ਸਮੱਗਰੀ 'ਤੇ ਜਾਓ

ਹਾਥਰਸ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਥਰਸ ਜੰਕਸ਼ਨ ਰੇਲਵੇ ਸਟੇਸ਼ਨ ਹਾਵੜਾ-ਦਿੱਲੀ ਮੁੱਖ ਲਾਈਨ ਅਤੇ ਹਾਵੜਾ-ਗਯਾ-ਦਿੱਲੀ ਲਾਈਨ ਦੇ ਕਾਨਪੁਰ-ਦਿੱਲੀ ਸੈਕਸ਼ਨ 'ਤੇ ਹੈ। ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਹਾਥਰਸ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਹਾਥਰਸ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸੇਵਾਕਰਦਾ ਹੈ।

ਇਤਿਹਾਸ

[ਸੋਧੋ]

ਸੰਨ 1865-66 ਵਿਚ ਹਾਵੜਾ-ਦਿੱਲੀ ਲਾਈਨ 'ਤੇ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ। 29 ਮੀਲ (47 ਕਿਲੋਮੀਟਰ) ਲੰਬੀ ਹਾਥਰਸ ਰੋਡ-ਮਥੁਰਾ ਕੈਂਟ ਲਾਈਨ ਨੂੰ 1875 ਵਿੱਚ ਬੰਬਈ, ਬੜੌਦਾ ਅਤੇ ਮੱਧ ਭਾਰਤ ਰੇਲਵੇ ਦੁਆਰਾ ਖੋਲ੍ਹਿਆ ਗਿਆ ਸੀ। ਇਸਨੂੰ 1952 ਵਿੱਚ ਉੱਤਰ ਪੂਰਬੀ ਰੇਲਵੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਮਥੁਰਾ-ਕਾਸਗੰਜ ਲਾਈਨ ਨੂੰ 2009 ਵਿੱਚ 1,000 mm (3 ft 3+3⁄8 in)-ਵਾਈਡ ਮੀਟਰ ਗੇਜ ਤੋਂ 5 ft 6 in (1,676 mm) ਬਰਾਡ ਗੇਜ ਵਿੱਚ ਬਦਲਿਆ ਗਿਆ ਸੀ।

ਹਵਾਲੇ

[ਸੋਧੋ]