ਹਾਸ਼ਿਮਪੁਰਾ ਹੱਤਿਆਕਾਂਡ
ਹਾਸ਼ਮਪੁਰਾ ਹੱਤਿਆਕਾਂਡ 22 ਮਈ 1987 ਨੂੰ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਮੇਰਠ ਸ਼ਹਿਰ ਵਿੱਚ ਹਿੰਦੂ-ਮੁਸਲਿਮ ਦੰਗਿਆਂ ਦੌਰਾਨ ਵਾਪਰਿਆ ਸੀ, ਜਦ 19 ਪੀਏਸੀ (ਪ੍ਰਵਿੰਸੀਅਲ ਆਰਮਡ ਕਾਂਸਟੇਬੁਲਰੀ) ਦੇ ਜਵਾਨਾਂ ਨੇ ਮੇਰਠ ਦੇ ਹਾਸ਼ਮਪੁਰਾ ਮੁਹੱਲੇ ਤੋਂ 42 ਮੁਸਲਮਾਨਾਂ ਨੂੰ ਉਠਾ ਕੇ ਗਾਜ਼ਿਆਬਾਦ ਕੋਲ ਨਹਿਰਾਂ ਕਿਨਾਰੇ ਖੜਾ ਕਰਕੇ ਗੋਲੀਆਂ ਨਾਲ ਭੁੱੰਨ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਲਾਸਾਂ ਨੂੰ ਵਗਦੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਕੁਝ ਦਿਨ ਬਾਅਦ ਮੁਰਦੇ ਪਾਣੀ ਵਿੱਚ ਫਲੋਟ ਕਰਦੇ ਮਿਲੇ ਸੀ। ਮਈ 2000 ਨੂੰ 19 ਵਿੱਚੋਂ 16 ਦੋਸ਼ੀਆਂ ਨੇ ਆਤਮਸਮਰਪਣ ਕਰ ਦਿੱਤਾ ਸੀ ਅਤੇ 3 ਹੋਰ ਮਰ ਗਏ ਦੱਸੇ ਗਏ ਸਨ। ਦੋਸ਼ੀਆਂ ਨੂੰ ਬਾਅਦ ਵਿੱਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਸੀ। ਸਨ 2002 ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਕੇਸ ਦਾ ਮੁਕੱਦਮਾ ਗਾਜ਼ੀਆਬਾਦ ਤੋਂ ਦਿੱਲੀ ਦੀ ਤੀਸ ਹਜ਼ਾਰੀ ਕੰਪਲੈਕਸ ਸੈਸ਼ਨ ਕੋਰਟ ਵਿੱਚ ਤਬਦੀਲ ਕਰ ਦਿੱਤਾ ਸੀ।[1][2]
24 ਮਈ 2007 ਨੂੰ ਘਟਨਾ ਦੇ ਵੀਹ ਸਾਲ ਬਾਅਦ, ਦੋ ਬਚਣ ਵਾਲਿਆਂ ਅਤੇ 36 ਪੀੜਤ ਪਰਿਵਾਰ ਲਖਨਊ ਗਏ ਅਤੇ ਇਸ ਮੁਕੱਦਮੇ ਬਾਰੇ ਜਾਣਕਾਰੀ ਦੀ ਮੰਗ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਦਫਤਰ ਵਿਖੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਕੇਸ ਦੀ ਜਾਣਕਾਰੀ ਲੈਣ ਲਈ 615 ਅਰਜ਼ੀਆਂ ਪਾਈਆਂ।[3] ਸਤੰਬਰ ਵਿੱਚ ਪੜਤਾਲ ਤੋਂ ਪਤਾ ਚਲਿਆ ਕਿ ਸਾਰੇ ਦੋਸ਼ੀ ਨੌਕਰੀ ਕਰਦੇ ਰਹੇ, ਅਤੇ ਕਿਸੇ ਦੀ ਵੀ ਸਾਲਾਨਾ ਗੁਪਤ ਰਿਪੋਰਟ (ਏਸੀਆਰ) ਵਿੱਚ ਘਟਨਾ ਦਾ ਕੋਈ ਜ਼ਿਕਰ ਨਹੀਂ ਸੀ।[4] ਬਾਅਦ ਵਿੱਚ ਗੋਲੀਕੰਦ ਵਿੱਚ ਬਚ ਗਏ ਪੰਜ ਲੋਕ 2007 ਵਿੱਚ ਇਸਤਗਾਸਾ ਕੇਸ ਲਈ ਗਵਾਹ ਬਣ ਗਏ। ਇਨ੍ਹਾਂ ਵਿੱਚ ਮੁਜੀਬ-ਉਰ-ਰਹਿਮਾਨ, ਮੁਹੰਮਦ ਉਸਮਾਨ, ਜ਼ੁਲਫੀਕਾਰ ਨਾਸਿਰ, ਅਤੇ ਨਈਮ ਆਰਿਫ ਸ਼ਾਮਲ ਸਨ।[5]
ਪਲਾਟੂਨ ਸੈਨਾਪਤੀ ਸੁਰਿੰਦਰ ਪਾਲ ਸਿੰਘ ਦੇ ਅਧੀਨ 19 ਪੀਏਸੀ ਦੇ ਜਵਾਨਾਂ ਨੇ 22 ਮਈ 1987 ਦੀ ਰਾਤ ਨੂੰ ਮੇਰਠ ਦੇ ਹਾਸ਼ਿਮਪੁਰਾ ਮੁਹੱਲੇ ਦੇ ਮੁਸਲਿਮ ਮਰਦਾਂ ਨੂੰ ਘਰਾਂ ਤੋਂ ਕਢ ਲਿਆ ਅਤੇ ਬਾਅਦ ਨੂੰ ਬੁਢੇ ਤੇ ਬੱਚੇ ਵੱਖ ਕਰ ਲਏ ਅਤੇ ਛੱਡ ਦਿੱਤੇ। ਫਿਰ ਉਨ੍ਹਾਂ ਨੇ ਕਥਿਤ ਤੌਰ 'ਤੇ 40-45 ਜਣੇ ਜਿਨ੍ਹਾਂ ਵਿੱਚੋਂ ਜਿਆਦਾਤਰ ਰੋਜ਼ਾਨਾ ਦਿਹਾੜੀ ਮਜ਼ਦੂਰ ਅਤੇ ਜੁਲਾਹੇ ਸਨ, ਇੱਕ ਟਰੱਕ ਵਿੱਚ ਚਾੜ੍ਹ ਲਏ ਇਸ ਦੀ ਬਜਾਏ ਪੁਲਿਸ ਸਟੇਸ਼ਨ ਨੂੰ ਲੈ ਕੇ ਜਾਂਦੇ, ਮੁਰਾਦ ਨਗਰ, ਗਾਜ਼ੀਆਬਾਦ ਜ਼ਿਲ੍ਹੇ ਵਿੱਚ ਅੱਪਰ ਗੰਗਾ ਨਹਿਰ ਲੈ ਗਏ। ਇੱਥੇ ਉਨ੍ਹਾਂ ਵਿੱਚੋਂ ਕੁਝ ਨੂੰ ਇੱਕ ਇੱਕ ਕਰਕੇ ਗੋਲੀ ਮਾਰ ਦਿੱਤੀ ਅਤੇ ਉਹ ਨਹਿਰ ਵਿੱਚ ਸੁੱਟ ਦਿੱਤੇ ਸਨ। ਇੱਕ ਗੋਲੀ ਨਾਲ ਇੱਕ ਪੀਏਸੀ ਸਿਪਾਹੀ ਵੀ ਜ਼ਖ਼ਮੀ ਹੋ ਗਿਆ ਸੀ। ਲੰਘਦੇ ਵਾਹਨਾਂ ਦੀਆਂ ਰੋਸ਼ਨੀਆਂ ਤੋਂ ਡਰਦੇ ਪੀਏਸੀ ਜਵਾਨ ਕੰਮ ਤਮਾਮ ਹੋਣ ਤੋਂ ਪਹਿਲਾਂ ਹੀ ਭੱਜ ਨਿੱਕਲੇ ਸੀ, ਜਿਸ ਕਾਰਣ ਚਾਰ ਮਰੇ ਹੋਣ ਬਹਾਨਾ ਕਰਕੇ ਅਤੇ ਤੈਰ ਕੇ ਜਿੰਦਾ ਬਚ ਗਏ ਸੀ ਅਤੇ ਫਿਰ ਉਨ੍ਹਾਂ ਵਿੱਚੋਂ ਇੱਕ ਨੇ ਮੁਰਾਦ ਨਗਰ ਪੁਲਿਸ ਸਟੇਸ਼ਨ ਵਿਖੇ ਪਹਿਲੇ ਜਾਣਕਾਰੀ ਰਿਪੋਰਟ (ਐਫਆਈਆਰ) ਦਾਇਰ ਕਰਵਾਈ ਸੀ।[3][6][7]
ਬਾਕੀ ਲੋਕਾਂ ਨੂੰ ਟਰੱਕ ਵਿੱਚ ਅੱਗੇ ਗਾਜ਼ੀਆਬਾਦ ਦੇ ਮਕਨਪੁਰ ਪਿੰਡ ਨੇੜੇ ਹਿੰਡਨ ਨਦੀ ਕੈਨਾਲ ਕੋਲ ਲੈਜਾ ਕੇ ਗੋਲੀਆਂ ਮਾਰੀਆਂ ਅਤੇ ਲਾਸਾਂ ਨਹਿਰ ਵਿੱਚ ਸੁੱਟ ਦਿੱਤੀਆਂ। ਇੱਥੇ ਫਿਰ ਗੋਲੀਕਾਂਡ ਵਿੱਚ ਦੋ ਜਣੇ ਬਚ ਗਏ ਅਤੇ ਉਨ੍ਹਾਂ ਨੇ ਲਿੰਕ ਰੋਡ ਪੁਲਿਸ ਸਟੇਸ਼ਨ ਵਿਖੇ ਐਫਆਈਆਰ ਦਰਜ ਕਰਵਾਈ।[3][6][7][8]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 10 ਅਗਸਤ 2008. Retrieved 4 ਮਈ 2015.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedtt
- ↑ 3.0 3.1 3.2
- ↑
- ↑
- ↑ 6.0 6.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedie
- ↑ 7.0 7.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedze
- ↑ Engineer, Asgharali (1988). Delhi-Meerut riots: analysis, compilation, and documentation. Ajanta Publications (India). p. 24. ISBN 81-202-0198-1.