ਸਮੱਗਰੀ 'ਤੇ ਜਾਓ

ਹੌਕਆਈ (2021 ਟੀਵੀ ਲੜ੍ਹੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੌਕਆਈ
ਸ਼ੈਲੀ
 • ਐਕਸ਼ਨ-ਅਡਵੈਂਚਰ
 • ਬੱਡੀ ਮਖੌਲ
 • ਜੁਰਮ
 • ਸੂਪਰਹੀਰੋ ਗਲਪ
ਦੁਆਰਾ ਬਣਾਇਆਜੌਨੈਥਨ ਇਗਲਾ
'ਤੇ ਆਧਾਰਿਤਮਾਰਵਲ ਕੌਮਿਕਸ
ਸਟਾਰਿੰਗ
 • ਜੈਰੇਮੀ ਰੈੱਨਰ
 • ਹੇਲੀ ਸਟਾਇਨਫ਼ੀਲਡ
 • ਟੋਨੀ ਡਾਲਟਨ
 • ਫ਼੍ਰਾ ਫ਼ੀ
 • ਬ੍ਰਾਇਨ ਡ'ਆਰਸੀ ਜੇਮਜ਼
 • ਐਲੈਕਸ ਪੌਨੋਵਿਚ
 • ਪਿਓਤਰ ਐਡਮਚਜ਼ਾਇਕ
 • ਲਿੰਡਾ ਕਾਰਡੈੱਲਿਨੀ
 • ਸਾਇਮਨ ਕੈਲੋ
 • ਵੀਰਾ ਫ਼ਾਰਮਿਗਾ
 • ਐਲੈਕੁਆ ਕੌਕਸ
 • ਜ਼ਾਹਨ ਮੈੱਕਲੈਰਨਨ
 • ਫਲੋਰੈਂਸ ਪਿਊਹ
 • ਵਿਨਸੈਂਟ ਡ'ਔਨੋਫ਼੍ਰੀਓ
ਕੰਪੋਜ਼ਰ
 • ਕ੍ਰਿਸਟੋਫ ਬੈੱਕ
 • ਮਿਸ਼ੈਲ ਪੈਰਾਸਕੇਵਾਸ
ਮੂਲ ਦੇਸ਼ਸੰਯੁਕਤ ਰਾਜ ਅਮਰੀਕਾ
ਮੂਲ ਭਾਸ਼ਾਅੰਗਰੇਜ਼ੀ
No. of episodes6
ਨਿਰਮਾਤਾ ਟੀਮ
ਲੰਬਾਈ (ਸਮਾਂ)40–62 ਮਿੰਟ
Production companyਮਾਰਵਲ ਸਟੂਡੀਓਜ਼
Distributorਡਿਜ਼ਨੀ ਪਲੈਟਫੌਰਮ ਡਿਸਟ੍ਰੀਬਿਊਸ਼ਨ
ਰਿਲੀਜ਼
Original networkਡਿਜ਼ਨੀ+
Original releaseਦਸੰਬਰ 22, 2021 (2021-12-22)

ਹੌਕਆਈ ਇੱਕ ਅਮਰੀਕੀ ਟੈਲੀਵਿਜ਼ਨ ਦੀ ਛੋਟੀ ਲੜ੍ਹੀ ਹੈ ਜਿਸ ਨੂੰ ਜੌਨੈਥਨ ਇਗਲਾ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਵਾਸਤੇ ਬਣਾਇਆ ਹੈ, ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰਾ ਕਲਿੰਟ ਬਾਰਟਨ / ਹੌਕਆਈ ਅਤੇ ਕੇਟ ਬਿਸ਼ਪ / ਹੌਕਆਈ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਪੰਜਵੀਂ ਟੈਲੀਵਿਜ਼ਨ ਲੜ੍ਹੀ ਹੈ, ਜਿਸ ਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ, ਲੜ੍ਹੀ ਦੀ ਕਹਾਣੀ ਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਬਾਅਦ ਦੀ ਹੈ। ਲੜ੍ਹੀ ਵਿੱਚ ਕਲਿੰਟ ਬਾਰਟਨ, ਕੇਟ ਬਿਸ਼ਪ ਨਾਲ਼ ਰਲ਼ਦਾ ਹੈ ਤਾਂ ਕਿ ਉਹ ਆਪਣੇ ਕੁੱਝ ਅਤੀਤ ਦੇ ਵੈਰੀਆਂ ਨਾਲ਼ ਲੜ ਸਕੇ ਅਤੇ ਆਪਣੇ ਟੱਬਰ ਕੋਲ਼ ਕ੍ਰਿਸਮਸ ਤੋਂ ਪਹਿਲਾਂ ਪੁੱਜ ਸਕੇ। ਇਗਲਾ ਲੜ੍ਹੀ ਦੇ ਮੁੱਖ ਲੇਖਕ ਸਨ ਅਤੇ ਰ੍ਹਾਇਸ ਥੌਮਸ ਨਿਰਦੇਸ਼ਕੀ ਟੋਲੇ ਦੇ ਮੁੱਖੀ।

ਹੌਕਆਈ ਦੇ ਪਹਿਲੇ ਦੋ ਐਪੀਸੋਡਜ਼ 24 ਨਵੰਬਰ, 2021 ਨੂੰ ਜਾਰੀ ਹੋਏ ਅਤੇ ਇਸਦੇ ਬਾਕੀ ਦੇ 4 ਐਪੀਸੋਡਜ਼ 22 ਦਸੰਬਰ ਤੱਕ ਹਫ਼ਤੇ ਵਿੱਚ ਇੱਕ-ਇੱਕ ਕਰਕੇ ਜਾਰੀ ਹੋਏ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਚੌਥੇ ਪੜਾਅ ਦਾ ਹਿੱਸਾ ਹੈ।

ਸਾਰ

[ਸੋਧੋ]

ਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਇੱਕ ਵਰ੍ਹੇ ਬਾਅਦ, ਕਲਿੰਟ ਬਾਰਟਨ, ਕੇਟ ਬਿਸ਼ਪ ਨਾਲ਼ ਰਲ਼ਦਾ ਹੈ ਤਾਂ ਕਿ ਉਹ ਰੋਨਿਨ ਦੇ ਰੂਪ ਵਿੱਚ ਆਪਣੇ ਕੁੱਝ ਪੁਰਾਣੇ ਵੈਰੀਆਂ ਦਾ ਸਾਹਮਣਾ ਕਰ ਸਕੇ ਅਤੇ ਸਮੇਂ ਸਿਰ ਕ੍ਰਿਸਮਸ ਲਈ ਆਪਣੇ ਟੱਬਰ ਕੋਲ਼ ਮੁੜ੍ਹ ਸਕੇ।

ਅਦਾਕਾਰ ਅਤੇ ਕਿਰਦਾਰ

[ਸੋਧੋ]
 • ਜੈਰੇਮੀ ਰੈੱਨਰ - ਕਲਿੰਟ ਬਾਰਟਨ / ਹੌਕਆਈ
 • ਹੇਲੀ ਸਟਾਇਨਫ਼ੀਲਡ - ਕੇਟ ਬਿਸ਼ਪ
 • ਟੋਨੀ ਡਾਲਟਨ - ਜੈਕ ਡੁਕੁਏਸਨ
 • ਫ਼੍ਰਾ ਫ਼ੀ - ਕਾਜ਼ੀਮੀਰਜ਼ "ਕਾਜ਼ੀ" ਕਾਜ਼ੀਮੀਰਸਜ਼ਾਕ
 • ਬ੍ਰਾਇਨ ਡ'ਆਰਸੀ ਜੇਮਜ਼ - ਡੈਰੈਕ ਬਿਸ਼ਪ
 • ਐਲੈਕਸ ਪੌਨੋਵਿਚ - ਇਵਾਨ ਬਾਨਿਓਨਿਸ
 • ਪਿਓਤਰ ਐਡਮਚਜ਼ਾਇਕ - ਟੋਮਸ ਡੈੱਲਗਾਡੋ
 • ਲਿੰਡਾ ਕਾਰਡੈੱਲਿਨੀ - ਲੌਰਾ ਬਾਰਟਨ
 • ਸਾਇਮਨ ਕੈਲੋ - ਆਰਮੰਡ ਡੁਕੁਏਸਨ III
 • ਵੀਰਾ ਫ਼ਾਰਮਿਗਾ - ਐਲੇਨੌਰ ਬਿਸ਼ਪ
 • ਐਲੈਕੁਆ ਕੌਕਸ - ਮਾਯਾ ਲੋਪੇਜ਼
 • ਫਲੋਰੈਂਸ ਪਿਊਹ - ਯੇਲੇਨਾ ਬਿਲੋਵਾ / ਬਲੈਕ ਵਿਡੋ
 • ਵਿਨਸੈਂਟ ਡ'ਔਨੋਫ਼੍ਰੀਓ - ਵਿਲਸਨ ਫ਼ਿਸਕ / ਕਿੰਗਪਿਨ