ਸਮੱਗਰੀ 'ਤੇ ਜਾਓ

3-ਆਇਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
3-ਆਇਰਨ/ਬਿਨ-ਜ਼ਿਪ
ਨਿਰਦੇਸ਼ਕਕਿਮ ਕਿ-ਦੁਕ
ਲੇਖਕਕਿਮ ਕਿ-ਦੁਕ
ਨਿਰਮਾਤਾਕਿਮ ਕਿ-ਦੁਕ
ਸਿਤਾਰੇਜੇ ਹੀ
ਲੀ ਸਿਯੁੰਗ ਯਿਓਨ
ਸੰਗੀਤਕਾਰSelvian
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਬਿਗ ਬਲਿਊ ਫਿਲਮ
ਰਿਲੀਜ਼ ਮਿਤੀ
  • ਅਕਤੂਬਰ 15, 2004 (2004-10-15)
ਮਿਆਦ
88 ਮਿੰਟ
ਦੇਸ਼ਦੱਖਣੀ ਕੋਰੀਆ
ਜਾਪਾਨ
ਭਾਸ਼ਾਕੋਰੀਅਨ
ਬਾਕਸ ਆਫ਼ਿਸ$2,965,315[1][2]

3-ਆਇਰਨ (Hangul: 빈집; RR: Bin-jip; lit. "ਖਾਲੀ ਘਰ") 2004 ਵਰ੍ਹੇ ਦੀ ਦੱਖਣੀ ਕੋਰੀਆ ਦੀ ਇੱਕ ਰੁਮਾਂਟਿਕ ਡਰਾਮਾ ਫਿਲਮ ਹੈ। ਇਸਦੇ ਨਿਰਦੇਸ਼ਕ ਕਿਮ ਕੀ-ਦੁਕ ਹਨ। ਫਿਲਮ ਦੀ ਕਹਾਣੀ ਇੱਕ ਅਮੀਰ ਵਪਾਰੀ ਅਤੇ ਉਸਦੀ ਜਵਾਨ ਪਤਨੀ ਬਾਰੇ ਹੈ। ਫਿਲਮ ਦੇ ਚਰਚਿਤ ਹੋਣ ਕਾਰਣ ਇਸਦੇ ਨਾਇਕ ਅਤੇ ਨਾਇਕਾ ਵਿਚਾਲੇ ਕੋਈ ਸੰਵਾਦ ਨਹੀਂ ਹੈ।[3]

ਪਲਾਟ[ਸੋਧੋ]

ਤਾਏ-ਸੁਕ (ਜੇ ਹੀ) ਇੱਕ ਇਕੱਲਾ ਰਹਿਣ ਵਾਲਾ ਆਦਮੀ ਹੈ ਜੋ ਹਮੇਸ਼ਾ ਮੋਟਰ-ਸਾਇਕਲ ਉੱਪਰ ਹੀ ਘੁੰਮਦਾ ਰਹਿੰਦਾ ਹੈ। ਉਹ ਲੋਕਾਂ ਦੇ ਘਰਾਂ ਦੇ ਤਾਲੇ ਖੋਲ ਕੇ ਉਹਨਾਂ ਵਿੱਚ ਚੋਰੀ ਰਹਿੰਦਾ ਹੈ ਜਦ ਉਹ ਘਰ ਨਹੀਂ ਹੁੰਦੇ। ਇੱਕ ਵਾਰ ਉਹ ਅਜਿਹੇ ਹੀ ਇੱਕ ਘਰ ਵਿੱਚ ਵੜ ਜਾਂਦਾ ਹੈ। ਅੰਦਰ ਵੜਦਿਆਂ ਹੀ ਉਸਨੂੰ ਪਤਾ ਲੱਗਦਾ ਹੈ ਕਿ ਉਹ ਘਰ ਖਾਲੀ ਨਹੀਂ ਸੀ। ਉਹ ਘਰ ਇੱਕ ਅਮੀਰ ਵਪਾਰੀ ਦਾ ਹੈ ਜੋ ਅਕਸਰ ਕੰਮ ਦੇ ਸਿਲਸਿਲੇ ਵਿੱਚ ਘਰ ਤੋਂ ਬਾਹਰ ਹੀ ਰਹਿੰਦਾ ਹੈ। ਘਰ ਵਿੱਚ ਉਸਦੀ ਪਤਨੀ ਸੁਨ-ਹਵਾ ਹੈ ਜੋ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਹੈ। ਉਸਦਾ ਪਤੀ ਉਸ ਨਾਲ ਬਹੁਤ ਬੁਰਾ ਵਿਵਹਾਰ ਕਰਦਾ ਹੈ। ਉਹ ਆਪਣੇ ਕਮਰੇ ਵਿੱਚ ਏਨੀ ਗੁੰਮ ਹੋਈ ਬੈਠੀ ਹੁੰਦੀ ਹੈ ਕਿ ਉਸਨੂੰ ਪਤਾ ਨਹੀਂ ਲੱਗਦਾ ਕਿ ਘਰ ਵਿੱਚ ਕੋਈ ਦਾਖਿਲ ਹੋਇਆ ਹੈ। ਜਿਵੇਂ ਹੀ ਸੁਨ-ਹਵਾ ਦੀ ਨਜ਼ਰ ਤਾਏ-ਸੁਕ ਉੱਪਰ ਪੈਂਦੀ ਹੈ, ਉਹ ਭੱਜ ਜਾਂਦਾ ਹੈ। ਇੱਕ ਸ਼ਾਮ ਤਾਏ-ਸੁਕ ਵਾਪਸ ਆਉਂਦਾ ਹੈ। ਉਸ ਸਮੇਂ ਵਪਾਰੀ ਸੁਨ-ਹਵਾ ਨੂੰ ਕੁੱਟ ਰਿਹਾ ਹੁੰਦਾ ਹੈ। ਤਾਏ-ਸੁਕ ਵਪਾਰੀ ਨੂੰ ਗੋਲਫ ਦੀ ਗੇਂਦਾਂ ਮਾਰ ਮਾਰ ਜਖਮੀ ਕਰ ਦਿੰਦਾ ਹੈ ਅਤੇ ਸੁਨ-ਹਵਾ ਨੂੰ ਭਜਾ ਲੈ ਜਾਂਦਾ ਹੈ।  ਤਾਏ-ਸੁਕ ਅਤੇ ਸੁਨ-ਹਵਾ ਦੀ ਪਿਆਰ ਕਹਾਣੀ ਸ਼ੁਰੂ ਹੋ ਜਾਂਦੀ ਹੈ ਪਰ ਉਹ ਕਦੇ ਵੀ ਆਪਸ ਵਿੱਚ ਗੱਲ ਨਹੀਂ ਕਰਦੇ। ਦੋਵੇਂ ਲੋਕਾਂ ਦੇ ਘਰਾਂ ਵਿੱਚ ਚੋਰੀ ਰਹਿੰਦੇ ਹਨ। ਇੱਕ ਵਾਰ ਉਹ ਇੱਕ ਘਰ ਵਿੱਚ ਦਾਖਿਲ ਹੁੰਦੇ ਹਨ ਜਿੱਥੇ ਇੱਕ ਬਜ਼ੁਰਗ ਆਦਮੀ ਮਰਿਆ ਪਿਆ ਹੁੰਦਾ ਹੈ। ਦੋਵੇਂ ਉਸ ਆਦਮੀ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਹਨ। ਏਨੇ ਵਿੱਚ ਉਸ ਆਦਮੀ ਦੇ ਰਿਸ਼ਤੇਦਾਰ ਘਰ ਆ ਜਾਂਦੇ ਹਨ। ਉਹ ਸਮਝ ਲੈਂਦੇ ਹਨ ਕਿ ਸ਼ਾਇਦ ਤਾਏ ਅਤੇ ਸੁਨ ਨੇ ਆਦਮੀ ਦਾ ਕਤਲ ਕੀਤਾ ਹੈ। ਤਾਏ-ਸੁਕ ਨੂੰ ਜੇਲ ਹੋ ਜਾਂਦੀ ਹੈ।  ਜੇਲ ਤੋਂ ਛੁੱਟਣ ਤੋਂ ਬਾਅਦ ਤਾਏ-ਸੁਕ ਸੁਨ-ਹਵਾ ਦੇ ਘਰ ਆਉਂਦਾ ਹੈ। ਉਹ ਦੇਖਦਾ ਹੈ ਕਿ  ਸੁਨ-ਹਵਾ ਹਾਲੇ ਵੀ ਆਪਣੇ ਪਤੀ ਦੇ ਦਬਾਅ ਵਿੱਚ ਰਹੀ ਰਹੀ ਹੈ। ਤਾਏ-ਸੁਕ ਉਹਨਾਂ ਦੇ ਘਰ ਵਿੱਚ ਹੀ ਰਹਿਣ ਲੱਗਦਾ ਹੈ ਪਰ ਇਸ ਗੱਲ ਦਾ ਸੁਨ-ਹਵਾ ਦੇ ਪਤੀ ਨੂੰ ਪਤਾ ਨਹੀਂ ਲੱਗਦਾ। ਫਿਲਮ ਵਿੱਚ ਇੱਕ ਦ੍ਰਿਸ਼ ਵੀ ਆਉਂਦਾ ਹੈ ਜਦ ਉਹ ਆਪਣੇ ਪਤੀ ਨੂੰ ਫਿਲਮ ਵਿੱਚ ਗਲੇ ਲੱਗਦੀ ਹੈ ਪਰ ਉਹ ਇਸ ਦੌਰਾਨ ਦੂਜੇ ਪਾਸੇ ਤਾਏ-ਸੁਕ ਨੂੰ ਚੁੰਮ ਰਹੀ ਹੁੰਦੀ ਹੈ। ਫਿਲਮ ਦੇ ਪੋਸਟਰ ਵਿੱਚ ਇਸੇ ਸੀਨ ਦੀ ਤਸਵੀਰ ਹੈ। ਫਿਲਮ ਦੇ ਖਤਮ ਹੋਣ ਤੱਕ ਤਾਏ-ਸੁਕ ਉਸ ਘਰ ਵਿੱਚ ਹੀ ਰਹਿੰਦਾ ਹੈ ਪਰ ਉਹਨਾਂ ਵਿੱਚ ਹੀ ਕੋਈ ਸੰਵਾਦ ਨਹੀਂ ਹੋਇਆ ਹੁੰਦਾ ਹੈ।

ਹੁੰਗਾਰਾ[ਸੋਧੋ]

ਫਿਲਮ ਸਮੀਖਿਆਕਾਰੀ ਰੌਟਨ ਟਮੈਟੋਸ ਨੇ ਇੱਕ ਸਰਵੇਖਣ ਪੇਸ਼ ਕੀਤਾ ਕਿ 86% ਦਰਸ਼ਕ (87 ਵਿਚੋਂ 75) ਨੇ ਫਿਲਮ ਉੱਪਰ ਸਕਾਰਾਤਮਕ ਹੁੰਗਾਰਾ ਦਿੱਤਾ। ਇਸਨੂੰ ਔਸਤ ਰੇਟਿੰਗ 7.4 ਪ੍ਰਾਪਤ ਹੋਈ।[4] ਫਿਲਮ ਨੇ ਉੱਤਰੀ ਅਮਰੀਕਾ ਵਿੱਚ $241,914 ਅਤੇ ਪੂਰੇ ਵਿਸ਼ਵ ਵਿੱਚ $2,965,315 ਕਮਾਏ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]