ਸਮੱਗਰੀ 'ਤੇ ਜਾਓ

ਹਾਫ਼ਜ਼ ਮੀਆਂ ਅਲਾਹ ਬਖ਼ਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਫ਼ਜ਼ ਮੀਆਂ ਅਲਾਹ ਬਖ਼ਸ਼ ਇੱਕ ਪੰਜਾਬੀ ਕਵੀ ਸੀ। ਕਵੀ ਦਾ ਅਸਲ ਨਾਮ ਹਾਫ਼ਜ਼ ਅਲਾ ਬਖਸ਼ ਅਰ ਕਵਿਤਾ ਸੰਬੰਧੀ ਨਾਮ 'ਪਿਆਰਾ' ਸੀ। ਇਨ੍ਹਾਂ ਦਾ ਜਨਮ 1799 ਈ ਵਿੱਚ ਹੋਇਆ। ਸੰਨ 1860 ਈ ਵਿੱਚ ਇਹਨਾਂ ਦੀ ਮੌਤ ਹੋਈ। ਸਿੱਖਾਂ ਦੇ ਰਾਜ ਵਿੱਚ ਇਨ੍ਹਾਂ ਨੇ ਲਾਹੌਰ ਵਿੱਚ ਇੱਕ ਮਦਰਸਾ ਖੋਲਿਆ ਹੋਇਆ ਸੀ ਜਿਹੜਾ ਮਸ਼ਹੁੂਰ ਹੋਇਆ ਅਤੇ ਦੂਰੋਂ ਦੂਰੋਂ ਲੋਕ ਪੜ੍ਹਨ ਲਈ ਆਉਂਦੇ ਸਨ। ਇਨ੍ਹਾਂ ਦੀ ਕਵਿਤਾ ਵਿੱਚ ਸ਼ਾਗਿਰਦ ਤੇ ਵਧੇਰੇ ਹੋਏ ਹਨ ਪਰ ਇਨ੍ਹਾਂ ਦੀ ਆਪਣੀ ਲਿਖੀ ਕਵਿਤਾ ਘੱਟ ਮਿਲਦੀ ਹੈ ਟਾਵਾਂ ੨ ਬੈਂਤ ਮਿਲਦੇ ਹਨ। ਇਹ ਨਿਰੋਲ ਬੈਂਤ ਲਿਖਦੇ ਹਨ ਅਤੇ ਇਨ੍ਹਾਂ ਨੇ ਕੋਈ ਕਿੱਸਾ ਅਤੇ ਕਹਾਣੀ ਨਹੀਂ ਲਿਖੀ ਦਿਆਲਦਾਸ ਸ੍ਵਾਮੀ ਨਾਲ ਇਨ੍ਹਾਂ ਦੇ ਸਵਾਲ-ਜਵਾਬ ਹੁੰਦੇ ਰਹੇ ਸਨ। ਇਨ੍ਹਾਂ ਸਵਾਲ-ਜਵਾਬ ਦੇ ਨਮੂਨੇ ਅਸੀਂ ਹੇਠ ਲਿਖੇ ਦੇਖਦੇ ਹਾਂ:

ਸਵਾਲ:- ਅਲਫ਼ ਅਸਾਂ ਦਿਤਾ ਤੇਰੇ ਹੱਥ ਪੈਸਾ,
ਏਹਦੀ ਲਿਆ ਖਾਂ ਚੀਜ਼ਾ ਤੂੰ ਚਾਰ ਮੀਆਂ।
ਕਾਨਫੂਲ ਤੇ ਖੱਖੜੀ, ਪਾਨ ਬੀੜਾ,
ਨਾਲੇ ਲਿਆਵੀਂਖਾਂ ਫੁੱਲਾਂਦੇਹਾਰ ਮੀਆਂ।
ਉਤਰ:- ਦਾਲ ਦੁਸ਼ਮਨਾਂ ਨੇ ਦਿਤਾ ਹੱਥ ਪੈਸਾ,
ਜਾ ਕੇ ਲੱਭ ਲਿਤੀ ਜੂਹ ਵੱਖਰੀ ਮੈਂ।
ਇਕ ਅਜਬ ਅਜਾਇਬ ਥੀਂ ਅੱਕ ਡਿੱਠਾ,
ਉਹ ਦੀ ਤੋੜ ਲਿੱਤੀ ਸੁੱਕੀ ਲੱਕੜੀ ਨੂੰ

ਇਹ ਬੁਝਾਰਤਾਂ ਹੁੰਦੀਆਂ ਸਨ ਇਨ੍ਹਾਂ ਦਾ ਕਵਿਤਾ ਵਿੱਚ ਉੱਚਾ ਰਸ ਨਹੀਂ ਹੁੰਦਾ ਸੀ। ਇਹ ਤੁਰਤ ਫੁਰਤ ਹੀ ਤੁਕਾਂ ਨੂੰ ਘੜ ਲੈਂਦੇ ਸਨ ਅਤੇ ਕਵਿਤਾ ਦੀ ਰਚਨਾਂ ਕਰ ਦਿੰਦੇ ਸਨ। ਬੈਂਤ ਨੂੰ ਕਹਿਣ ਲਈ ਹਰਫ ਦੀ ਸਹਾਇਤਾ ਲਈ ਜਾਂਦੀ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤਕ ਇਹ ਦਸਤੂਰ ਚਲਿਆ ਆ ਰਿਹਾ ਹੈ। ਉਨ੍ਹਾਂ ਨੇ ਸੁੱਧ ਮੁਹਵਾਰਾ ਵਰਤਣ ਤੇ ਜੋੜ ਤੋੜ ਲਫ਼ਜ਼ਾ ਤੋਂ ਛੁਟਕਾਰਾ ਪਾਉਣ ਦਾ ਸਬਕ ਵੀ ਸਿਖਾਇਆ। ਇਸ ਪੱਖੋਂ ਇਨ੍ਹਾਂ ਦੇ ਸਕੂਲ ਦੀ ਕਵਿਤਾ ਦੂਜੀ ਸਕੂਲਾਂ ਤੋਂ ਉੱਤਮ ਮੰਨੀ ਗਈ ਹੈ। ਅਲਾਹ ਬਖ਼ਸ਼ ਪਿਆਰਾ ਬਹੁਤ ਹੀ ਮਸ਼ਹੂਰ ਕਵੀ ਮੰਨਿਆ ਗਿਆ ਹੈ।

ਹਵਾਲੇ

[ਸੋਧੋ]

ਬੰਬੀਹਾਂ ਬੋਲ, ਬਾਵਾ ਬੁੱਧ ਸਿੰਘ, ਪੰਨਾ ਨੰ ੨੫੭