2014 ਬੁਰਦਵਾਨ ਧਮਾਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
2014 ਬੁਰਦਵਾਨ ਧਮਾਕੇ

ਭਾਰਤ ਵਿੱਚ ਪੱਛਮੀ ਬੰਗਾਲ ਦੀ ਸਥਿਤੀ
ਜਗ੍ਹਾ ਭਾਰਤ ਬੁਰਦਵਾਨ , ਪਛਮੀ ਬੰਗਾਲ, ਭਾਰਤ
ਤਰੀਕ 2014
ਹਥਿਆਰ ਤਤਕਾਲਿਕ ਵਿਸਫੋਟਕ ਯੰਤਰ, ਆਰ.ਦੀ.ਐਕਸ
ਮੌਤਾਂ 2
ਜਖਮੀ 1
Suspected perpetrator ਭਾਰਤੀ ਮੁਜਾਹੀਦੀਨ

2 ਅਕਤੂਬਰ 2014 ਨੂੰ ਬੁਰਦਵਾਨ ਦੇ ਖਾਗਰਾਗੜ੍ਹ ਇਲਾਕੇ ਦੇ ਇੱਕ ਘਰ ਵਿੱਚ ਇਹ ਧਮਾਕਾ ਹੋਇਆ। ਇਸ ਧਮਾਕੇ ਦੇ ਦੋਸ਼ੀਆਂ ਵਜੋਂ ਭਾਰਤੀ ਮੁਜਾਹੀਦੀਨ ਦੇ ਸ਼ੱਕੀ ਦੋ ਵਿਅਕਤੀ ਮਾਰੇ ਗਏ ਅਤੇ ਤਿੰਨ ਜਖਮੀਂ ਹੋ ਗਏ। ਪੁਲਸ ਨੇ ਇੱਥੋਂ 55 ਤਤਕਾਲਿਕ ਵਿਸਫੋਟਕ ਯੰਤਰ, ਘੜੀਆਂ, ਆਰ.ਦੀ.ਐਕਸ, ਅਤੇ ਸਿਮ ਕਾਰਡ ਜ਼ਬਤ ਕੀਤੇ ਹਨ।

ਧਮਾਕਾ[ਸੋਧੋ]

2 ਅਕਤੂਬਰ 2014 ਨੂੰ ਦੁਪਹਿਰ 12:00 ਵਜੇ ਦੇ ਲਗਭਗ ਬੁਰਦਬਾਨ ਵਿੱਚ ਖਾਗਰਾਗੜ੍ਹ ਇਲਾਕੇ ਵਿੱਚ ਦੋ ਮੰਜਿਲਾ ਇਮਾਰਤ ਵਿੱਚ ਇਹ ਧਮਾਕਾ ਹੋਇਆ।[1] ਇਹ ਇਮਾਰਤ ਨੁਰੁਲ ਹਸਨ ਚੌਧਰੀ ਨੇ ਖਰੀਦੀ ਹੋਈ ਸੀ ਜਿਹੜਾ ਇੱਕ ਦੂਜੇ ਮਕਾਨ ਵਿੱਚ ਸੜਕ ਦੇ ਦੂਜੇ ਸਿਰੇ ਤੇ ਰਹਿੰਦਾ ਸੀ।[1] ਹਸਨ ਚੌਧਰੀ ਤ੍ਰਿਣਾਮੂਲ ਕਾਂਗਰਸ ਦਾ ਇੱਕ ਨੇਤਾ ਸੀ। ਇਸ ਇਮਾਰਤ ਦੀ ਜ਼ਮੀਨੀ ਮੰਜ਼ਿਲ ਵਿੱਚ ਤ੍ਰਿਣਾਮੂਲ ਕਾਂਗਰਸ ਦਾ ਦਫ਼ਤਰ ਸੀ।[2] 2008 ਅਤੇ 2013 ਦੀਆਂ ਪੰਚਾਇਤ ਚੋਣਾਂ ਦੌਰਾਨ ਤ੍ਰਿਣਾਮੂਲ ਕਾਂਗਰਸ ਨੇ ਇਸ ਇਮਾਰਤ ਨੂੰ ਆਪਣੇ ਦਫ਼ਤਰ ਦੇ ਤੌਰ ਤੇ ਵਰਤਿਆ ਸੀ। ਚੌਧਰੀ ਨੇ ਇਸਦੀ ਜ਼ਮੀਨੀ ਮੰਜ਼ਿਲ ਸ਼ਕੀਲ ਅਹਿਮਦ ਨਾਂ ਦੇ ਵਿਅਕਤੀ ਨੂੰ 4,700 ਰੁਪਏ ਮਹੀਨੇ ਤੇ ਕਿਰਾਏ ਤੇ ਦਿੱਤੀ ਸੀ।[1]

ਹਵਾਲੇ[ਸੋਧੋ]