ਅਪਭ੍ਰੰਸ਼
ਦਿੱਖ
ਅਪਭ੍ਰੰਸ਼ (ਸੰਸਕ੍ਰਿਤ: अपभ्रंश, ਪ੍ਰਾਕ੍ਰਿਤ: ਆਵਾਹਾਂਸ) ਸੰਸਕ੍ਰਿਤ ਦੀਆਂ ਵਿਆਕਰਨਾਂ ਅਤੇ ਅਲੰਕਾਰਗਰੰਥਾਂ ਵਿੱਚ ਪ੍ਰਕਿਰਤਾਂ ਤੋਂ ਬਾਅਦ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੀ ਉਤਪਤੀ ਤੋਂ ਪਹਿਲਾਂ ਆਮ ਲੋਕਾਂ ਵਿੱਚ ਪ੍ਰਚਲਿਤ ਬੋਲਚਾਲ ਦੀ ਭਾਸ਼ਾ/ਭਾਸ਼ਾਵਾਂ ਲਈ ਅਕਸਰ ਅਪਭਰੰਸ਼ ਅਤੇ ਕਿਤੇ-ਕਿਤੇ ਅਪਭਰਸ਼ਟ ਨਾਮ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਪ੍ਰਕਾਰ ਅਪਭਰੰਸ਼ ਨਾਮ ਸੰਸਕ੍ਰਿਤ ਦੇ ਆਚਾਰੀਆਂ ਦਾ ਦਿੱਤਾ ਹੋਇਆ ਹੈ, ਜੋ ਤ੍ਰਿਸਕਾਰਸੂਚਕ ਪ੍ਰਤੀਤ ਹੁੰਦਾ ਹੈ। ਮਹਾਭਾਸ਼ਕਾਰ ਪਤੰਜਲੀ ਨੇ ਜਿਸ ਤਰ੍ਹਾਂ ਅਪਭਰੰਸ਼ ਸ਼ਬਦ ਦਾ ਪ੍ਰਯੋਗ ਕੀਤਾ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਸੰਸਕ੍ਰਿਤ ਜਾਂ ਸਾਧੂ ਸ਼ਬਦ ਦੇ ਲੋਕਪ੍ਰਚਲਿਤ ਵਿਵਿਧ ਰੂਪ ਅਪਭਰੰਸ਼ ਜਾਂ ਅਪਸ਼ਬਦ ਕਹਾਂਦੇ ਸਨ। ਇਸ ਪ੍ਰਕਾਰ ਮਿਆਰੀ ਤੋਂ ਗਿਰੀ ਹੋਈ ਭਰਿਸ਼ਟ, ਭਿੱਟੀ ਹੋਈ, ਪਤਿਤ ਅਤੇ ਵਿਗੜੀ ਹੋਈ ਸ਼ਬਦਾਵਲੀ ਨੂੰ ਅਪਭਰੰਸ਼ ਕਿਹਾ ਗਿਆ ਅਤੇ ਅੱਗੇ ਚਲਕੇ ਇਹ ਨਾਮ ਪੂਰੀ ਭਾਸ਼ਾ ਲਈ ਪ੍ਰਚਲਿਤ ਹੋ ਗਿਆ।[1]
ਹਵਾਲੇ
[ਸੋਧੋ]- ↑ ਸਿੰਘ, ਪ੍ਰੇਮ ਪ੍ਰਕਾਸ਼ (ਡਾ.). ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ. p. 268.