2015 ਹਜ ਭਾਜੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
2015 ਹਜ ਭਾਜੜ
The way to Jamarat Bridge 3.JPG
The way to Jamaraat Bridge (2011)
ਮਿਤੀ 24 ਸਤੰਬਰ 2015 (2015-09-24)
ਸਮਾਂ 09:00 AST (UTC+03:00)
ਸਥਾਨ Mina, Mecca, Saudi Arabia
ਦਿਸ਼ਾ ਰੇਖਾਵਾਂ 21°24′59.5″N 39°53′04.9″E / 21.416528°N 39.884694°E / 21.416528; 39.884694
ਕਾਰਨ Disputed, under investigation
ਮੌਤਾਂ ਘੱਟ ਤੋਂ ਘੱਟ 1,492
ਸੱਟਾਂ ਤੇ ਜ਼ਖ਼ਮ ਘੱਟ ਤੋਂ ਘੱਟ 331
ਗੁੰਮਸ਼ੁਦਾ 1,329

24 ਸਤੰਬਰ 2015 ਨੂੰ ਮੱਕਾ ਵਿੱਚ ਹਜ ਯਾਤਰਾ ਦੇ ਦੌਰਾਨ ਪਈ ਇੱਕ ਭਾਜੜ ਵਿੱਚ ਘੱਟ ਵਲੋਂ ਘੱਟ 1,464 ਹਾਜੀਆਂ ਦੀ ਦਰੜੇ ਜਾਣ ਜਾਂ ਸਾਹ ਘੁੱਟੇ ਜਾਣ ਨਾਲ ਮੌਤ ਹੋ ਗਈ[1] ਇਸ ਘਟਨਾ ਜਮਾਰਾਤ ਪੁਲ ਵੱਲ ਜਾਂਦੀਆਂ ਸੜਕਾਂ 204 ਅਤੇ 223 ਦੇ ਚੌਕ ਤੇ ਵਾਪਰੀ।[2] ਅਧਿਕਾਰਿਤ ਸਾਊਦੀ ਅੰਕੜੇ ਕਹਿੰਦੇ ਹਨ ਕਿ ਭਾਜੜ ਕਾਰਨ ਘੱਟੋ-ਘੱਟ 769 ਮਾਰੇ ਗਏ ਸਨ, ਅਤੇ 934 ਹੋਰ ਜ਼ਖਮੀ ਹੋਏ ਪਰ ਹੋਰ ਸਰੋਤ ਕਿਤੇ ਜ਼ਿਆਦਾ ਮੌਤਾਂ ਹੋਣ ਦਾ ਅਨੁਮਾਨ ਲਾਉਂਦੇ ਹਨ।[3][4][5][6]  ਮੌਤਾਂ ਦੀ ਗਿਣਤੀ ਹੋਰ ਵਧਣ ਦੇ ਖਦਸੇ ਹਨ ਕਿਉਂਕਿ ਘੱਟੋ-ਘੱਟ 1.398 ਲੋਕ ਅਜੇ ਵੀ ਲਾਪਤਾ ਹਨ, ਅਤੇ 900 ਤੋਂ ਵਧ ਜ਼ਖਮੀ ਹਨ। ਅਜਿਹੇ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਪਾਕਿਸਤਾਨ ਵਰਗੇ ਕੁਝ ਦੇਸ਼, ਆਪਣੇ ਆਪਣੇ ਦੇਸ਼ ਦੀਆਂ ਕੁੱਲ ਮੌਤਾਂ ਦੀ ਗਿਣਤੀ ਬਾਰੇ ਮੀਡੀਆ ਰਿਪੋਰਟਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।[7] ਇਸ ਘਟਨਾ ਦੇ ਮੱਦੇਨਜ਼ਰ ਅੱਡ ਅੱਡ ਦੇਸ਼ ਲਾਪਤਾ ਹੋਣ ਦੀ ਜੋ ਪੁਸ਼ਟੀ ਕਰਦੇ ਹਨ ਉਸ ਦੇ ਜੋੜ ਅਨੁਸਾਰ  ਕੁੱਲ ਗਿਣਤੀ  2811 (7 ਅਕਤੂਬਰ 2015 ਤੱਕ) ਤੱਕ ਜਾਂਦੀ ਹੈ। 1990 ਦੀ ਹਜ ਭਾਜੜ ਦੇ ਬਾਅਦ ਜਿਸ ਵਿੱਚ 1,426 ਲੋਕਾਂ ਦੀ ਮੌਤ ਹੋ ਗਈ ਸੀ, ਮੱਕਾ ਵਿੱਚ ਹੋਈ ਇਹ ਸਭ ਤੋਂ ਖਤਰਨਾਕ ਅਤੇ ਵੱਡੀ ਦੁਰਘਟਨਾ ਹੈ।  ਹੋ ਸਕਦਾ ਹੈ ਮੌਤਾਂ ਦੀ ਗਿਣਤੀ ਉਸ ਨਾਲੋਂ ਵੀ ਵਧ ਜਾਵੇ। [8]

ਹਵਾਲੇ[ਸੋਧੋ]