ਸਮੱਗਰੀ 'ਤੇ ਜਾਓ

ਹੌਜ਼-ਏ-ਕੌਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਲਾਮ ਵਿੱਚ, ਹੌਜ਼-ਇ ਕੌਸਰ (Arabic: حَوْضُ ٱلْكَوْثَرِ, romanized: Ḥawḍ al-Kawthar [1]ਚਸ਼ਮਾ-ਇ ਕੌਸਰ) ਇੱਕ ਤਾਲਾਬ ਜਾਂ ਨਦੀ ਦਾ ਲਖਾਇਕ ਹੈ ਜੋ ਫ਼ਿਰਦੌਸ (ਬਹਿਸ਼ਤ) ਵਿੱਚ ਮੌਜੂਦ ਹੈ। ਇਸਲਾਮੀ ਮਾਨਤਾ ਅਨੁਸਾਰ, ਜਦੋਂ ਕਿਆਮਤ ਦੇ ਦਿਨ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ, ਤਦ ਜਾਗਣ ਤੋਂ ਬਾਅਦ, ਹਰ ਕੋਈ ਆਪਣੀ ਪਿਆਸ ਬੁਝਾਉਣ ਲਈ ਬਿਹਬਲ ਹੋਵੇਗਾ। ਫਿਰ, ਅੱਲ੍ਹਾ ਤਾਆਲਾ ਮੁਹੰਮਦ ਨੂੰ ਇਹ ਚੁਣਨ ਦੀ ਜ਼ਿੰਮੇਵਾਰੀ ਦੇਵੇਗਾ ਕਿ ਵਿਸ਼ਵਾਸੀਆਂ ਵਿੱਚ ਪਿਆਸ ਦੀ ਬੁਝਾਉਣ ਵਿੱਚ ਕਿਸ ਨੂੰ ਤਰਜੀਹ ਮਿਲੇਗੀ। ਉਹ ਜੰਨਤ ਵਿੱਚ ਜਾਣ ਵਾਲੇ ਲੋਕਾਂ ਨੂੰ ਇਸ ਨਾਲ਼ ਸੈਰਾਬ ਕਰਨਗੇ। ਇਸ ਕਰਕੇ ਮੁਹੰਮਦ ਸਾਹਿਬ ਨੂੰ ਸਾਕੀ-ਇ ਕੌਸਰ (ਪਰਲੋ ਦੇ ਦਿਨ ਜੰਨਤ ਵਿੱਚ ਜਾਣ ਵਾਲ਼ਿਆਂ ਨੂੰ ਕੌਸਰ ਵਿੱਚੋਂ ਸ਼ਰਾਬ ਪਿਲਾਉਣ ਵਾਲ਼ਾ) ਵੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. Houtsma, M. Th. (1993). E. J. Brill's First Encyclopaedia of Islam, 1913-1936. BRILL. p. 835. ISBN 90-04-09790-2.