ਹੋਣੀ ਇਕ ਦੇਸ਼ ਦੀ (ਭਾਗ ਦੂਜਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੋਣੀ ਇਕ ਦੇਸ਼ ਦੀ(ਭਾਗ ਦੂਜਾ) ਕੇਵਲ ਕਲੋਟੀ ਦਾ ਲੜੀਵਾਰ ਦੂਸਰਾ ਨਾਵਲ ਹੈ।ਜੋ ਰਵੀ ਸਾਹਿਤ ਪ੍ਰਕਾਸ਼ਨ ਦੁਆਰਾ 1998 ਵਿਚ ਪ੍ਰਕਾਸ਼ਿਤ ਕੀਤਾ ਗਿਆ। ਜਿਸਨੂੰ ਬਾਅਦ ਵਿਚ ਮਾਅ ਭੂਮੀ ਦੇ ਨਾਂ ਹੇਠ ਵੀ ਪ੍ਰਕਾਸ਼ਿਤ ਕੀਤਾ ਗਿਆ। [ਮਾਅ ਭੂਮੀ ਕਨੜ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ 'ਮੇਰੀ ਭੋਂਅ' ਹਨ। ਮਾਅ ਭੂਮੀ ਨਾਅਰੇ ਨੇ ਸਾਰੇ ਤਿਲੰਗਾਨਾ ਵਿਚ ਹਥਿਆਰਬੰਦ ਭੂਮੀ ਘੋਲ ਨੂੰ ਪ੍ਰਚੰਡ ਕੀਤਾ ਸੀ।][1] ਇਹ ਨਾਵਲ ਦੇਸ਼ ਦੀ ਆਜ਼ਾਦੀ ਦੇ ਸਮਵਿੱਥ ਚਲੇ ਤਿਲੰਗਾਨਾ ਸੰਗਰਾਮ ਨੂੰ ਪ੍ਰਸਤੁਤ ਕਰਦਾ ਹੈ। ਇਸ ਨਾਵਲ ਵਿਚ ਤਿਲੰਗਾਨਾ ਦੇ ਇਲਾਕੇ ਵਿਚ ਵਿਆਪਕ ਜਾਗੀਰਦਾਰੀ ਵਿਵਸਥਾ ਦਾ ਯਥਾਰਥਕ ਚ੍ਰਿਤਣ ਉਲੀਕਿਆ ਹੈ। ਇਹ ਯਥਾਰਥਕ ਚਿੱਤਰ ਜਾਗੀਰਦਾਰਾਂ ਦੁਆਰਾ ਕਿਸਾਨਾਂ ਅਤੇ ਮੁਜ਼ਾਰਿਆਂ ਉਪਰ ਜ਼ਬਰ ਅਤੇ ਲੁੱਟ ਖਸੁੱਟ ਦੇ ਰੂਪ ਨੂੰ ਮੂਰਤੀਮਾਨ ਕਰਦਾ ਹੈ। ਨਾਵਲਕਾਰ ਨੇ ਤਿਲੰਗਾਨਾ ਵਿਚ ਮੁਜ਼ਾਰਿਆਂ ਵਲੋ ਚਲ ਰਹੇ ਸੰਘਰਸ਼ ਉੱਤੇ ਸੱਤਾ ਪੱਖੋਂ ਕੀਤੇ ਗਏ ਤਸ਼ੱਦਦ ਅਤੇ ਹਿੰਸਾ ਦੇ ਅਮਾਨਵੀ ਪੱਖ ਨੂੰ ਵਧੇਰੇ ਭਿਅੰਕਰ ਅਤੇ ਯਥਾਰਥਮਈ ਰੂਪ ਵਿਚ ਸਾਡੇ ਦ੍ਰਿਸ਼ਟੀਗੋਚਰ ਕੀਤਾ ਹੈ।

ਹਵਾਲੇ[ਸੋਧੋ]

  1. ਕੇਵਲ ਕਲੋਟੀ, ਮਾਅ ਭੂਮੀ, ਲੋਕਗੀਤ ਪ੍ਰਕਾਸ਼ਨ