ਆਨ ਹੀਰੋਜ ਐਂਡ ਹੀਰੋ-ਵਰਸ਼ਿਪ, ਐਂਡ ਦ ਹੀਰੋਇਕ ਇਨ ਹਿਸਟਰੀ
ਆਨ ਹੀਰੋਜ ਐਂਡ ਹੀਰੋ-ਵਰਸ਼ਿਪ, ਐਂਡ ਦ ਹੀਰੋਇਕ ਇਨ ਹਿਸਟਰੀ, ਸਕਾਟਿਸ਼ ਚਿੰਤਕ ਥਾਮਸ ਕਾਰਲਾਈਲ ਦੀ ਲਿਖੀ ਇੱਕ ਕਿਤਾਬ ਦਾ ਨਾਮ ਹੈ। ਇਸ ਗ੍ਰੰਥ ਨੂੰ ਪ੍ਰੋ. ਪੂਰਨ ਸਿੰਘ ਨੇ 'ਕਲਾਧਾਰੀ ਤੇ ਕਲਾਧਾਰੀ ਪੂਜਾ’ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕਰ ਕੇ ਛਪਵਾਇਆ ਸੀ। ਇਹ ਕਿਤਾਬ ਪ੍ਰਮੁੱਖ ਇਤਿਹਾਸਕ ਸ਼ਖਸੀਅਤਾਂ ਬਾਰੇ ਮਈ 1840 ਵਿੱਚ ਦਿੱਤੇ ਛੇ ਭਾਸ਼ਣਾਂ ਦਾ ਸੰਗ੍ਰਹਿ ਹੈ। ਇਹ ਨਿਰਭੈ ਬਹਾਦਰ ਲੀਡਰਸ਼ਿੱਪ ਦੇ ਮਹੱਤਵ ਵਿੱਚ ਕਾਰਲਾਈਲ ਦੇ ਵਿਸ਼ਵਾਸ ਨੂੰ ਖੋਲ੍ਹ ਕੇ ਰੱਖਦੀ ਹੈ।
ਪਿੱਠਭੂਮੀ
[ਸੋਧੋ]ਇਹ ਕਿਤਾਬ ਕਾਰਲਾਈਲ ਦੁਆਰਾ ਦਿੱਤੇ ਗਏ ਭਾਸ਼ਣਾਂ ਦੇ ਇੱਕ ਕੋਰਸ 'ਤੇ ਅਧਾਰਤ ਸੀ। ਫਰਾਂਸੀਸੀ ਕ੍ਰਾਂਤੀ: ਇਤਿਹਾਸ ਨਾਮ ਦੀ ਪੁਸਤਕ ਨਾਲ਼ ਕਾਰਲਾਈਲ ਨੂੰ ਮਾਨਤਾ ਤਾਂ ਮਿਲ਼ੀ ਸੀ, ਪਰ ਕਮਾਈ ਬਹੁਤ ਘੱਟ ਰਹੀ ਸੀ। ਇਸ ਲਈ ਦੋਸਤਾਂ ਨੇ ਜਨਤਕ ਭਾਸ਼ਣਾਂ ਦੇ ਕੋਰਸ ਆਯੋਜਿਤ ਕੀਤੇ। ਜ਼ੋਰ ਸ਼ੋਰ ਨਾਲ਼ ਸ਼ਰੋਤੇ ਤਿਆਰ ਕੀਤੇ ਅਤੇ ਟਿਕਟਾਂ ਵੇਚੀਆਂ। ਹਾਲਾਂਕਿ ਕਾਰਲਾਈਲ ਨੇ ਲੈਕਚਰ ਕਰਨਾ ਨਾਪਸੰਦ ਸੀ, ਫਿਰ ਵੀ ਉਸਨੇ ਇਸਦੇ ਲਈ ਮਨ ਬਣਾ ਲਿਆ। ਵੱਡੀ ਗੱਲ ਇਸ ਨਾਲ਼ ਬਹੁਤ ਲੋੜੀਂਦੀ ਆਮਦਨ ਹੋਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |