ਹਾਟ ਬਾਜ਼ਾਰ
ਦਿੱਖ
(ਹਾਟ ਬਜ਼ਾਰ ਤੋਂ ਮੋੜਿਆ ਗਿਆ)
ਹਾਟ ਜਾਂ ਹਾਟ ਬਾਜ਼ਾਰ, ਇੱਕ ਓਪਨ ਏਅਰ ਬਾਜ਼ਾਰ ਹੈ [1] ਜੋ ਕਿ ਭਾਰਤੀ ਉਪ ਮਹਾਂਦੀਪ ਦੇ ਪੇਂਡੂ ਖੇਤਰਾਂ ਅਤੇ ਕਸਬਿਆਂ ਵਿੱਚ, ਖਾਸ ਕਰਕੇ ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਵਿੱਚ ਸਥਾਨਕ ਲੋਕਾਂ ਲਈ ਇੱਕ ਵਪਾਰਕ ਟਿਕਾਣੇ ਵਜੋਂ ਕੰਮ ਕਰਦਾ ਹੈ। [2] ਹਾਟ ਬਜ਼ਾਰ ਬਾਕਾਇਦਾ ਲਾਏ ਜਾਂਦੇ ਹਨ, ਭਾਵ ਹਫ਼ਤੇ ਵਿੱਚ ਇੱਕ ਵਾਰ, ਦੋ ਵਾਰ, ਜਾਂ ਤਿੰਨ ਵਾਰ ਅਤੇ ਕੁਝ ਥਾਵਾਂ 'ਤੇ ਹਰ ਦੋ ਹਫ਼ਤਿਆਂ ਵਿੱਚ। ਕਦੇ-ਕਦਾਈਂ, ਹਾਟ ਬਜ਼ਾਰਾਂ ਦਾ ਆਯੋਜਨ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ, ਯਾਨੀ ਪੇਂਡੂ ਲੋਕਾਂ ਦੇ ਵਪਾਰ ਨੂੰ ਸਮਰਥਨ ਦੇਣ ਜਾਂ ਉਤਸ਼ਾਹਿਤ ਕਰਨ ਲਈ। [3] [4] ਵਪਾਰ ਦੇ ਮੌਕੇ ਪ੍ਰਦਾਨ ਕਰਨ ਤੋਂ ਇਲਾਵਾ, ਹਾਟ ਬਜ਼ਾਰ ਮਿਲ਼ਣ ਗਿਲ਼ਣ ਦੇ ਸਥਾਨਾਂ ਵਜੋਂ ਵੀ ਕੰਮ ਕਰਦੇ ਹਨ, ਹਾਟ ਦੇ ਆਲੇ-ਦੁਆਲੇ ਪੇਂਡੂ ਬਸਤੀਆਂ ਆਉਂਦੀਆਂ ਹਨ ਜੋ ਹੌਲੀ-ਹੌਲੀ ਕਸਬੇ ਬਣਦੀਆਂ ਜਾ ਰਹੀਆਂ ਹਨ।
ਹਵਾਲੇ
[ਸੋਧੋ]- ↑ "Haat". Oxford Dictionary. Archived from the original on July 20, 2012.access date March 2015
- ↑ Crow, B., Markets, Class and Social Change: Trading Networks and Poverty in Rural South Asia, Palgrave, 2001, [Glossary] p. xvii
- ↑ "Haat". Nepal News.access date March 2015
- ↑ "Icimod Haat Bazaar – Showcase, Sell, Share". Icimod.access date March 2015