ਹੰਨੈ ਹੰਨੈ ਪਾਤਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੰਨੈ ਹੰਨੈ ਪਾਤਸ਼ਾਹੀ (ਸਰਵਰਕ)

ਹੰਨੈ ਹੰਨੈ ਪਾਤਸ਼ਾਹੀ ਕਿਤਾਬ ਅਠਾਰਵੀਂ ਸਦੀ ਦੇ ਸਿਦਕੀ ਸਿੱਖ ਇਤਿਹਾਸ ਉੱਤੇ ਅਧਾਰਿਤ ਹੈ। ਇਹ ਕਿਤਾਬ ਪਹਿਲੀ ਵਾਰ ਫਰਵਰੀ, 2022 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਕਿਤਾਬ ਦੀਆਂ ਹੁਣ ਤੱਕ 22000, ਕਾਪੀਆਂ ਛਪ ਚੁੱਕੀਆਂ ਹਨ। ਇਸ ਕਿਤਾਬ ਨੂੰ ਜਗਦੀਪ ਸਿੰਘ ਨੇ ਲਿਖਿਆ ਹੈ ਅਤੇ ਅਕਾਲ ਪਬਲੀਕੇਸਨ ਵੱਲੋਂ ਪ੍ਰ੍ਕਸਿਤ ਕੀਤੀ ਗਈ ਹੈ ।

ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ "ਸ੍ਰੀ ਗੁਰੂ ਪੰਥ ਪ੍ਰਕਾਸ਼" ਦੇ ਅਧਾਰ ਉੱਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ। ਇਸ ਵਿਚੋਂ ਸਿੱਖ ਸਿਦਕ, ਦ੍ਰਿੜਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖਾਲਸਾਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਖਾਲਸਾਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੂਰਨ-ਕਥਨ ਹੈ।