ਹਵਾ ਦਾ ਝੰਵਿਆ ਇੱਕ ਰੁੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਵਾ ਦਾ ਝੰਵਿਆ ਇੱਕ ਰੁੱਖ
A Wind-Beaten Tree
ਕਲਾਕਾਰ ਵਿੰਸੇਂਟ ਵਾਨ ਗਾਗ
ਸਾਲ 1883
ਕਿਸਮ ਤੇਲ ਚਿੱਤਰ

ਹਵਾ ਦਾ ਝੰਵਿਆ ਇੱਕ ਰੁੱਖ (A Wind-Beaten Tree) ਵਿੰਸੇਂਟ ਵਾਨ ਗਾਗ ਦਾ 1883 ਵਿੱਚ ਬਣਾਇਆ ਇੱਕ ਤੇਲ-ਚਿੱਤਰ ਹੈ।[1] ਇਹ ਪੇਂਟਿੰਗ ਦਰਸਾਉਂਦੀ ਹੈ ਕਿ ਇਕ ਛੋਟਾ ਜਿਹਾ ਦਰਖ਼ਤ ਹੈ ਜੋ ਇਸ ਦੀ ਹਵਾ ਨਾਲ ਲਿਫਿਆ ਹੋਇਆ ਹੈ। ਇਹ ਸੁੱਕੇ ਹੋਏ ਪੇੜ-ਪੌਦਿਆਂ ਅਤੇ ਪੀਲੇ ਅਸਮਾਨ ਨਾਲ ਘਿਰਿਆ ਹੋਇਆ ਹੈ। ਰੁੱਖ ਕਿਸੇ ਪਿੰਡ ਜਾਂ ਵਿਅਕਤੀ ਦਾ ਪ੍ਰਤੀਨਿਧ ਹੋ ਸਕਦਾ ਹੈ ਜਾਂ ਕੋਈ ਵੀ ਜੋ ਕਠਿਨਾਈਆਂ ਵਿੱਚੀਂ ਲੰਘ ਰਿਹਾ ਹੈ ਅਤੇ ਇਸ ਕੇਸ ਵਿਚ ਇਕਾਂਤ ਵਿਚ ਉਸ (ਕਲਾਕਾਰ) ਦਾ ਆਪਣਾ ਪ੍ਰਤੀਨਿਧ ਹੋ ਸਕਦਾ ਹੈ। ਹਵਾ ਉਸ ਦੇ ਦਿਮਾਗ ਵਿਚ ਚੱਲ ਰਹੀ ਗੜਬੜ ਨੂੰ ਦਰਸਾਉਂਦੀ ਹੈ ਅਤੇ ਪੀਲੇ ਆਕਾਸ਼ ਨਜ਼ਰ ਨਾ ਆ ਰਹੇ ਅੰਤ ਦੀ ਬਾਤ ਪਾਉਂਦਾ ਹੈ। ਇਸ ਦਾ ਆਲਾ-ਦੁਆਲਾ, ਜੋ ਜਿਆਦਾਤਰ ਸੁੱਕੇ ਘਾਹ ਨਾਲ ਬਣਿਆ ਹੋਇਆ ਹੈ, ਹਰੇ-ਭਰੇ ਖੇਤਾਂ ਦੀ ਕੋਈ ਉਮੀਦ ਨਹੀਂ ਦਿੰਦਾ।


ਹਵਾਲੇ[ਸੋਧੋ]