ਹੋਮ ਆਫ਼ ਚਿਲਡਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੋਮ ਆਫ ਚਿਲਡਰਨ
ਨਿਰਦੇਸ਼ਕ ਇਸ਼ਾਨ ਸ਼ਰਮਾ (ਮੁੱਖ ਨਿਰਦੇਸ਼ਕ)
ਰਾਜ ਤਾਕ (ਸਹਾਇਕ ਨਿਰਦੇਸ਼ਕ)
ਅਮਰਦੀਪ ਸਿੰਘ (ਪਹਿਲਾ ਸਹਾਇਕ ਨਿਰਦੇਸ਼ਕ)
ਗੁਰਵਿੰਦਰ ਗੈਰੀ (ਦੂਜਾ ਸਹਾਇਕ ਨਿਰਦੇਸ਼ਕ)
ਇਸ਼ਾਨ ਸ਼ਰਮਾ (ਫੋਟੋਕਾਰੀ ਨਿਰਦੇਸ਼ਕ)
ਨਿਰਮਾਤਾ ਬਲਦੇਵ ਦੇਬੀ
ਸੁਖਪਾਲ ਚੀਮਾ
ਲੇਖਕ ਜੱਸੀ ਸੰਘਾ
ਸਿਤਾਰੇ ਜੱਸੀ ਸੰਘਾ
ਕਰਨਲ ਆਲਮਜੀਤ ਸਿੰਘ
ਰੌਸ਼ਨੀ ਜੈਸਵਾਲ
ਮਾਸਟਰ ਮਿਹਰਬਾਨ
ਸੰਗੀਤਕਾਰ ਸੀ ਪੀ ਸਿੰਘ
ਸਿਨੇਮਾਕਾਰ ਗੁਰਪ੍ਰੀਤ ਚੀਮਾ
ਅਨਸਰ ਖਾਨ
ਸੰਪਾਦਕ ਜੀਤ ਸਿੰਘ
ਦੇਸ਼ ਭਾਰਤ
ਭਾਸ਼ਾ ਅੰਗਰੇਜ਼ੀ, ਪੰਜਾਬੀ

ਹੋਮ ਆਫ ਚਿਲਡਰਨ 2015 ਦੀ ਇੱਕ ਪੰਜਾਬੀ-ਅੰਗਰੇਜ਼ੀ ਲਘੂ ਫਿਲਮ ਹੈ। ਇਸਦੇ ਨਿਰਦੇਸ਼ਕ ਇਸ਼ਾਨ ਸ਼ਰਮਾ ਹਨ ਅਤੇ ਇਹ ਜੱਸੀ ਸੰਘਾ ਦੁਆਰਾ ਲਿਖੀ ਹੋਈ ਹੈ। ਜੱਸੀ ਸੰਘਾ ਨੇ ਇਸ ਵਿੱਚ ਅਦਾਕਾਰੀ ਵੀ ਕੀਤੀ ਹੈ ਅਤੇ ਮੁੱਖ ਭੂਮਿਕਾ ਨਿਭਾਈ ਹੈ।

ਕਥਾਨਕ[ਸੋਧੋ]

ਫਿਲਮ ਛੋਟੇ ਜਿਹੇ ਬਸ ਦੇ ਸਫਰ ਦੇ ਦ੍ਰਿਸ਼ ਤੋਂ ਸ਼ੁਰੂ ਹੁੰਦੀ ਹੈ ਜਿਥੇ ਜੱਸੀ (ਮੁੱਖ ਪਾਤਰ) ਜ਼ਿੰਦਗੀ ਦੇ ਕਿਸੇ ਅਹਿਮ ਮੋੜ ਉੱਪਰ ਵਿਚਰਦੀ ਨਜ਼ਰ ਆਉਂਦੀ ਹੈ। ਉਸਦਾ ਸਫਰ ਇੱਕ ਯਤੀਮਖਾਨੇ ਜਾ ਕੇ ਮੁੱਕਦਾ ਹੈ। ਉਹ ਇਥੇ ਇੱਕ ਬੱਚਾ ਗੋਦ ਲੈਣ ਆਈ ਹੁੰਦੀ ਹੈ ਪਰ ਯਤੀਮਖਾਨੇ ਦਾ ਮਾਲਕ ਜਦ ਉਸਨੂੰ ਬੱਚੇ ਦੀ ਚੋਣ ਕਰਨ ਨੂੰ ਕਹਿੰਦਾ ਹੈ ਤਾਂ ਉਹ ਸ਼ਸ਼ੋਪਂਜ ਵਿੱਚ ਪੈ ਜਾਂਦੀ ਹੈ ਕਿ ਉਹ ਇੱਕ ਮੁੰਡੇ ਨੂੰ ਗੋਦ ਲਵੇ ਜਾਂ ਫਿਰ ਕੁੜੀ ਨੂੰ। ਇਤਫ਼ਾਕ ਵਜੋਂ, ਯਤੀਮਖਾਨੇ ਵਿਚਲਾ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲਾ ਛੁੱਟੀ ਉੱਪਰ ਹੁੰਦਾ ਹੈ। ਇਸਲਈ ਜੱਸੀ ਨੂੰ ਮਾਲਕ ਵਜੋਂ ਉਥੇ ਕੁਝ ਦਿਨ ਰੁਕਣ ਦੀ ਇਜ਼ਾਜ਼ਤ ਮਿਲ ਜਾਂਦੀ ਹੈ। ਯਤੀਮਖਾਨੇ ਵਿੱਚ ਰਹਿੰਦਿਆਂ ਉਸਦਾ ਉਥੋਂ ਦੇ ਸਾਰੇ ਬੱਚਿਆਂ ਨਾਲ ਪਿਆਰ ਪੈ ਜਾਂਦਾ ਹੈ। ਉਥੋਂ ਦੇ ਬੱਚੇ ਜੋ ਦੁਨੀਆ ਦੇ ਹਰ ਰਿਸ਼ਤੇ ਤੋਂ ਮਰਹੂਮ ਹਨ, ਜੱਸੀ ਵਿੱਚ ਇੱਕ ਮਾਂ ਨੂੰ ਮਹਿਸੂਸ ਕਰਦੇ ਹਨ। ਜੱਸੀ ਵੀ ਕੋਈ ਚੋਣ ਨਹੀਂ ਕਰ ਪਾਉਂਦੀ ਕਿ ਉਹ ਇੱਕ ਮਾਂ ਵਾਜੋਂ ਇੱਕ ਬੱਚੇ ਨੂੰ ਚੁਣ ਬਾਕੀਆਂ ਨਾਲ ਅਨਿਆਂ ਕਿਵੇਂ ਕਰੇ। ਇਸਲਈ ਉਹ ਉਥੇ ਸਦਾ ਲਈ ਰੁਕ ਜਾਂਦੀ ਹੈ।

ਕਾਸਟ[ਸੋਧੋ]

  1. ਜੱਸੀ ਸੰਘਾ
  2. ਕਰਨਲ ਆਲਮਜੀਤ ਸਿੰਘ
  3. ਰੌਸ਼ਨੀ ਜੈਸਵਾਲ
  4. ਮਾਸਟਰ ਮਿਹਰਬਾਨ