ਹੇਮਚੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਚਾਰੀਆ

ਹੇਮਚੰਦਰ
ਹੇਮਚੰਦਰ
Drawing of Hemchandra based on Vikram Samvat 1294 palm leaf
ਔਫ਼ਿਸ਼ਲ ਨਾਮAcharya Hemchandra Suri
ਜ਼ਾਤੀ
ਜਨਮ
Changadev

1088 (see notes)
ਮਰਗ1173 (see notes)
ਧਰਮJainism
ਮਾਪੇChachinga, Pahini
ਫ਼ਿਰਕਾਸ਼ਵੇਤਾਂਬਰ
ਕਾਰਜ
ਦਾਖ਼ਲਾSomchandra
see notes
Khambhat
by Devchandrasuri

ਹੇਮਚੰਦਰ ਅਤੇ ਹੇਮਚੰਦਰ ਸੂਰੀ (1078 - 1162) ਸ਼ਵੇਤਾਂਬਰ ਪਰੰਪਰਾ ਦਾ ਇੱਕ ਮਹਾਨ ਜੈਨ ਦਾਰਸ਼ਨਕ ਅਤੇ ਆਚਾਰੀਆ ਸੀ। ਹੇਮਚੰਦਰ ਦਰਸ਼ਨ, ਧਰਮ ਅਤੇ ਆਧਿਆਤਮ ਦਾ ਮਹਾਨ ਚਿੰਤਕ ਹੋਣ ਦੇ ਨਾਲ-ਨਾਲ ਇੱਕ ਮਹਾਨ ਵਿਆਕਰਨਕਾਰ, ਆਲੰਕਾਰ ਸ਼ਾਸਤਰੀ, ਮਹਾਕਵੀ, ਇਤਿਹਾਸਕਾਰ, ਪੁਰਾਣਕਾਰ, ਕੋਸ਼ਕਾਰ, ਛੰਦ ਸ਼ਾਸਤਰੀ ਅਤੇ ਧਰਮ-ਉਪਦੇਸ਼ਕ ਦੇ ਰੂਪ ਵਿੱਚ ਪ੍ਰਸਿੱਧ ਹੈ। ਉਹ ਨਿਆਂ, ਵਿਆਕਰਣ, ਸਾਹਿਤ, ਸਿਧਾਂਤ, ਸੰਸਕ੍ਰਿਤ, ਪ੍ਰਾਕ੍ਰਿਤ, ਅਪਭਰੰਸ਼ ਅਤੇ ਯੋਗ ਇਨ੍ਹਾਂ ਸਾਰੇ ਮਜ਼ਮੂਨਾਂ ਦਾ ਗੂੜ੍ਹ ਵਿਦਵਾਨ ਸੀ। ਹੇਮਚੰਦਰ ਰਾਜਾ ਸਿੱਧਰਾਜ ਜੈਸਿੰਹ ਦਾ ਦਰਬਾਰੀ ਕਵੀ ਸਨ। ਉਹ ਬਹੁਮੁਖੀ-ਪ੍ਰਤਿਭਾ ਸੰਪੰਨ ਆਚਾਰੀਆ ਸੀ। ਆਚਾਰੀਆ ਸ਼੍ਰੀ ਜੈਨ ਯੋਗ ਦਾ ਮਹਾਨ ਜਾਣਕਾਰ ਅਤੇ ਮੰਤਰਸ਼ਾਸਤਰ ਦਾ ਮਾਹਿਰ ਵਿਦਵਾਨ ਸੀ। ਉਸਦੇ ਅਦੁੱਤੀ ਗਿਆਨ ਅਤੇ ਬਹੁਮੁਖੀ ਪ੍ਰਤਿਭਾ ਦੇ ਕਾਰਨ ਹੀ ਇਨ੍ਹਾਂ ਨੂੰ 'ਕਾਲੀ ਕਾਲ ਦਾ ਸਰਵਗਿਆਤਾ' ਦੀ ਉਪਾਧੀ ਨਾਲ ਨਿਵਾਜਿਆ ਗਿਆ।

ਜੀਵਨ[ਸੋਧੋ]

ਆਚਾਰੀਆ ਹੇਮਚੰਦਰ ਦਾ ਜਨਮ ਭਾਰਤ ਗੁਜਰਾਤ ਰਾਜ ਵਿੱਚ ਅਹਿਮਦਾਬਾਦ ਤੋਂ 100 ਕਿਲੋਮੀਟਰ ਦੂਰ ਦੱਖਣ-ਪੱਛਮ ਸਥਿਤ ਧੰਧੁਕਾ ਨਗਰ ਵਿਖੇ ਵਿਕਰਮ ਸਵੰਤ 1145 ਦੀ ਕੱਤਕ ਦੀ ਪੂਰਣਿਮਾ ਦੀ ਰਾਤ ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਚਾਚਿੰਗ ਅਤੇ ਮਾਤਾ ਦਾ ਨਾਮ ਪਾਹਿਣੀ ਦੇਵੀ ਸੀ। ਪਿਤਾ ਸ਼ੈਵ ਅਤੇ ਮਾਤਾ ਪਾਹਿਣੀ ਜੈਨੀ ਸੀ।[1][2] ਉਸ ਦਾ ਨਾਮ ਚਾਂਗਦੇਵ ਰੱਖਿਆ ਗਿਆ।

ਹਵਾਲੇ[ਸੋਧੋ]

  1. Paul Dundas (2002). The Jains. Psychology Press. pp. 134–135. ISBN 978-0-415-26606-2. 
  2. Amaresh Datta; various (1 January 2006). The Encyclopaedia Of Indian Literature (Volume One (A To Devo). 1. Sahitya Akademi. pp. 15–16. ISBN 978-81-260-1803-1.