1997 ਰਮਾਬਾਈ ਅੰਬੇਡਕਰ ਘਟਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

1997 ਰਮਾਬਾਈ ਅੰਬੇਡਕਰ ਘਟਨਾ ਮਹਾਨਗਰ ਮੁੰਬਈ ਵਿੱਚ ਵਾਪਰੀ ਦਲਿੱਤਾਂ ਉੱਤੇ ਅਤਿਆਚਾਰ ਦੀ ਇੱਕ ਕਾਰਵਾਈ ਹੈ। 11 ਜੁਲਾਈ 1997 ਨੂੰ ਬੰਬਈ ਦੇ ਰਮਾਬਾਈ ਨਗਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਉੱਤੇ ਜੁੱਤੀਆਂ ਦਾ ਹਾਰ ਪਾਉਣ ਦੀ ਘਟਨਾ ਦੇ ਵਿਰੋਧ ਵਜੋਂ ਸਥਾਨਕ ਦਲਿਤ ਭਾਈਚਾਰੇ ਦੇ ਲੋਕ ਸੜਕਾਂ ਉੱਤੇ ਉੱਤਰ ਆਏ ਸਨ। ਉਨ੍ਹਾਂ ਤੇ ਵਿਸ਼ੇਸ਼ ਰਿਜਰਵ ਪੁਲਸ ਬਲ (SRPF) ਵਲੋਂ ਫਾਇਰਿੰਗ ਕਰ ਦਿੱਤੀ ਗਈ ਸੀ। ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 26 ਜਖ਼ਮੀ ਹੋ ਗਏ ਸਨ।[1]

ਪੁਲਸ ਫਾਇਰਿੰਗ[ਸੋਧੋ]

ਰਮਾਬਾਈ ਅੰਬੇਡਕਰ ਨਗਰ ਮੁੰਬਈ ਵਿੱਚ ਇੱਕ ਮੁੱਖ ਤੌਰ ਤੇ ਦਲਿਤ ਆਬਾਦੀ ਵਾਲੇ ਸ਼ਹਿਰੀ ਕਲੋਨੀ ਹੈ। 11 ਜੁਲਾਈ 1997 ਨੂੰ, ਅੰਬੇਡਕਰ ਦੇ ਬੁੱਤ ਦੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਮਿਲਿਆ। ਇਹ ਗੰਭੀਰ ਬੇਇੱਜ਼ਤੀ ਵਾਲੀ ਕਾਰਵਾਈ ਸੀ। ਨਿਵਾਸੀਆਂ ਨੇ ਇਸ ਘਟਨਾ ਤੋਂ ਅਪਮਾਨਿਤ ਮਹਿਸੂਸ ਕੀਤਾ ਅਤੇ ਬੁੱਤ ਤੋਂ 10 ਫੁੱਟ ਦੂਰ ਸਥਿਤ ਮਕਾਮੀ ਵਿੱਠ ਨੰਬਰ 5, ਪੰਤਨਗਰ ਪੁਲਿਸ ਵਿੱਚ ਕੋਲ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਪੰਤਨਗਰ ਪੁਲਿਸ ਥਾਣੇ ਜਾਣ ਦੇ ਨਿਰਦੇਸ਼ ਦਿੱਤੇ ਗਏ। ਸਵੇਰ ਦੇ 7 ਕੁ ਬਜੇ ਤੱਕ ਵੱਧ ਰਹੀ ਭੀੜ ਨੇ ਨਾਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਕਲੋਨੀ ਦੇ ਸਾਹਮਣੇ ਪੂਰਬੀ ਐਕਸਪ੍ਰੈਸ ਰਾਜ ਮਾਰਗ ਰੋਕ ਦਿੱਤਾ। [1] ਮਿੰਟ ਦੇ ਅੰਦਰ, ਵਿਸ਼ੇਸ਼ ਰਿਜਰਵ ਪੁਲਸ ਬਲ (SRPF) ਦੇ ਮੈਬਰ ਕਲੋਨੀ ਦੇ ਸਾਹਮਣੇ ਬੁੱਤ ਤੋਂ ਕਰੀਬ 100 ਮੀਟਰ ਦੀ ਦੂਰੀ ਉੱਤੇ ਪੁੱਜੇ। ਪੁਲਸੀਆਂ ਨੇ ਕਲੋਨੀ ਦੇ ਸਾਹਮਣੇ ਸੜਕ ਉੱਤੇ ਪੈਦਲ ਚਲਣ ਵਾਲਿਆਂ ਉੱਤੇ ਅਤੇ ਬਾਅਦ ਵਿੱਚ ਕਲੋਨੀ ਦੇ ਘਰਾਂ ਵਿੱਚਲੀਆਂ ਗਲੀਆਂ ਵਿੱਚ ਵੀ ਗੋਲੀਆਂ ਚਲਾਈਆਂ। ਫਾਇਰਿੰਗ ਦਸ ਤੋਂ ਪੰਦਰਾਂ ਮਿੰਟ ਤੱਕ ਚੱਲੀ ਅਤੇ 10 ਲੋਕ ਮਾਰੇ ਗਏ। ਪੀੜਤਾਂ ਵਿੱਚੋਂ ਬਹੁਤੀਆਂ ਦੇ ਕਮਰ ਤੋਂ ਉੱਤੇ ਗੋਲੀਆਂ ਮਾਰੀਆਂ ਗਈਆਂ ਸਨ। [1]

ਹਵਾਲੇ[ਸੋਧੋ]

  1. 1.0 1.1 1.2 Smita Narula; Human Rights Watch (Organization) (1999). Broken People: Caste Violence Against India's "untouchables". Human Rights Watch. pp. 137–. ISBN 978-1-56432-228-9.