅਤੇ 7 ਜੁਲਾਈ 2016 ਨੂੰ ਉਸਨੂੰ ਐਨਯੂਐਸ ਤੋਂ ਕਨੂੰਨ ਦੇ ਆਨਰੇਰੀ ਡਾਕਟਰ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ। [4]

ਹਵਾਲੇ[ਸੋਧੋ]

  1. Mdm Halimah Yacob, http://www.parliament.gov.sg/mp/halimah-yacob?viewcv=Halimah%20Yacob, retrieved on 21 ਮਈ 2011 
  2. "Halimah Yacob Became First Woman Speaker of the Singapore Parliament". Jagran Josh. 16 January 2013. Retrieved 16 January 2013. 
  3. "Singapore's first female Speaker of Parliament". Channel Newsasia. 9 January 2013. Retrieved 9 January 2013. 
  4. Lim, Yan Liang (7 July 2016). "Halimah Yacob conferred honorary Doctor of Laws degree by NUS". Straits Times. Retrieved 7 July 2016.