ਅਹਿਮਦ ਸਲੀਮ
ਅਹਿਮਦ ਸਲੀਮ | |
---|---|
ਜਨਮ | ਪੰਜਾਬ, ਬਰਤਾਨਵੀ ਭਾਰਤ | 26 ਜਨਵਰੀ 1945
ਮੌਤ | 11 ਦਸੰਬਰ 2023 | (ਉਮਰ 78)
ਕਿੱਤਾ | ਪੰਜਾਬੀ ਲੇਖਕ |
ਰਾਸ਼ਟਰੀਅਤਾ | ਪਾਕਿਸਤਾਨੀ |
ਸਾਹਿਤਕ ਲਹਿਰ | ਤਰੱਕੀਪਸੰਦ ਸਾਹਿਤ ਅੰਦੋਲਨ |
ਅਹਿਮਦ ਸਲੀਮ (ਜਨਮ 26 ਜਨਵਰੀ 1945 – 11 ਦਸੰਬਰ 2023)[1] ਇੱਕ ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦਾ ਸਹਿ ਸੰਸਥਾਪਕ ਸੀ।
ਮੁੱਢਲੀ ਜ਼ਿੰਦਗੀ
[ਸੋਧੋ]ਅਹਿਮਦ ਸਲੀਮ ਦਾ ਜਨਮ ਮੁਲਕ ਦੀ ਤਕਸੀਮ ਤੋਂ ਦੋ ਵਰ੍ਹੇ ਪਹਿਲਾਂ ਯਾਨੀ 6 ਜਨਵਰੀ 1945 ਨੂੰ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਮਿਆਣਾ ਗੋਂਦਲ ਵਿਚ ਹੋਇਆ। ਅਦਬੀ ਹਲਕਿਆਂ ਵਿਚ ਅਹਿਮਦ ਸਲੀਮ ਵਜੋਂ ਮਕਬੂਲ ਹੋਏ ਇਸ ਸ਼ਖ਼ਸ ਨੂੰ ਘਰ-ਪਰਿਵਾਰ ਵੱਲੋਂ ਮੁਹੰਮਦ ਸਲੀਮ ਖ਼ਵਾਜਾ ਨਾਂ ਮਿਲਿਆ।ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ। ਸਾਧਾਰਨ ਪਰਿਵਾਰ ਦੇ ਇਸ ਕਮਜ਼ੋਰ ਜਿਹੇ ਬਾਲ ਨੇ ਪਿੰਡ ਦੇ ਹੀ ਸਾਧਾਰਨ ਜਿਹੇ ਕੁੜੀਆਂ ਦੇ ਸਕੂਲ ਵਿਚੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਉਸ ਜ਼ਮਾਨੇ ਵਿਚ ਵੈਸੇ ਅਜੇ ਕੋ-ਐਜੂਕੇਸ਼ਨ ਸ਼ੁਰੂ ਨਹੀਂ ਸੀ ਹੋਈ। ਪਿੰਡ ਦੀ ਖ਼ੂਬਸੂਰਤ ਫ਼ਿਜ਼ਾ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਘਰਾਣੇ ਬਹੁਤ ਪਿਆਰ, ਖਲੂਸ ਤੇ ਮੁਹੱਬਤ ਨਾਲ ਰਾਜ਼ੀ-ਖ਼ੁਸ਼ੀ ਵੱਸਦੇ ਸਨ। ਸਲੀਮ ਆਪਣੀ ਬਚਪਨ ਦੀ ਸਰੀਰਕ ਕਮਜ਼ੋਰੀ ਤੇ ਪਤਲੇ-ਦੁਬਲੇਪਣ ਦਾ ਜ਼ਿਕਰ ਕਰਦਿਆਂ ਇਹ ਦੱਸਣਾ ਕਦੇ ਨਹੀਂ ਸੀ ਭੁੱਲਦੇ ਕਿ ‘‘ਮੈਨੂੰ ਬਾਲ ਵਰੇਸੇ ਸਿੱਖ-ਜੱਟੀ ਦੇ ਹਵਾਲੇ ਕਰ ਉਸ ਦਾ ਦੁੱਧ ਚੁੰਘਾਇਆ ਗਿਆ ਸੀ।’’ ਬਾਲ ਵਰੇਸੇ ਉਸ ਨੂੰ ਸਿੱਖ ਮਾਂ ਨੇ ਹੀ ਸਿਹਤਯਾਬ ਤੇ ਤੰਦਰੁਸਤ ਕੀਤਾ ਸੀ। ਸਾਂਝ ਤੇ ਆਪਸੀ ਮੁਹੱਬਤ ਦਾ ਇਹ ਮਨੁੱਖੀ ਦਰਸ ਤਮਾਮ ਉਮਰ ਉਸ ਦੀ ਕਾਇਆ ਤੇ ਦਿਲੋ-ਦਿਮਾਗ ਵਿਚ ਰਚਿਆ ਰਿਹਾ। ਮੁੱਢਲੀ ਪ੍ਰਾਇਮਰੀ ਸਿੱਖਿਆ ਮਗਰੋਂ ਦਸਵੀਂ ਦੀ ਸਿੱਖਿਆ ਲੈਣ ਲਈ ਉਹ ਪਿੰਡ ਮਿਆਣਾ ਗੋਂਦਲ ਤੋਂ ਪਿਸ਼ਾਵਰ ਚਲਾ ਗਿਆ। ਇੰਟਰਮੀਡੀਏਟ ਉਸ ਨੇ ਕਰਾਚੀ ਤੋਂ ਕੀਤੀ। ਸਾਲ 1968 ਵਿਚ ਨੈਸ਼ਨਲ ਬੈਂਕ ਵਿਚ ਨੌਕਰੀ ਜੁਆਇਨ ਕੀਤੀ। ਉਸ ਨੇ ਫਿਲਾਸਫ਼ੀ ਵਿਸ਼ੇ ਵਿਚ ਐਮਏ ਕੀਤੀ। ਸ਼ਾਹ ਹੁਸੈਨ ਕਾਲਜ ਸਿੰਧ ਅਤੇ ਕਰਾਚੀ ਯੂਨੀਵਰਸਿਟੀ ਵਿਚ ਅਧਿਆਪਨ ਕੀਤਾ। ਨੌਕਰੀ-ਚਾਕਰੀ ਉਸ ਦੀ ਤਬੀਅਤ ਨੂੰ ਰਾਸ ਨਾ ਆਈ ਅਤੇ ਪੜ੍ਹਨ ਲਿਖਣ ਨੂੰ ਹੀ ਉਸ ਨੇ ਆਪਣਾ ਕੁਲਵਕਤੀ ਕਿੱਤਾ ਬਣਾ ਲਿਆ।
ਰਚਨਾਵਾਂ
[ਸੋਧੋ]ਕਾਵਿ-ਸੰਗ੍ਰਹਿ
[ਸੋਧੋ]- ਕੂੰਜਾਂ ਮੋਈਆਂ
- ਘੜੀ ਦੀ ਟਿਕ ਟਿਕ
- ਨੂਰ ਮੁਨਾਰੇ (1996)
- ਤਨ ਤੰਬੂਰ (1974),
- ਮੇਰੀਆਂ ਨਜ਼ਮਾਂ ਮੋੜ ਦੇ (2005)
- ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006)
- ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) .
- ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973 .
ਨਾਵਲ
[ਸੋਧੋ]ਹੋਰ
[ਸੋਧੋ]- ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ - ਲਾਹੌਰ, 1990)
- ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)
ਹਵਾਲੇ
[ਸੋਧੋ]- ↑ "Ahmad Salim — Punjabi Encyclopedia - Folk Punjab". Archived from the original on 2014-02-19. Retrieved 2014-02-19.
{{cite web}}
: Unknown parameter|dead-url=
ignored (|url-status=
suggested) (help)