ਹੰਫ਼ਰੀਜ਼ ਰੌੌਬਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੰਫਰੀਜ਼, ਰੌਬਰਟ (੧੮੭੧-੧੯੧੬)

ਰੌਬਰਟ ਹੰਫਰੀਜ਼ ਹੁਸ਼ਿਆਰਪੁਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ ਜਿਸ ਨੂੰ ਉਸਦੇ ਅਭਿਆਸ ਅਤੇ ਮੋਕੇ ਅਨੁਸਾਰ ਠੀਕ ਢੰਗ ਨਾਲ ਗੱਲਬਾਤ ਕਰਨ ਵਾਲਾ ਹੋਣ ਕਰਕੇ ਪੰਜਾਬ ਪੁਲੀਸ, ਜੋ ਕਿ ਕਾਮਾਗਾਟਾ ਮਰੂ ਦੇ ਵਾਪਿਸ ਪਰਤਣ ਤੇ ਮਿਲਣ ਲਈ ਭੇਜੀ

ਗਈ ਸੀ, ਨਾਲ ਭੇਜਿਆ ਗਿਆ ਸੀ, ਉਹ ਬਜ ਬਜ ਦੇ ਫਸਾਦ ਵਿੱਚ ਜ਼ਖਮੀ ਹੋਣ ਵਾਲਿਆਂ ਵਿਚੋਂ ਹੀ ਸੀ, ਪਰ ਉਸਦਾ ਜਖ਼ਮ ਘਾਤਕ ਨਹੀ ਸਗੋਂ ਇੱਕ ਝ੍ਰੀਟ ਵਾਲਾ ਸੀ ਜਿਸ ਵਿਚੋਂ ਖ਼ੂਨ ਤਾਂ ਬਹੁਤ ਵਗਿਆ, ਪਰ ਜਿਸ ਨਾਲ ਨਾਮਾਤਰ ਨੁਕਸਾਨ ਹੀ

ਹੋਇਆ। ਰੋਬਟ ਹੰਫਰੀਜ਼ ਦਾ ਜਨਮ ਕਾਉਟੀ ਕੋਰਕ ਆਇਰਲੰਡ ਵਿੱਚ ਹੋਇਆ।

੧੮੭੩ ਵਿੱਚ ਪੰਜਾਬ ਦੀ ਸਿਵਿਲ ਸਰਵਿਸ ਵਿੱਚ ਨਿਯੁਕਤੀ ਦੇ ਇਮਤਿਹਾਨ ਲਿਖਣ ਤੋਂ ਪਹਿਲਾਂ ਉਸਨੇ ਆਇਰਲੈਂਡ ਦੀ ਰੌਇਲ ਯੂਨੀਵਰਸਿਟੀ ਅਤੇ ਕੈੰਬਰਿਜ ਦੇ ਟਰਿਨਿਟੀ ਕੌਲਜ ਵਿੱਚੋਂ ਡਿਗਰੀ ਪ੍ਰਾਪਤ ਕੀਤੀ। ੧੮੯੯-੧੯੦੦ ਵਿੱਚ ਹੁਸ਼ਿਆਰਪੁਰ,

ਪੰਜਾਬ ਵਿੱਚ ਭੁਖਮਰੀ (ਕਾਲ) ਪੈਣ ਦੇ ਸਮੇ ਕੀਤੇ ਕੰਮ ਕਰਕੇ ਉਸ ਨੂੰ  ਕੇਸਰ-ਏ-ਹਿੰਦ  ਦਾ ਸੋਨੇ ਦਾ ਤਮਗਾ ਦਿੱਤਾ ਗਿਆ। ਉਸ ਨੇ ਅਪ੍ਰੈਲ ੧੯੧੩ ਵਿੱਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਔਹੁਦੇ ਦੀ ਨਿਯੁਕਿਤੀ ਤੋਂ ਪਹਿਲਾਂ ਪੰਜਾਬ ਵਿੱਚ ਕਈ

ਵੱਡਿਆਂ ਔਹੁਦਿਆਂ ਤੇ ਨੌਕਰੀ ਕੀਤੀ। ਵਲੈਤ ਵਿੱਚ ਇੱਕ ਲੰਬੀ ਛੁੱਟੀ ਕੱਟਣ ਤੋਂ ਬਾਅਦ ਪੰਜਾਬ ਪਰਤਣ ਤੇ ਕੁਝ ਦਿਨਾਂ ਪਿਡੋਂ ਹੀ ਅਚਾਨਕ ਹੀ ਵੱਡੀਆਂ ਆੰਦਰਾਂ ਦੀ ਸੋਜ ਹੋਣ ਕਾਰਨ ਅਕਤੂਬਰ ੧੯੧੬ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪੁਸਤਕ,

"ਕਸਟਮਰੀ ਲਾ ਆਫ ਦਾ ਹੁਸ਼ਿਆਰਪੁਰ ਡਿਸਟਰਿਕਟ", ਜੋ, ਲਾਹੌਰ ਦੇ ਸਰਕਾਰੀ ਛਾਪੇਖਾਨੇ ਵਲੋਂ ੧੯੧੪ ਵਿੱਚ ਛਾਪੀ ਗਈ, ਅੱਜ ਵੀ ਪੰਜਾਬ ਦੇ ਦਿਵਾਨੀ ਝਗੜਿਆਂ ਵਿੱਚ ਧਿਆਨ ਗੋਚਰੀ ਰਖੀ ਜਾਂਦੀ ਹੈ।

ਸ੍ਰੋਤ ਓਬਿਚੂਐਰੀ, ਲਾਹੌਰ ਗਜ਼ੈਟ, ੮ ਨਵੰਬਰ, ੧੯੧੬; ਇੰਡੀਆਨ-ਕਾਨੂੰਨ ਵੈਬਸਾਈਟ।