ਨਸੀਮ ਹਜਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਸੀਮ ਹਜ਼ਾਜ਼ੀ ਉਰਦੂ ਦੇ ਮਸ਼ਹੂਰ ਲੇਖਕ[1], ਨਾਵਲਕਾਰ ਸਨ ਜੋ ਇਤਿਹਾਸਕ ਨਾਵਲਕਾਰੀ ਦੀ ਸਫ਼ ਵਿੱਚ ਅਹਿਮ ਮੁਕਾਮ ਰਖਦੇ ਹਨ। ਉਨ੍ਹਾਂ ਦਾ ਅਸਲ ਨਾਮ ਸ਼ਰੀਫ਼ ਹੁਸੈਨ ਸੀ ਲੇਕਿਨ ਉਹ ਜ਼ਿਆਦਾਤਰ ਆਪਣੇ ਕਲਮੀ ਨਾਮ "ਨਸੀਮ ਹਜਾਜ਼ੀ" ਨਾਲ ਮਸ਼ਹੂਰ ਹਨ। ਉਹ ਭਾਰਤ ਦੀ ਵੰਡ ਤੋਂ ਪਹਿਲਾਂ |ਪੰਜਾਬ, ਬਰਤਾਨਵੀ ਭਾਰਤ ਦੇ ਜ਼ਿਲ੍ਹਾ ਗਰਦਾਸਪੁਰ ਚ 1914 ਵਿੱਚ ਪੈਦਾ ਹੋਏ। ਬਰਤਾਨਵੀ ਰਾਜ ਤੋਂ ਆਜ਼ਾਦੀ ਦੇ ਵਕਤ ਉਨ੍ਹਾਂ ਦਾ ਖ਼ਾਨਦਾਨ ਹਿਜਰਤ ਕਰ ਕੇ ਪਾਕਿਸਤਾਨ ਚਲਾ ਗਿਆ ਅਤੇ ਬਾਕੀ ਦੀ ਜ਼ਿੰਦਗੀ ਉਨ੍ਹਾਂ ਨੇ ਪਾਕਿਸਤਾਨ ਚ ਗੁਜ਼ਾਰੀ। ਉਹ ਮਾਰਚ 1996 ਚ ਇਸ ਜਹਾਨ ਫ਼ਾਨੀ ਤੋਂ ਕੂਚ ਕਰ ਗਏ।

ਮਸ਼ਹੂਰ ਨਾਵਲ[ਸੋਧੋ]

 • ਖ਼ਾਕ ਔਰ ਖ਼ੂਨ
 • ਯੂਸੁਫ਼ ਬਿਨ ਤਾਸ਼ਫ਼ੀਨ
 • ਮਾਜ਼ਮ ਅਲੀ
 • ਔਰ ਤਲਵਾਰ ਟੂਟ ਗਈ
 • ਅੰਧੇਰੀ ਰਾਤ ਕੇ ਮੁਸਾਫ਼ਰ
 • ਕਲੀਸਾ ਔਰ ਆਗ
 • ਆਖ਼ਰੀ ਚਟਾਨ
 • ਮੁਹੰਮਦ ਬਿਨ ਕਾਸਿਮ
 • ਆਖ਼ਰੀ ਮਾਰਕਾ
 • ਦਾਸਤਾਨ ਮੁਜਾਹਿਦ
 • ਗੁਮਸ਼ੁਦਾ ਕਾਫ਼ਲੇ
 • ਇਨਸਾਨ ਔਰ ਦੇਵਤਾ
 • ਕਲੀਸਾ ਔਰ ਆਗ
 • ਪਾਕਿਸਤਾਨ ਸੇ ਦਿਆਰ ਹਰਮ ਤੱਕ
 • ਪਰਦੇਸੀ ਦਰਖ਼ਤ
 • ਪੋਰਸ ਕੇ ਹਾਥੀ
 • ਕਾਫ਼ਲਾ ਹਜਾਜ਼
 • ਕੇਸਰੋ ਕਸਰੀ
 • ਸਕਾਫ਼ਤ ਕੀ ਤਲਾਸ਼
 • ਸ਼ਾਹੀਨ
 • ਸੌ ਸਾਲ ਬਾਦ
 • ਸਫ਼ੈਦ ਜ਼ਜ਼ੀਰਾ

ਹਵਾਲੇ[ਸੋਧੋ]