ਸਮੱਗਰੀ 'ਤੇ ਜਾਓ

2 ਸਟੇਟਸ (ਫਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2 ਸਟੇਟਸ
ਫ਼ਿਲਮ ਪੋਸਟਰ
ਨਿਰਦੇਸ਼ਕਅਭਿਸ਼ੇਕ ਵਰਮਨ
ਲੇਖਕਚੇਤਨ ਭਗਤ
ਨਿਰਮਾਤਾਸਾਜਿਦ ਨਾਦੀਆਵਲਾ
ਕਰਨ ਜੌਹਰ
ਸਿਤਾਰੇਅਰਜਨ ਕਪੂਰ
ਆਲਿਆ ਭੱਟ
ਅਮ੍ਰਿਤਾ ਸਿੰਘ
ਰੇਵਥੀ
ਸਿਨੇਮਾਕਾਰਬਿਨੋਦ ਪ੍ਰਧਾਨ
ਸੰਪਾਦਕਨਮਰਤਾ ਰਾਓ
ਸੰਗੀਤਕਾਰਸ਼ੰਕਰ ਅਹਸਾਨ ਲੋਯ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਯੂਟੀਵੀ ਮੋਸ਼ਨ ਪਿਚਰਸ
ਰਿਲੀਜ਼ ਮਿਤੀ
ਫਰਮਾ:ਫ਼ਿਲਮ ਰਿਲੀਜ਼ ਮਿਤੀ
ਦੇਸ਼ਭਾਰਤ
ਭਾਸ਼ਾਹਿੰਦੀ

2 ਸਟੇਟਸ 2014 ਦੀ ਇੱਕ ਬਾਲੀਵੁੱਡ ਰੋਮਾਂਟਿਕ ਡਰਾਮਾ ਫ਼ਿਲਮ ਹੈ ਜੋ ਕਿ ਚੇਤਨ ਭਗਤ ਦੇ 2009 ਦੇ ਨਾਵਲ 2 ਸਟੇਟਸ ਉੱਪਰ ਅਧਾਰਤ ਹੈ।

ਪਲਾਟ

[ਸੋਧੋ]

2 ਸਟੇਟਸ ਕ੍ਰਿਸ਼ ਮਲਹੋਤਰਾ (ਅਰਜੁਨ ਕਪੂਰ) ਅਤੇ ਅੰਨਨਿਆ ਸਵਾਮੀਨਾਥਨ (ਆਲਿਆ ਭੱਟ) ਦੀ ਪ੍ਰੇਮ ਕਹਾਣੀ ਹੈ। ਕਹਾਣੀ ਦੀ ਸ਼ੁਰੂਆਤ ਕ੍ਰਿਸ਼ ਮਲਹੋਤਰਾ (ਅਰਜੁਨ ਕਪੂਰ) ਤੇ ਅਨੰਨਿਆ ਸਵਾਮੀਨਾਥਨ (ਆਲਿਆ ਭੱਟ) ਦੀ ਆਈ ਆਈ ਐਮ ਅਹਿਮਦਾਬਾਦ ਵਿੱਚਲੀ ਮੁਲਾਕਾਤ ਤੋਂ ਹੁੰਦੀ ਹੈ ਜਿਸ ਦੌਰਾਨ ਹੀ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਕਿ ਕ੍ਰਿਸ਼ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਤੋਂ ਹੈ ਜਦਕਿ ਅਨੰਨਿਆ ਚੇਨਈ ਦੇ ਇੱਕ ਬ੍ਰਾਹਮਣ ਪਰਿਵਾਰ ਤੋਂ ਹੈ। ਇੱਥੇ ਹੀ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਜੋ ਫਿਰ ਪਿਆਰ ਵਿੱਚ ਬਦਲ ਜਾਂਦੀ ਹੈ। ਆਈ ਆਈ ਐਮ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨੌਕਰੀਆਂ ਉੱਪਰ ਵੀ ਲੱਗ ਜਾਂਦੇ ਹਨ। ਅਨੰਨਿਆ ਨੂੰ ਚੇਨਈ ਵਿੱਚ ਹੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ ਜਦਕਿ ਉਹ ਕ੍ਰਿਸ਼ ਨਾਲ ਦਿੱਲੀ ਵਿੱਚ ਆਉਣਾ ਚਾਹੁੰਦੀ ਹੁੰਦੀ ਹੈ। ਮਜਬੂਰੀ-ਵਸ ਕ੍ਰਿਸ਼ ਨੂੰ ਵੀ ਚੇਨਈ ਵਿੱਚ ਨੌਕਰੀ ਲੈਣੀ ਪੈਂਦੀ ਹੈ। ਕ੍ਰਿਸ਼ ਦੀ ਮਾਂ ਇਸ ਗੱਲ ਦੇ ਸਖਤ ਖਿਲਾਫ਼ ਹੁੰਦੀ ਹੈ ਕਿਓਂਕਿ ਉਸ ਨੂੰ ਲੱਗਦਾ ਹੁੰਦਾ ਹੈ ਕਿ ਉਸ ਮਦਰਾਸਣ(ਉਹ ਅਨੰਨਿਆ ਬਾਰੇ ਇਸੇ ਨਾਮ ਨਾਲ ਕ੍ਰਿਸ਼ ਨਾਲ ਗੱਲ ਕਰਦੀ ਹੈ) ਨੇ ਉਸ ਦੇ ਪੁੱਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਕ੍ਰਿਸ਼ ਤੇ ਅਨੰਨਿਆ ਕਈ ਵਾਰ ਦੋਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਰ ਵਾਰ ਉਹ ਮਿਲਣ ਦੀ ਬਜਾਏ ਲੜ ਪੈਂਦੇ ਹਨ। ਸੋ, ਉਹਨਾ ਨੂੰ ਅੰਤ ਤੱਕ ਉਹਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਨਾਵਲ ਉਹਨਾਂ ਦੇ ਇਸੇ ਸੰਘਰਸ਼ ਤੇ ਆਧਾਰਿਤ ਹੈ।

ਕਾਸਟ

[ਸੋਧੋ]