ਹੇਪਾਟਾਈਟਿਸ ਸੀ
ਹੇਪਾਟਾਈਟਿਸ ਸੀ Hepatitis C | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
![]() | |
ਆਈ.ਸੀ.ਡੀ. (ICD)-10 | B17.1, B18.2 |
ਆਈ.ਸੀ.ਡੀ. (ICD)-9 | 070.70,070.4, 070.5 |
ਓ.ਐਮ.ਆਈ. ਐਮ. (OMIM) | 609532 |
ਰੋਗ ਡੇਟਾਬੇਸ (DiseasesDB) | 5783 |
ਮੈੱਡਲਾਈਨ ਪਲੱਸ (MedlinePlus) | 000284 |
ਈ-ਮੈਡੀਸਨ (eMedicine) | med/993 ped/979 |
MeSH | D006526 |
ਹੇਪਾਟਾਈਟਿਸ ਸੀ ਇੱਕ ਪ੍ਰਕਾਰ ਦਾ ਸੰਕਰਮਕ ਰੋਗ ਹੈ ਜੋ ਮੁਖ ਤੌਰ ਤੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਹੇਪਾਟਾਈਟਿਸ (ਹੈਪੇਟਾਈਟਸ) ਸੀ ਵਿਸ਼ਾਣੁ (ਐਚਸੀਵੀ) ਦੇ ਕਾਰਨ ਇਹ ਰੋਗ ਹੁੰਦਾ ਹੈ।[1] ਅਕਸਰ ਹੇਪਾਟਾਈਟਿਸ ਸੀ ਦਾ ਕੋਈ ਲੱਛਣ ਨਹੀਂ ਹੁੰਦਾ ਲੇਕਿਨ ਪੁਰਾਣੇ ਸੰਕਰਮਣ ਨਾਲ ਜਿਗਰ ਤੇ ਚਕੱਤੇ ਅਤੇ ਕਈ ਸਾਲਾਂ ਦੇ ਬਾਅਦ ਸਿਰੋਸਿਸ ਹੋ ਸਕਦਾ ਹੈ। ਕੁੱਝ ਮਾਮਲਿਆਂ ਵਿੱਚ ਸਿਰੋਸਿਸ ਪ੍ਰਭਾਵਿਤ ਲੋਕਾਂ ਨੂੰ ਜਿਗਰ ਦੀ ਨਾਕਾਮੀ, ਜਿਗਰ ਕੈਂਸਰ ਜਾਂ ਭੋਜਨ-ਨਲੀ ਅਤੇ ਢਿੱਡ ਦੀਆਂ ਨਸਾਂ ਵਿੱਚ ਬਹੁਤ ਜ਼ਿਆਦਾ ਸੋਜ ਹੋ ਸਕਦੀ ਹੈ ਜਿਸਦੇ ਪਰਿਣਾਮਸਰੂਪ ਰਕਤਸਰਾਵ ਹੁੰਦਾ ਹੈ ਅਤੇ ਇਸਦੇ ਬਾਅਦ ਮੌਤ ਹੋ ਸਕਦੀ ਹੈ।[1]