ਹਾਰਪਰ ਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਲੀ ਹਾਰਪਰ ਲੀ
ਜਨਮ ਨੈਲੀ ਹਾਰਪਰ ਲੀ
(1926-04-28) 28 ਅਪ੍ਰੈਲ 1926 (ਉਮਰ 93)
ਮੁਨਰੋਵਿਲ, ਐਲਬਾਮਾ
ਕੌਮੀਅਤ ਅਮਰੀਕੀ
ਕਿੱਤਾ ਨਾਵਲਕਾਰ
ਪ੍ਰਭਾਵਿਤ ਕਰਨ ਵਾਲੇ Truman Capote, ਵਿਲੀਅਮ ਫ਼ਾਕਨਰ
ਲਹਿਰ ਦੱਖਣੀ ਗੌਥਿਕ
ਦਸਤਖ਼ਤ

ਹਾਰਪਰ ਲੀ (ਜਨਮ 28 ਅਪਰੈਲ 1926) 1960 ਵਿੱਚ ਪੁਲਿਟਜ਼ਰ ਇਨਾਮ-ਜੇਤੂ ਆਪਣੇ ਨਾਵਲ ਟੁ ਕਿੱਲ ਏ ਮੌਕਿੰਗ ਬਰਡ ਦੇ ਲਈ ਜਾਣੀ ਜਾਂਦੀ ਅਮਰੀਕੀ ਨਾਵਲਕਾਰ ਹੈ। ਆਪਣੇ ਇਸ ਨਾਵਲ ਵਿੱਚ ਉਸਨੇ ਆਪਣੇ ਸ਼ਹਿਰ ਐਲਬਾਮਾ ਵਿੱਚ ਆਪਣੇ ਬਚਪਨ ਸਮੇਂ ਦੇਖੇ ਨਸਲਵਾਦ ਦੇ ਮੁੱਦੇ ਨੂੰ ਚਿਤਰਿਆ ਹੈ। ਲੀ ਦੀ ਪ੍ਰਕਾਸ਼ਿਤ ਇੱਕੋ ਇੱਕ ਕਿਤਾਬ ਹੋਣ ਦੇ ਬਾਵਜੂਦ, ਸਾਹਿਤ ਨੂੰ ਉਸ ਦੇ ਯੋਗਦਾਨ ਲਈ ਉਸਨੂੰ ਆਜ਼ਾਦੀ ਦੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।[1]

ਜੀਵਨੀ[ਸੋਧੋ]

ਨੈਲੀ ਹਾਰਪਰ ਲੀ ਦਾ ਜਨਮ 28 ਅਪਰੈਲ 1926 ਨੂੰ ਐਲਬਾਮਾ ਵਿਚ ਹੋਇਆ ਸੀ। ਉਹ ਪੰਜ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਸੀ। ਉਸ ਦਾ ਪਹਿਲਾ ਨਾਮ, ਨੈਲੀ, ਪਿੱਛੇ ਤੋਂ ਲਿਖਿਆ ਉਸ ਦੀ ਦਾਦੀ ਦਾ ਨਾਮ ਸੀ। ਉਸ ਦੀ ਮਾਤਾ ਇੱਕ ਘਰੇਲੂ ਔਰਤ ਸੀ; ਉਸ ਦਾ ਪਿਤਾ, ਏ ਸੀ ਲੀ, ਇੱਕ ਸਾਬਕਾ ਅਖਬਾਰ ਸੰਪਾਦਕ-ਮਾਲਕ ਅਤੇ ਮਸ਼ਹੂਰ ਵਕੀਲ ਸੀ ਅਤੇ 1926 ਤੋਂ 1938 ਤੱਕ ਐਲਬਾਮਾ ਰਾਜ ਵਿਧਾਨ ਸਭਾ ਦਾ ਮੈਂਬਰ ਰਿਹਾ।

ਹਵਾਲੇ[ਸੋਧੋ]