ਹਾਰਮੋਨ
Jump to navigation
Jump to search
ਹਾਰਮੋਨਜ਼ ਜੀਵਨ ਦੇਣ ਵਾਲੇ ਉਨ੍ਹਾਂ ਪਦਾਰਥਾਂ ਦਾ ਨਾਂ ਹੈ ਜੋ ਬਹੁਤ ਹੀ ਤੇਜ਼ੀ ਨਾਲ ਸਰੀਰ ਉਪਰ ਅਸਰ ਕਰਦੇ ਹਨ। ਇਹ ਜੈਵਿਕ ਪਦਾਰਥ ਕਈ ਤਰਾਂ ਦੇ ਹੁੰਦੇ ਹਨ ਅਤੇ ਭਿੰਨ ਭਿੰਨ ਪ੍ਰਕਾਰ ਦੇ ਕੰਮ ਕਰਦੇ ਹਨ। ਕੁਝ ਸਿੱਧੇ ਤੌਰ ‘ਤੇ ਖੂਨ ਦੇ ਨਾਲ ਮਿਲ ਜਾਂਦੇ ਹਨ ਅਤੇ ਕੁਝ ਸਰੀਰ ਵਿੱਚ ਹੋਰ ਗ੍ਰੰਥੀਆਂ ਨਾਲ ਮਿਲ ਕੇ ਸਰੀਰ ਦੇ ਵਾਧੇ ਵਿੱਚ ਸਹਾਇਕ ਹੁੰਦੇ ਹਨ। ਕੁਝ ਹਾਰਮੋਨਜ਼ ਸਰੀਰ ਵਿੱਚ ਖਾਸ ਜਗ੍ਹਾ ਉਤੇ ਰਹਿ ਕੇ ਹੀ ਅਸਰ ਦਿਖਾਉਂਦੇ ਹਨ ਜਿਵੇਂ ਪੁਰਸ਼ਾਂ ਅਤੇ ਇਸਤਰੀਆਂ ਦੇ ਸੈਕਸ ਹਾਰਮੋਨਜ਼, ਸਿਰ ਵਿੱਚ ਪਿਚੂਟਰੀ ਗ੍ਰੰਥੀ ਵਿੱਚ ਬਣਨ ਵਾਲੇ ਪਰੋਲੈਕਟੀਨ ਵੈਸੋਪ੍ਰੈਸਿਕ ਅਤੇ ਆਕਸੀਟੋਸਿਨ ਅਤੇ ਐਡਰੀਨਲ ਗ੍ਰੰਥੀ ਵਿੱਚ ਬਣਨ ਵਾਲੇ ਹਾਰਮੋਨਜ਼ ਜਿਵੇਂ ਕਾਰਟੀਸੋਨ, ਐਲਡੋਸਟੀਰੋਨ ਅਤੇ ਐਂਡ੍ਰੋਨਜ਼ਗ਼ ਇਨ੍ਹਾਂ ਗ੍ਰੰਥੀਆਂ ਦਾ ਸਰੀਰ ਉਪਰ ਵੱਖ ਵੱਖ ਅਸਰ ਪੈਂਦਾ ਹੈ। ਗਲੈਂਡਜ਼ ਦੇ ਚਿਤ੍ਰ ਇੱਕ ਬਾਹਰੀ ਕੜੀ ਤੌਂ ਇੰਗਲੈਂਡ ਦੇ ਸਰਕਾਰੀ ਸਿਹਤ ਵਿਭਾਗ ਦੀ ਪੰਜਾਬੀ ਵਿੱਚ ਸਿਹਤ ਬਾਰੇ ਜਾਣਕਾਰੀ ਭਰਪੂਰ ਸਾਈਟ