ਹਿਊਮਨੋਇਡ ਰੋਬੋਟ
ਹਿਊਮਨੋਇਡ ਰੋਬੋਟ (ਅੰਗਰੇਜ਼ੀ:Humanoid robot) ਇੱਕ ਰੋਬੋਟ ਹੈ ਜਿਸ ਦੇ ਸਰੀਰ ਦਾ ਆਕਾਰ ਮਨੁੱਖੀ ਸਰੀਰ ਵਰਗਾ ਹੁੰਦਾ ਹੈ। ਇਹ ਡਿਜ਼ਾਇਨ ਫੰਕਸ਼ਨਲ ਉਦੇਸ਼ਾਂ ਲਈ ਹੋ ਸਕਦਾ ਹੈ, ਜਿਵੇਂ ਕਿ ਮਾਨਵੀ ਸੰਦਾਂ ਅਤੇ ਵਾਤਾਵਰਨ ਨਾਲ ਤਾਲਮੇਲ, ਪ੍ਰਯੋਗਾਤਮਕ ਮੰਤਵਾਂ ਜਿਵੇਂ ਕਿ ਲੋਕੋਮੋਸ਼ਨ ਦਾ ਅਧਿਐਨ ਜਾਂ ਹੋਰ ਉਦੇਸ਼ਾਂ ਲਈ। ਆਮ ਤੌਰ 'ਤੇ ਹਿਊਮੌਇਡ ਰੋਬੋਟਾਂ ਵਿੱਚ ਧੜ, ਸਿਰ, ਦੋ ਬਾਹਾਂ ਅਤੇ ਦੋ ਲੱਤਾਂ ਹੁੰਦੀਆਂ ਹਨ।[1] ਕੁਝ ਹਿਊਮਨੋਇਡ ਰੋਬੋਟ ਅਜਿਹੇ ਵੀ ਹੁੰਦੇ ਹਨ ਜੋ ਕਿ ਮਨੁੱਖੀ ਚਿਹਰੇ ਦੀ ਨਕਲ ਕਰਨ ਲਈ ਤਿਆਰ ਕੀਤੇ ਜਾਂਦੇ ਹਨ। ਐਂਡਰੌਇਡ ਹਿਊਨਾਮੋਇਡ ਰੋਬੋਟ ਹਨ ਜੋ ਸੁੰਦਰਤਾ ਨਾਲ ਇਨਸਾਨਾਂ ਨਾਲ ਮੇਲ ਖਾਂਦੇ ਹਨ।[2][3]
ਹਿਊਮਨੋਇਡ ਰੋਬੋਟ ਹੁਣ ਕਈ ਵਿਗਿਆਨਕ ਖੇਤਰਾਂ ਵਿੱਚ ਇੱਕ ਖੋਜ ਸਾਧਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ।
ਖੋਜਕਰਤਾਵਾਂ ਨੂੰ ਹਿਊਮਨੋਇਡ ਰੋਬੋਟਾਂ ਦਾ ਨਿਰਮਾਣ ਅਤੇ ਅਧਿਐਨ ਕਰਨ ਲਈ ਮਨੁੱਖੀ ਸਰੀਰ ਦੇ ਢਾਂਚੇ ਅਤੇ ਵਿਵਹਾਰ (ਬਾਇਓਮੈਕਨਿਕਸ) ਨੂੰ ਸਮਝਣ ਦੀ ਲੋੜ ਹੈ। ਦੂਜੇ ਪਾਸੇ, ਮਨੁੱਖੀ ਸਰੀਰ ਦੀ ਸਿਮੂਲੇਸ਼ਨ ਦੀ ਕੋਸ਼ਿਸ਼ ਇਸ ਨੂੰ ਬਿਹਤਰ ਤਰਾਂ ਨਾਲ ਸਮਝਾਉਣ ਵਿੱਚ ਅਗਵਾਈ ਕਰਦੀ ਹੈ। ਮਨੁੱਖੀ ਸਮਝ, ਗਿਆਨ ਦਾ ਇੱਕ ਖੇਤਰ ਹੈ ਜਿਸ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਕਿਵੇਂ ਅਨੁਭਵੀ ਅਤੇ ਮੋਟਰ ਦੇ ਹੁਨਰ ਹਾਸਲ ਕਰਨ ਲਈ ਮਨੁੱਖ ਸੰਵੇਦੀ ਜਾਣਕਾਰੀ ਤੋਂ ਸਿੱਖਦੇ ਹਨ। ਇਹ ਗਿਆਨ ਮਨੁੱਖੀ ਵਤੀਰੇ ਦੇ ਮਾਡਲਾਂ ਨੂੰ ਵਿਕਸਿਤ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਹ ਸਮੇਂ ਦੇ ਨਾਲ-ਨਾਲ ਸੁਧਾਰ ਵੀ ਕਰਦਾ ਆ ਰਿਹਾ ਹੈ।