ਭੂਟਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭੂਟਾਨ ਬਾਦਸ਼ਾਹੀ
འབྲུག་རྒྱལ་ཁབ་ (Dzongkha)
Bhutan ਦਾ ਝੰਡਾ Emblem of Bhutan
ਕੌਮੀ ਗੀਤDruk tsendhen
ਬਿਜਲਈ ਡ੍ਰੈਗਨ ਦਾ ਦੇਸ਼
Bhutan ਦੀ ਥਾਂ
ਰਾਜਧਾਨੀ ਥਿੰਫੂ
27°28.0′N 89°38.5′E / 27.4667°N 89.6417°E / 27.4667; 89.6417
ਸਭ ਤੋਂ ਵੱਡਾ ਸ਼ਹਿਰ ਰਾਜਧਾਨੀ
ਰਾਸ਼ਟਰੀ ਭਾਸ਼ਾਵਾਂ ਜੌਂਗਖਾ ਭਾਸ਼ਾ
ਵਾਸੀ ਸੂਚਕ ਭੂਟਾਨੀ
ਸਰਕਾਰ Unitary parliamentary constitutional monarchy
 -  King Jigme Khesar Namgyel Wangchuck
 -  Prime Minister Tshering Tobgay
ਵਿਧਾਨ ਸਭਾ ਸੰਸਦ
 -  ਉੱਚ ਸਦਨ ਨੈਸ਼ਨਲ ਪ੍ਰੀਸ਼ਦ
 -  ਹੇਠਲਾ ਸਦਨ ਨੈਸ਼ਨਲ ਵਿਧਾਨ ਸਭਾ
ਗਠਨ ਸ਼ੁਰੂ 17ਵੀਂ ਸਦੀ 
 -  House of Wangchuck 17 ਦਸੰਬਰ 1907 
 -  Indo-Bhutan Treaty 8 ਅਗਸਤ 1949 
 -  Constitutional monarchy 2007 
ਖੇਤਰਫਲ
 -  ਕੁੱਲ 38 ਕਿਮੀ2 (136th)
14 sq mi 
 -  ਪਾਣੀ (%) 1.1
ਅਬਾਦੀ
 -  2012 ਦਾ ਅੰਦਾਜ਼ਾ 742,737[1] (165th)
 -  2005a ਦੀ ਮਰਦਮਸ਼ੁਮਾਰੀ 634,982[2] 
 -  ਆਬਾਦੀ ਦਾ ਸੰਘਣਾਪਣ 18.0/ਕਿਮੀ2 (196th)
46.6/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2014 ਦਾ ਅੰਦਾਜ਼ਾ
 -  ਕੁਲ $5.855 billion[3] 
 -  ਪ੍ਰਤੀ ਵਿਅਕਤੀ ਆਮਦਨ $7,641[3] (114)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2014 ਦਾ ਅੰਦਾਜ਼ਾ
 -  ਕੁੱਲ $2.092 billion[3] 
 -  ਪ੍ਰਤੀ ਵਿਅਕਤੀ ਆਮਦਨ $2,730 [3] (130)
ਜਿਨੀ (2012) 38.7 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2013) 0.584 (136th)
ਮੁੱਦਰਾ
ਸਮਾਂ ਖੇਤਰ BTT (ਯੂ ਟੀ ਸੀ+6)
 -  ਹੁਨਾਲ (ਡੀ ਐੱਸ ਟੀ) not observed (ਯੂ ਟੀ ਸੀ+6)
ਸੜਕ ਦੇ ਕਿਸ ਪਾਸੇ ਜਾਂਦੇ ਹਨ left
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .bt
ਕਾਲਿੰਗ ਕੋਡ +975

ਭੂਟਾਨ ਹਿਮਾਲਾ ਉੱਤੇ ਵਸਿਆ ਦੱਖਣ ਏਸ਼ੀਆ ਦਾ ਇੱਕ ਛੋਟਾ ਅਤੇ ਮਹੱਤਵਪੂਰਨ ਦੇਸ਼ ਹੈ। ਇਹ ਦੇਸ਼ ਚੀਨ (ਤਿੱਬਤ) ਅਤੇ ਭਾਰਤ ਦੇ ਵਿੱਚ ਸਥਿਤ ਹੈ। ਇਸ ਦੇਸ਼ ਦਾ ਮਕਾਮੀ ਨਾਮ ਦਰੁਕ ਯੂ ਹੈ, ਜਿਸਦਾ ਮਤਲਬ ਹੁੰਦਾ ਹੈ ਅਝਦਹਾ ਦਾ ਦੇਸ਼। ਇਹ ਦੇਸ਼ ਮੁੱਖ ਤੌਰ ਤੇ ਪਹਾੜੀ ਹੈ ਕੇਵਲ ਦੱਖਣ ਭਾਗ ਵਿੱਚ ਥੋੜ੍ਹੀ ਜਿਹੀ ਪੱਧਰੀ ਜ਼ਮੀਨ ਹੈ। ਭੁਟਾਨ ਦੇਸ਼ ਦਾ ਨਾਂਅ ਸੰਸਕ੍ਰਿਤ ਦੇ ਸ਼ਬਦ 'ਭੂਤਾਨ' ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਤਿੱਬਤ ਦੇ ਅਖ਼ੀਰ ਵਿਚ ਜਾਂ ਫਿਰ 'ਭੂ-ਉਤਾਨ', ਜਿਸ ਦਾ ਮਤਲਬ ਹੈ ਉੱਚੀ ਜਗ੍ਹਾ। ਪ੍ਰੰਤੂ ਕਈ ਲੋਕਾਂ ਦੇ ਵਿਚਾਰ ਵਿਚ ਇਹ ਨਾਂਅ ਸੰਸਕ੍ਰਿਤ ਦੇ ਅੱਖਰ 'ਭੂਤਿਆਸ' ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਤਿੱਬਤ ਦੇ ਵਸਨੀਕ। ਇਸ ਦੇ ਲੋਕ ਇਸ ਨੂੰ 'ਡਰੁਕਯੁਲ' ('ਡਰੁਕ' ਮਤਲਬ ਡਰੈਗਨ ਅਤੇ 'ਧੁਲ' ਮਤਲਬ ਧਰਤੀ) ਥੰਡਰ ਡਰੈਗਨ ਦੀ ਧਰਤੀ ਅਤੇ ਆਪਣੇ ਆਪ ਨੂੰ 'ਡਰੁਕਪਾ' ਕਹਿਲਾਉਂਦੇ ਹਨ। ਇਹ ਸੰਸਕ੍ਰਿਤਕ ਅਤੇ ਧਾਰਮਿਕ ਤੌਰ ਤੇ ਤਿੱਬਤ ਨਾਲ ਜੁੜਿਆ ਹੈ, ਲੇਕਿਨ ਭੂਗੋਲਿਕ ਅਤੇ ਰਾਜਨੀਤਕ ਪਰਿਸਥਿਤੀਆਂ ਦੇ ਮੱਦੇਨਜਰ ਵਰਤਮਾਨ ਵਿੱਚ ਇਹ ਦੇਸ਼ ਭਾਰਤ ਦੇ ਕਰੀਬ ਹੈ। ਭੂਟਾਨ ਖ਼ੂਬਸੂਰਤ ਹਰਿਆਵਲ ਭਰੀਆਂ ਪਹਾੜੀਆਂ ਵਾਲਾ ਛੋਟਾ ਜਿਹਾ ਦੇਸ਼ ਹੈ ਜਿਸ ਦੀ ਬੋਧੀ ਜੀਵਨ ਸ਼ੈਲੀ ਹੈ। ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਵੀ ਦਰਸ਼ਾਉਂਦੀ ਹੈ। ਇਸ ਦੀ ਆਬਾਦੀ ਤਕਰੀਬਨ ਪੌਣੇ ਕੁ ਅੱਠ ਲੱਖ ਹੈ। ਭੂਟਾਨ ਚੀਨ ਵੱਲੋਂ ਤਿੱਬਤ ਨਾਲ, ਭਾਰਤ ਵੱਲੋਂ ਸਿਕਿਮ, ਪੱਛਮੀ ਬੰਗਾਲ, ਆਸਾਮ ਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦਾ ਹੈ। ਇਹ ਤਕਰੀਬਨ 47000 ਵਰਗ ਕਿਲੋਮੀਟਰ ਵਿੱਚ ਫੈਲਿਆ ਦੇਸ਼ ਹੈ। ਭੁਟਾਨ ਨਾਮਕ ਜੰਨਤ ਕੇਵਲ 300 ਕਿਲੋਮੀਟਰ ਲੰਬਾਈ ਵਿਚ ਅਤੇ 150 ਕਿਲੋਮੀਟਰ ਚੌੜਾਈ ਵਿਚ ਹੈ ਅਤੇ ਇਸ ਦਾ ਖੇਤਰਫਲ ਕੇਵਲ 46500 ਵਰਗ ਕਿਲੋਮੀਟਰ ਹੈ। ਭੁਟਾਨ ਦੀ ਕੁੱਲ ਜਨਸੰਖਿਆ ਸਾਲ 2015 ਦੀ ਜਨਵਰੀ ਮੁਤਾਬਕ 7,67,629 ਹੈ।

ਇਤਿਹਾਸ[ਸੋਧੋ]

ਸੰਨ 1972 ਵਿਚ ਰਾਜਾ [[ਜਗਮੇ ਸਿੰਘੇ ਵਾਨਚੁਕ ਰਾਜਾ ਬਣਿਆ ਤਾਂ ਭੁਟਾਨ ਬਹੁਤ ਗ਼ਰੀਬੀ, ਅਨਪੜ੍ਹਤਾ ਵਾਲਾ ਦੇਸ਼ ਸੀ। ਉਸ ਵੇਲੇ ਵਟਾਂਦਰਾ ਪ੍ਰਣਾਲੀ ਪ੍ਰਚਲਿਤ ਸੀ ਅਤੇ ਮੁਲਕ ਦੀ ਨਾ ਕੋਈ ਆਪਣੀ ਰਾਜ ਮੁਦਰਾ ਸੀ, ਨਾ ਕੋਈ ਡਾਕ ਸੇਵਾ ਅਤੇ ਨਾ ਕੋਈ ਹਸਪਤਾਲ। ਜਗਮੇ ਸਿੰਘੇ ਦੇ ਪਿਤਾ, ਭੁਟਾਨ ਦੇ ਤੀਜੇ ਰਾਜੇ ਨੇ 1960 ਵਿਚ ਇਥੇ ਸੜਕਾਂ ਬਣਾਉਣੀਆਂ, ਸਕੂਲ ਖੋਲ੍ਹਣੇ ਅਤੇ ਸਿਹਤ ਕੇਂਦਰ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਭੂਟਾਨ ਨੇ ਕੁਦਰਤੀ ਸਾਧਨਾਂ ਦਾ ਵਿਨਾਸ਼ ਨਹੀਂ ਕੀਤਾ। ਦੇਸ਼ ਵਿਚ ਤਿੰਨ ਚੌਥਾਈ ਹਿੱਸਾ ਜੰਗਲ ਹਨ। ਇਸ ਦੀ ਸਾਖ਼ਰਤਾ ਦਰ 63 ਫੀਸਦੀ (ਜਨਗਣਨਾ 2012) ਹੈ ਅਤੇ ਅਰਥ ਵਿਵਸਥਾ ਦਿਨੋ-ਦਿਨ ਵਧ ਰਹੀ ਹੈ। ਸੈਰ-ਸਪਾਟੇ ਵਿਚ ਵੀ ਬਹੁਤ ਵਾਧਾ ਹੋਇਆ ਹੈ ਪ੍ਰੰਤੂ ਸੈਲਾਨੀਆਂ ਦੇ ਭੁਟਾਨ ਆਉਣ 'ਤੇ ਅਜੇ ਵੀ ਬਹੁਤ ਬੰਦਿਸ਼ਾਂ ਹਨ। ਭੁਟਾਨ ਨੇ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ 1974 ਵਿਚ ਦਿੱਤੀ ਸੀ। ਘਰ ਜਾਂ ਇਮਾਰਤ ਨੂੰ ਰਵਾਇਤੀ ਲੱਕੜੀ ਦੇ ਕੰਮ ਨਾਲ ਹੀ ਸਜਾਇਆ ਜਾਂਦਾ ਹੈ। 2006 ਵਿਚ ਰਾਜਾ ਜਗਮੇ ਸਿੰਘੇ ਵਾਨਚੁੱਕ ਨੇ ਆਪਣੇ ਸ਼ਾਸਨ ਦੀ ਸ਼ਕਤੀ ਲੋਕਾਂ ਦੇ ਹੱਥ ਸੌਪ ਦਿੱਤੀ ਅਤੇ ਆਪਣਾ ਤਾਜ ਆਪਣੇ 28 ਸਾਲਾ ਪੁੱਤਰ ਜਗਮੇ ਕੇਸਰ ਨਮਿਆਲ ਵਾਨਚੁੱਕ ਨੂੰ ਸੰਵਿਧਾਨਿਕ ਰਾਜਾ ਬਣਾਇਆ। ਭੁਟਾਨ ਦੀਆਂ ਪਹਿਲੀਆਂ ਚੋਣਾਂ ਅਤੇ ਲੋਕਤੰਤਰ ਸਰਕਾਰ ਦੀ ਸਥਾਪਨਾ 2008 ਵਿਚ ਹੋਈ। ਭੂਟਾਨ ਦਾ ਰੇਡੀਓ 'ਭੁਟਾਨ ਬਰਾਡਕਾਸਟਿੰਗ ਸਰਵਿਸ' ਨੇ 1973 ਵਿਚ ਸ਼ੁਰੂ ਕੀਤਾ ਅਤੇ 1999 ਵਿਚ ਟੈਲੀਵਿਜ਼ਨ ਸ਼ੁਰੂ ਕੀਤਾ।

ਰਾਸ਼ਟਰੀ ਚਿੰਨ[ਸੋਧੋ]

ਭੂਟਾਨ ਵਿੱਚ ਲੋਕ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦੇ ਅਤੇ ਅਜਿਹਾ ਕਰਨ 'ਤੇ ਕਾਨੂੰਨੀ ਅਤੇ ਧਾਰਮਿਕ ਤੌਰ 'ਤੇ ਪਾਬੰਦੀ ਹੈ। 'ਟਾਕਿਨ' ਭੂਟਾਨ ਦਾ ਰਾਸ਼ਟਰੀ ਜਾਨਵਰ ਹੈ। ੲਿਹ ਜਾਨਵਰ ਕੇਵਲ ਭੂਟਾਨ ਵਿੱਚ ਹੀ ਪਾੲਿਆ ਜਾਂਦਾ ਹੈ। ੲਿਸਨੂੰ ਰਾਸ਼ਟਰੀ ਜਾਨਵਰ ਬਣਾਉਣ ਪਿੱਛੇ ੲਿਸ ਦੀ ਵਿਲੱਖਣਤਾ, ਭੂਟਾਨ ਦਾ ਧਾਰਮਿਕ ੲਿਤਿਹਾਸ ਅਤੇ ਮਿਥ ਦਾ ਵਿਸ਼ੇਸ਼ ਸੰਬੰਧ ਹੈ। ਭੂਟਾਨ ਦੀ ਲੋਕਧਾਰਾ ਵਿੱਚ ੲਿਹ ਮਿਥ ਪ੍ਰਚਲਿਤ ਹੈ ਕਿ ਭੂਟਾਨ ਦੇ ਬਹੁਤ ਹੀ ਨਾਮੀ ਸੰਤ ਜਿੰਨ੍ਹਾ ਦਾ ਨਾਂਮ 'ਡਰੂਕਪਾ ਕੁੲਿਨਲੇ' (ਡਿਵਾੲੀਨ ਮੈਡ ਮੈਨ) ਸੀ, ਨੇ ੲਿੱਕ ਦਿਨ ਆਪਣੇ ਸ਼ਰਧਾਲੂਆਂ ਦੇ ਕਹਿਣ 'ਤੇ ੲਿੱਕ ਚਮਤਕਾਰ ਦਿਖਾੲਿਆ। ਓਨ੍ਹਾ ਨੇ ੲਿੱਕ ਗਾਂ ਅਤੇ ੲਿੱਕ ਬੱਕਰੀ ਮੰਗਵਾੲੀ। ਉਨ੍ਹਾਂ ਨੇ ਬੱਕਰੀ ਦਾ ਸਿਰ ਗਊ ਦੇ ਧਡ਼ 'ਤੇ ਲਗਾ ਦਿੱਤਾ। ੲਿਸ ਤਰ੍ਹਾਂ ੲਿੱਕ ਨਵਾਂ ਜੀਵ ਬਣਾ ਦਿੱਤਾ ਅਤੇ ੲਿਸਦਾ ਨਾਂਮ 'ਤਾਕਿਨ' ਰੱਖ ਦਿੱਤਾ। ਅੱਜ ਤੱਕ ਦੁਨੀਆ ਭਰ ਦੇ ਵਿਗਿਆਨੀ ੲਿਹ ਨਹੀਂ ਸਮਝ ਸਕੇ ਕਿ ੲਿਸ ਨੂੰ ਜਾਨਵਰਾਂ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ। ਕਾਲਾ ਸਿਆਹ ਰੇਵਨ (ਪਹਾਡ਼ੀ ਕਾਂ) ਭੂਟਾਨ ਦਾ ਕੇਵਲ ਰਾਸ਼ਟਰੀ ਪੰਛੀ ਹੀ ਨਹੀਂ ਬਲਕਿ ਭੂਟਾਨ ਦੇ ਰਾਜੇ ਦੇ ਮੁਕਟ ਦਾ ਚਿੰਨ੍ਹ ਵੀ ਹੈ। ਕਿਹਾ ਜਾਂਦਾ ਹੈ ਕਿ ਬੋਧੀ ਸੰਤਾਂ ਨੂੰ ਭੂਟਾਨ ਦਾ ਰਾਹ ੲਿਸ ਨੇ ਹੀ ਵਿਖਾੲਿਆ ਸੀ, ੲਿਸ ਕਰਕੇ ਭੂਟਾਨ ਵਿੱਚ ਅੱਜ ਵੀ ਰੇਵਨ ਨੂੰ ਮਾਰਨਾ ਪਾਪ ਹੈ ਅਤੇ 100 ਭਿਕਸ਼ੂਆਂ ਨੂੰ ਮਾਰਨ ਦੇ ਬਰਾਬਰ ਮੰਨਿਆ ਜਾਂਦਾ ਹੈ। ਅਨੋਖੇ ਕਾਲੀ ਧੌਣ ਵਾਲੇ ਸਾਰਸ ਦਾ ਭੂਟਾਨ ਦੀ ਮਨੋਗਾਥਾ ਵਿੱਚ ਵਿਸ਼ੇਸ਼ ਸਥਾਨ ਹੈ। ੲਿਹ ਹਰ ਸਾਲ ਪਤਝਡ਼ ਵਿੱਚ ਤਿੱਬਤ ਤੋਂ ਪ੍ਰਵਾਸ ਕਰਦੇ ਹਨ। ੲਿਨ੍ਹਾ ਦੀ ਆਮਦ ਵਾਢੀਆਂ ਅਤੇ ਜਸ਼ਨਾਂ ਦਾ ਸੰਕੇਤ ਹੈ। ੲਿਨ੍ਹਾ ਦਾ ਆਪਣਾ ੲਿੱਕ ਮੱਠ ਹੈ, ਜਿੱਥੇ ੲਿਹ ਹਰ ਸਾਲ ਸਰਦੀ ਤੋਂ ਪਹਿਲਾਂ ਆਉਂਦੇ ਹਨ। ੲਿਨ੍ਹਾ ਪੰਛੀਆਂ ਦੇ ਸਨਮਾਨ ਵਿੱਚ ੲਿੱਥੇ 'ਬਲੈਕ ਨੈੱਕ ਕਰੇਨ' ਤਿਉਹਾਰ ਅਤੇ ਨਾਚ ਵੀ ਬਹੁਤ ਮਸ਼ਹੂਰ ਹੈ। 'ਡਜੋਂਕਾ' ਭੁਟਾਨ ਦੀ ਰਾਸ਼ਟਰੀ ਭਾਸ਼ਾ ਹੈ, ਬੋਧੀ ਭਿਕਸ਼ੂ ਪੁਰਾਤਨ ਤਿੱਬਤੀ ਭਾਸ਼ਾ 'ਚੋਕੇਂ' ਵਿਚ ਪੜ੍ਹਦੇ ਅਤੇ ਲਿਖਦੇ ਹਨ। ਭੁਟਾਨ ਦੀ ਅਮੀਰ ਸੰਸਕ੍ਰਿਤੀ ਅਤੇ ਸੱਭਿਆਚਾਰ, ਇਸ ਦੇ ਵਿਸ਼ਾਲ ਅਤੇ ਰੰਗੀਨ ਧਾਰਮਿਕ ਅਤੇ ਪ੍ਰੰਪਰਿਕ ਤਿਉਹਾਰਾਂ, 'ਟੈਸ਼ੂ' ਵਿਚ ਝਲਕਦਾ ਹੈ। ਭੂਟਾਨ ਦਾ ਰਾਸ਼ਟਰੀ ਫੁੱਲ 'ਬਲਿਊ ਪੋਪੀ' ੲਿੱਕ ਅਦਭੁਤ ਕਿਸਮ ਦਾ ਫੁੱਲ ਹੈ ਜੋ ਕਿ ਸਿਰਫ ਤੇ ਸਿਰਫ ਭੂਟਾਨ ਦੀਆਂ ਪਹਾਡ਼ੀਆਂ 'ਤੇ ਹੀ ਪਾੲਿਆ ਜਾਂਦਾ ਹੈ। ੲਿਹ ੲਿੱਕ ਕੋਮਲ ਨੀਲੇ-ਜਾਮਣੀ ਰੰਗ ਦਾ ਜੰਗਲੀ ਫੁੱਲ ਹੈ, ਜੋ ਉੱਚੀਆਂ ਪਹਾਡ਼ੀਆਂ 'ਤੇ ਉੱਗਦਾ ਹੈ। ੲਿਸ ਦਾ ਸਭ ਤੋਂ ਆਕਰਸ਼ਕ ਭੇਦ ੲਿਹ ਹੈ ਕਿ ੲਿਸ ਦਾ ਬੂਟਾ ਕੇਵਲ ੲਿੱਕ ਮੀਟਰ ਦੀ ਉੱਚਾੲੀ ਤੱਕ ਪਹੁੰਚਣ ਨੂੰ ਕੲੀ ਸਾਲ ਲਗਾ ਦਿੰਦਾ ਹੈ ਅਤੇ ਫਿਰ ਪਹਿਲੀ ਅਤੇ ਆਖ਼ਰੀ ਵਾਰ ੲਿਸ 'ਤੇ ਫੁੱਲ ਖਿਡ਼ਦਾ ਹੈ ਅਤੇ ਫੁੱਲ ਦੇ ਮੁਰਝਾਉਣ ਨਾਲ ਸਾਰ ਬੂਟਾ ਮਰ ਜਾਂਦਾ ਹੈ। ਭੁਟਾਨ ਹਿਮਾਲਿਆ ਦੀਆਂ ਵਾਦੀਆਂ ਵਿਚ ਇਕ ਛੁਪਿਆ ਹੋਇਆ 'ਅਨਮੋਲ ਰਤਨ' ਹੈ, ਜਿਸ ਵਿਚ ਰਹੱਸ ਤੇ ਜਾਦੂ ਦਾ ਸੁਮੇਲ ਹੈ। ਬੱਦਲਾਂ ਦੀ ਚਾਦਰ ਨਾਲ ਢਕੀਆਂ ਇਸ ਦੀਆਂ ਉੱਚੀਆਂ ਪਹਾੜੀਆਂ ਅਤੇ ਡੂੰਘੀਆਂ ਖਾਈਆਂ ਵਿਚ ਅਧਿਆਤਮਕ ਸ਼ਾਂਤੀ ਅਤੇ ਕਲਾਤਮਕ ਖਿੱਚ ਹੈ।

ਸੱਭਿਆਚਾਰ[ਸੋਧੋ]

ਭੁਟਾਨ ਦਾ 85.8 ਫੀਸਦੀ ਖੇਤਰ ਜੰਗਲਾਂ ਨਾਲ ਢਕਿਆ ਹੋਇਆ ਹੈ। ਇਕ ਅਜਿਹਾ ਮੁਲਕ ਜਿਸ ਵਿਚ 100 ਫੀਸਦੀ ਆਰਗੈਨਿਕ ਖੇਤੀ ਕੀਤੀ ਜਾਂਦੀ ਹੈ। ਜਿਥੇ ਟ੍ਰੈਫਿਕ ਬੱਤੀਆਂ ਨਹੀਂ ਹਨ ਅਤੇ ਜਿਥੇ ਚੌਲ ਲਾਲ ਰੰਗ ਦੇ ਹੁੰਦੇ ਹਨ। ਨਜ਼ਾਰੇਦਾਰ ਘਾਟੀਆਂ ਦੀ ਧਰਤੀ, ਜਿਥੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਦੀ ਸੰਭਾਲ ਉਸ ਦੇ ਕੁਦਰਤੀ ਸਰੋਤਾਂ ਦੇ ਨਾਲ ਕੀਤੀ ਜਾਂਦੀ ਹੈ। ਭੁਟਾਨੀਆਂ ਨੂੰ ਆਪਣੇ ਸੱਭਿਆਚਾਰ 'ਤੇ ਮਾਣ ਹੈ। ਉਹ ਆਪਣੇ ਰਾਜੇ ਦਾ ਆਦਰ ਕਰਦੇ ਹਨ। ਲੋਕਾਂ ਨੇ ਆਪਣੀ ਸੋਚ ਤੋਂ ਉੱਪਰ ਉੱਠ ਕੇ ਇਸ ਨੂੰ ਖ਼ੁਸ਼ੀਆਂ ਦੀ ਧਰਤੀ ਬਣਾ ਦਿੱਤਾ ਹੈ। ਭੁਟਾਨ ਦੇ ਲੋਕ ਸਾਧਾਰਨ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੀ ਮੁਸਕਰਾਹਟ ਤੋਂ ਉਨ੍ਹਾਂ ਦੀ ਅੰਦਰੂਨੀ ਖ਼ੁਸ਼ੀ ਝਲਕਦੀ ਹੈ। ਉਨ੍ਹਾਂ ਦੀ ਡੂੰਘੀ ਅਧਿਆਤਮਿਕਤਾ, ਉਨ੍ਹਾਂ ਦੇ ਮੱਠਾਂ ਅਤੇ ਮੰਦਿਰਾਂ ਤੋਂ ਪ੍ਰਾਰਥਨਾ ਚੱਕਰਾਂ ਅਤੇ ਪ੍ਰਾਰਥਨਾ ਝੰਡੀਆਂ ਰਾਹੀਂ ਬਾਹਰ ਆਉਂਦੀ ਹੈ। ਉਨ੍ਹਾਂ ਦਾ ਸਾਧਾਰਨ ਸੁਭਾਅ ਅਤੇ ਸਾਫ਼ਦਿਲੀ ਹੀ ਉਨ੍ਹਾਂ ਦੇ ਮਨ ਦੀ ਸਕੂਨਤਾ ਦਾ ਰਾਜ਼ ਹੈ।

ਧਰਮ ਅਤੇ ਰੀਤੀ ਰਿਵਾਜ[ਸੋਧੋ]

ਭੁਟਾਨ ਵਿਚ ਜ਼ਿਆਦਾਤਰ ਲੋਕ ਬੋਧੀ ਧਰਮ ਨਾਲ ਸਬੰਧਤ ਹਨ। ਇਥੇ ਬੋਧੀ ਧਰਮ ਨੌਵੀਂ ਸਦੀ ਵਿਚ ਪ੍ਰਚਲਤ ਹੋਇਆ| ਭੁਟਾਨ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਬੋਧੀ ਧਰਮ ਦੀ ਹੋਂਦ ਪਹਾੜੀਆਂ ਦੀਆਂ ਚੋਟੀਆਂ, ਮੱਠਾਂ, ਝਰਨਿਆਂ, ਘਾਟੀਆਂ ਉੱਤੇ ਲਹਿਰਾਉਂਦੇ ਪ੍ਰਾਰਥਨਾ ਝੰਡਿਆਂ ਵਿਚ ਵੀ ਝਲਕਦੀ ਹੈ। ਬੋਧੀ ਆਪਣੀ ਨਿੱਜੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਸਾਰੀ ਕਾਇਨਾਤ ਨੂੰ ਬਰਾਬਰ ਸਨਮਾਨ ਦਿੰਦੇ ਹਨ, ਖ਼ਾਸ ਕਰਕੇ ਅਗਨੀ, ਵਾਯੂ, ਜਲ ਨੂੰ। ਲੋਕ ਮੌਤ ਤੋਂ ਬਾਅਦ ਪੁਨਰ ਜਨਮ ਵਿਚ ਵਿਸ਼ਵਾਸ ਰੱਖਦੇ ਹਨ ਲੋਕਾਂ ਲਈ ਮੌਤ ਦਾ ਮਤਲਬ ਦੁਬਾਰਾ ਜਨਮ ਰਾਹੀਂ ਇਕ ਨਵੇਂ ਜੀਵਨ ਵਿਚ ਪ੍ਰਵੇਸ਼ ਕਰਨਾ ਹੈ। ਇਸ ਕਰਕੇ ਕਿਸੇ ਦੇ ਮਰਨ 'ਤੇ ਬਹੁਤ ਸਾਰੀਆਂ ਰਸਮਾਂ-ਰਿਵਾਜ ਨਿਭਾਏ ਜਾਂਦੇ ਹਨ। ਭੁਟਾਨ ਦੇ ਲੋਕ ਮਿ੍ਤਕ ਸਰੀਰ ਦਾ ਸਸਕਾਰ ਕਰਦੇ ਹਨ ਪਰ ਕਈ ਹਿੱਸਿਆਂ ਵਿਚ ਮਿ੍ਤਕ ਸਰੀਰ ਨੂੰ ਪਹਾੜਾਂ ਦੀਆਂ ਚੋਟੀਆਂ 'ਤੇ ਇੰਜ ਹੀ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਮਰਨ ਤੋਂ ਬਾਅਦ ਸਰੀਰ ਪੰਛੀਆਂ ਅਤੇ ਜਾਨਵਰਾਂ ਦੀ ਖੁਰਾਕ ਵਜੋਂ ਕੰਮ ਆ ਸਕੇ। ਮਰਨ ਤੋਂ ਬਾਅਦ 7ਵਾਂ, 14ਵਾਂ, 21ਵਾਂ ਅਤੇ 49ਵਾਂ ਦਿਨ ਵਿਚ ਮਿ੍ਤਕ ਦੇ ਨਾਂਅ ਦੇ ਪ੍ਰਾਰਥਨਾ ਝੰਡੇ ਲਗਾਏ ਜਾਂਦੇ ਹਨ ਅਤੇ ਕਈ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ।

ਕੰਮ ਅਤੇ ਖਾਣਪੀਣ[ਸੋਧੋ]

ਭੁਟਾਨ ਦੇ ਅਸਲੀ ਰੰਗ ਉਸ ਦੀ ਮਿੱਟੀ ਵਿਚ ਸਮਾਏ ਹੋਏ ਹਨ। ਭੁਟਾਨ ਦੇ 70 ਫੀਸਦੀ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਹੋਏ ਹਨ ਪਰ ਪਣ-ਬਿਜਲੀ ਦਾ ਨਿਰਯਾਤ ਅਤੇ ਸੈਰਸਪਾਟਾ ਦੇਸ਼ ਦੇ ਮੁੱਖ ਸਾਧਨ ਹਨ। ਚੌਲ ਇਥੋਂ ਦਾ ਮੁੱਖ ਭੋਜਨ ਹੈ। ਸੂਰ ਅਤੇ ਮੁਰਗੇ ਦਾ ਮਾਸ ਮਾਸਾਹਾਰੀ ਲੋਕਾਂ ਦੀ ਵਿਸ਼ੇਸ਼ ਪਸੰਦ ਹੈ। ਸਬਜ਼ੀਆਂ ਵਿਚ ਪਾਲਕ, ਕੱਦੂ, ਸ਼ਲਗਮ, ਮੂਲੀਆਂ, ਟਮਾਟਰ, ਪਿਆਜ਼, ਆਲੂ, ਫਲੀਆਂ ਅਤੇ ਦਰਿਆਈ ਬੂਟੀ ਇਥੇ ਦੇ ਲੋਕਾਂ ਦੀ ਵਿਸ਼ੇਸ਼ ਪਸੰਦ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜੌਂ, ਫਾਫਰਾ ਦੀ ਕਾਸ਼ਤ ਕੀਤੀ ਜਾਂਦੀ ਹੈ। 'ਫਿਡਲ ਹੈੱਡ ਫਰਨ' (ਘਾਹ) ਦੀ ਸਬਜ਼ੀ ਲੋਕਾਂ ਦੀ ਖ਼ਾਸ ਪਸੰਦ ਹੈ। ਭੁਟਾਨ ਦੇ ਲੋਕ ਮਿਰਚਾਂ ਦੇ ਦੀਵਾਨੇ ਹਨ। ਮਿਰਚਾਂ ਕੇਵਲ ਮਸਾਲੇ ਦੇ ਤੌਰ 'ਤੇ ਨਹੀਂ ਬਲਕਿ ਸਬਜ਼ੀ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਲਾਲ, ਹਰੀਆਂ, ਮੋਟੀਆਂ, ਪਤਲੀਆਂ, ਲੰਮੀਆਂ, ਗੋਲ, ਸੁੱਕੀਆਂ ਉਬਾਲੀਆਂ, ਪਾਊਡਰ ਅਤੇ ਆਚਾਰੀ ਮਿਰਚਾਂ ਹਰੇਕ ਪਕਵਾਨ ਦਾ ਅਹਿਮ ਹਿੱਸਾ ਹਨ। 'ਈਮਾਦਾਸ਼ੀ' 'ਈਮਾ' ਅਰਥਾਤ 'ਮਿਰਚ' ਅਤੇ 'ਦਾਸ਼ੀ' ਅਰਥਾਤ ਪਨੀਰ ਭੁਟਾਨ ਦਾ ਰਾਸ਼ਟਰੀ ਪਕਵਾਨ ਹੈ। ਇਹ ਪਕਵਾਨ ਦੁੱਧ ਅਤੇ ਪਨੀਰ ਵਿਚ ਮਿਰਚਾਂ ਉਬਾਲ ਕੇ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਲਾਲ ਰੰਗ ਦੇ ਚੌਲ, ਜੋ ਕਿ ਭੁਟਾਨ ਦੇ ਖ਼ਾਸ ਹਨ, ਨਾਲ ਖਾਧਾ ਜਾਂਦਾ ਹੈ। 'ਸ਼ਿਆ' (ਚਾਹ) ਦਾ ਜ਼ਾਇਕਾ ਮਿਰਚਾਂ ਦੇ ਪਕੌੜੇ, ਮਿਰਚਾਂ ਦੀ ਚਟਨੀ ਅਤੇ 'ਜ਼ਾਵੂ' (ਭੁੱਜੇ ਹੋਏ ਚੌਲ) ਦੇ ਨਾਲ ਲਿਆ ਜਾਂਦਾ ਹੈ। ਪਰ ਚਾਹ ਵਿਚ ਚੀਨੀ ਅਤੇ ਦੁੱਧ ਨਹੀਂ ਸਗੋਂ ਚਾਹਪੱਤੀ ਦੇ ਨਾਲ 'ਯਾਕ' ਦੇ ਦੁੱਧ ਦਾ ਮੱਖਣ ਅਤੇ ਨਮਕ ਪਾਇਆ ਜਾਂਦਾ ਹੈ। ਭੁਟਾਨ ਦੇ ਲੋਕਾਂ ਨੂੰ ਪਨੀਰ ਵਿਸ਼ੇਸ਼ ਤੌਰ 'ਤੇ ਪਸੰਦ ਹੈ। ਯਾਕ ਦੇ ਦੁੱਧ ਦਾ ਪਨੀਰ ਸੁਕਾ ਕੇ ਸਖ਼ਤ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ 'ਟਾਫੀ' ਵਾਂਗ ਚੂਸਿਆ ਜਾਂਦਾ ਹੈ। ਇਸ ਨੂੰ ਕਿਸੇ ਸਬਜ਼ੀ ਵਿਚ ਨਹੀਂ ਪਾਇਆ ਜਾਂਦਾ। ਭੁਟਾਨੀ ਲੋਕ 'ਡੋਮਾ' (ਪਾਨ) ਦੇ ਬਹੁਤ ਸ਼ੌਕੀਨ ਹਨ, ਇਸ ਨੂੰ ਤੋਹਫ਼ੇ ਵਜੋਂ ਵੀ ਦਿੱਤਾ ਜਾਂਦਾ ਹੈ। ਭੁਟਾਨੀ ਪਾਨ ਵਿਚ ਸਿਰਫ਼ ਤਿੰਨ ਚੀਜ਼ਾਂ ਹੀ ਪਾਉਂਦੇ ਹਨ—ਪਾਨ ਦਾ ਪੱਤਾ, ਸੁਪਾਰੀ ਅਤੇ ਨਿੰਬੂ।

ਪਹਿਰਾਵਾ[ਸੋਧੋ]

ਭੁਟਾਨ ਦੇ ਲੋਕਾਂ ਦਾ ਰਾਸ਼ਟਰੀ ਪਹਿਰਾਵਾ ਪੁਰਸ਼ਾਂ ਲਈ 'ਗੋ' ਅਤੇ ਮਹਿਲਾਵਾਂ ਲਈ 'ਕੀਰਾ' ਹੈ। ਸਾਰੇ ਭੁਟਾਨੀ ਲੋਕ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਆਮ ਤੇ ਖ਼ਾਸ ਮੌਕਿਆਂ 'ਤੇ ਰਾਸ਼ਟਰੀ ਪਹਿਰਾਵਾ ਪਹਿਨਦੇ ਹਨ। ਪੁਰਸ਼, ਮਹਿਲਾਵਾਂ ਅਤੇ ਬੱਚੇ ਰੰਗਦਾਰ ਕਿਸਮ ਦੇ ਭੁਟਾਨੀ ਕੱਪੜੇ ਤੋਂ ਬਣਿਆ ਰਵਾਇਤੀ ਪਹਿਰਾਵਾ ਪਹਿਨਦੇ ਹਨ। ਪੁਰਸ਼ ਗੋਡਿਆਂ ਤੱਕ ਲੰਬਾਈ ਵਾਲਾ ਪਹਿਰਾਵਾ ਜਿਸ ਨੂੰ 'ਗੋ' ਕਿਹਾ ਜਾਂਦਾ ਹੈ, ਜੋ ਰਵਾਇਤੀ ਬੈਲਟ ਨਾਲ ਕਮਰ ਤੱਕ ਬੰਨਿ੍ਹਆ ਹੁੰਦਾ ਹੈ ਅਤੇ ਗੋਡਿਆਂ ਤੱਕ ਕਢਾਈ ਵਾਲੇ ਬੂਟ ਪਹਿਨਦੇ ਹਨ। ਮਹਿਲਾਵਾਂ ਪੈਰਾਂ ਤੱਕ ਲੰਮਾ ਪਹਿਰਾਵਾ ਪਹਿਨਦੀਆਂ ਹਨ, ਜਿਸ ਨੂੰ 'ਕੀਰਾ' ਕਿਹਾ ਜਾਂਦਾ ਹੈ ਅਤੇ ਇਸ ਦੇ ਨਾਲ 'ਟੋਗੋ' ਨਾਮਕ ਛੋਟੀ ਜੈਕਟ ਪਹਿਨਦੀਆਂ ਹਨ। ਦਫਤਰਾ ਦੇ ਕੇਂਦਰਾਂ ਵਿਚ ਜਾਂਦੇ ਹਨ ਤਾਂ ਲੰਮਾ 'ਸਕਾਰਫ' ਪਹਿਨਦੇ ਹਨ। ਵੱਖ-ਵੱਖ ਰੰਗਾਂ ਦੇ ਸਕਾਰਫ, ਪਹਿਨਣ ਵਾਲੇ ਦੇ ਪੱਧਰ ਜਾਂ ਅਹੁਦੇ ਦੀ ਮਹੱਤਤਾ ਦਰਸਾਉਂਦੇ ਹਨ। ਪੀਲੇ ਰੰਗ ਦਾ ਸਕਾਰਫ ਕੇਵਲ ਰਾਜੇ ਜਾਂ ਮੁੱਖ ਗ੍ਰੰਥੀ ਦੁਆਰਾ ਹੀ ਪਾਇਆ ਜਾ ਸਕਦਾ ਹੈ, ਜਦੋਂ ਕਿ ਆਮ ਲੋਕਾਂ ਦੀ ਸਫੈਦ ਸਕਾਰਫ ਹੀ ਪਹਿਨਣਾ ਹੁੰਦਾ ਹੈ। ਮਹਿਲਾਵਾਂ ਪੁਰਸ਼ਾਂ ਦੇ ਨਾਲੋਂ ਸਮਾਨਤਾ ਅਤੇ ਆਜ਼ਾਦੀ ਦਾ ਜ਼ਿਆਦਾ ਅਨੰਦ ਮਾਣਦੀਆਂ ਹਨ, ਇਥੇ ਵਿਰਾਸਤੀ ਜਾਇਦਾਦ ਦੇ ਅਧਿਕਾਰ ਵਧੇਰੇ ਕਰਕੇ ਲੜਕੀ ਨੂੰ ਹੀ ਦਿੱਤੇ ਜਾਂਦੇ ਹਨ। ਭੁਟਾਨ ਦੇ ਕਈ ਵਰਗਾਂ ਵਿਚ ਵਿਆਹ ਤੋਂ ਬਾਅਦ ਲੜਕਾ ਲੜਕੀ ਦੇ ਨਾਲ ਉਸ ਦੇ ਪੇਕੇ ਘਰ ਵਿਚ ਰਹਿੰਦਾ ਹੈ ਅਤੇ ਜੇਕਰ ਉਨ੍ਹਾਂ ਦਾ ਤਲਾਕ ਹੋ ਜਾਵੇ ਤਾਂ ਫਿਰ ਲੜਕਾ ਆਪਣੇ ਮਾਂ-ਬਾਪ ਦੇ ਘਰ ਵਾਪਸ ਚਲਾ ਜਾਂਦਾ ਹੈ।

ਭੂਟਾਨ ਸੰਬੰਧੀ ਹੋਰ ਲੇਖ[ਸੋਧੋ]

ਹਵਾਲੇ[ਸੋਧੋ]

  1. "Bhutan Population clock". Countrymeters.info. 2012. http://countrymeters.info/en/Bhutan. Retrieved on 22 October 2012. 
  2. "Population and Housing Census of Bhutan — 2005" (PPT). UN. 2005. http://unstats.un.org/unsd/demographic/meetings/wshops/Thailand_15Oct07/docs/Countries_presentations/Bhutan_Results.ppt. Retrieved on 5 January 2010. 
  3. 3.0 3.1 3.2 3.3 "Report for Selected Countries and Subjects". International Monetary Fund. https://www.imf.org/external/pubs/ft/weo/2015/01/weodata/weorept.aspx?sy=2014&ey=2014&scsm=1&ssd=1&sort=subject&ds=.&br=1&pr1.x=65&pr1.y=8&c=512%2C668%2C914%2C672%2C612%2C946%2C614%2C137%2C311%2C962%2C213%2C674%2C911%2C676%2C193%2C548%2C122%2C556%2C912%2C678%2C313%2C181%2C419%2C867%2C513%2C682%2C316%2C684%2C913%2C273%2C124%2C868%2C339%2C921%2C638%2C948%2C514%2C943%2C218%2C686%2C963%2C688%2C616%2C518%2C223%2C728%2C516%2C558%2C918%2C138%2C748%2C196%2C618%2C278%2C624%2C692%2C522%2C694%2C622%2C142%2C156%2C449%2C626%2C564%2C628%2C565%2C228%2C283%2C924%2C853%2C233%2C288%2C632%2C293%2C636%2C566%2C634%2C964%2C238%2C182%2C662%2C453%2C960%2C968%2C423%2C922%2C935%2C714%2C128%2C862%2C611%2C135%2C321%2C716%2C243%2C456%2C248%2C722%2C469%2C942%2C253%2C718%2C642%2C724%2C643%2C576%2C939%2C936%2C644%2C961%2C819%2C813%2C172%2C199%2C132%2C733%2C646%2C184%2C648%2C524%2C915%2C361%2C134%2C362%2C652%2C364%2C174%2C732%2C328%2C366%2C258%2C734%2C656%2C144%2C654%2C146%2C336%2C463%2C263%2C528%2C268%2C923%2C532%2C738%2C944%2C578%2C176%2C537%2C534%2C742%2C536%2C866%2C429%2C369%2C433%2C744%2C178%2C186%2C436%2C925%2C136%2C869%2C343%2C746%2C158%2C926%2C439%2C466%2C916%2C112%2C664%2C111%2C826%2C298%2C542%2C927%2C967%2C846%2C443%2C299%2C917%2C582%2C544%2C474%2C941%2C754%2C446%2C698%2C666&s=PPPGDP&grp=0&a=. Retrieved on 17 July 2014.