ਸਮੱਗਰੀ 'ਤੇ ਜਾਓ

ਉੱਚਾਰ-ਖੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਉਚਾਰਖੰਡ ਤੋਂ ਮੋੜਿਆ ਗਿਆ)

ਉੱਚਾਰ-ਖੰਡ (ਅੰਗਰੇਜ਼ੀ: syllable - ਸਿਲੇਬਲ) ਉੱਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ ਧੁਨੀ ਨਾਲੋਂ ਵੱਡਾ ਅਤੇ ਸ਼ਬਦ ਤੋਂ ਛੋਟਾ ਹੁੰਦਾ ਹੈ,ਉਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿੱਚ ਉੱਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ ਬੁਲਾਰਾ, ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇੱਕ ਚੰਗੇ ਕੋਸ਼ ਵਿੱਚ ਇੰਦਰਾਜ ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉੱਚਾਰ-ਖੰਡਾਂ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੇ ਆਧਾਰ ਉੱਤੇ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ[1]:

  1. ਇੱਕ ਉੱਚਾਰ-ਖੰਡੀ ਸ਼ਬਦ ਅਤੇ
  2. ਬਹੁ ਉੱਚਾਰ-ਖੰਡੀ ਸ਼ਬਦ

ਇਸ ਪਛਾਣ ਦੇ ਬਾਵਜੂਦ ਉੱਚਾਰ-ਖੰਡ ਦੀ ਸਥਾਪਿਤੀ ਕੋਈ ਆਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਿਤੀ ਲਈ ਕਈ ਸਿਧਾਂਤਕ ਆਧਾਰ ਹਨ ਜਿਹਨਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ। ਪਰੰਪਰਾਵਾਦੀ ਭਾਸ਼ਾ ਵਿਗਿਆਨਆਂ ਅਨੁਸਾਰ (ਸਵਰ+ਵਿਅੰਜਨ) ਦੇ ਯੋਜਨ ਨੂੰ ਉੱਚਾਰ-ਖੰਡ ਮੰਨਿਆ ਜਾਂਦਾ ਹੈ ਜਦਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕੱਲਾ ਸਵਰ ਵੀ ਉੱਚਾਰ-ਖੰਡ ਵਜੋਂ ਕਿ ਕਾਰਜ ਕਰ ਸਕਦਾ ਹੈ ਜਿਵੇਂ,ਪੰਜਾਬੀ ਵਿੱਚ , , ਆਦਿ ਸਵਰ ਧੁਨੀਆਂ ਉੱਚਾਰ-ਖੰਡ ਵਜੋਂ ਵਿਚਰਦੀਆਂ ਹਨ। ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉੱਚਾਰ-ਖੰਡ ਨੂੰ ਉੱਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉੱਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇੱਕ ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ। ਉੱਚਾਰ-ਖੰਡ ਦੀ ਅੰਦਰੂਨੀ ਬਣਤਰ ਵਿੱਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਆਰੰਭ,ਵਿਚਕਾਰ ਅਤੇ ਅੰਤ ਵਿਚਰਦੇ ਹਨ। ਇਨ੍ਹਾਂ ਨੂੰ ਕ੍ਰਮਵਾਰ Onset, Nucleus ਅਤੇ Coda ਕਿਹਾ ਜਾਂਦਾ ਹੈ। ਉੱਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਸਵਰ ਹੁੰਦਾ ਹੈ। ਇਸ ਲਈ ਉੱਚਾਰ-ਖੰਡ ਦੀ ਦ੍ਰਿਸ਼ਟੀ ਤੋਂ ਉੱਚਾਰ-ਖੰਡਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ:

  1. ਖੁੱਲ੍ਹੇ ਉੱਚਾਰ-ਖੰਡ ਅਤੇ
  2. ਬੰਦ ਉੱਚਾਰ-ਖੰਡ।

ਪਹਿਲੀ ਪ੍ਰਕਾਰ ਦੇ ਉੱਚਾਰ-ਖੰਡਾਂ ਦੇ ਅੰਤ ਉੱਤੇ ਸਵਰ ਧੁਨੀਆਂ ਆਉਂਦੀਆਂ ਹਨ ਜਦਕਿ ਦੂਜੀ ਪ੍ਰਕਾਰ ਦੇ ਉੱਚਾਰ-ਖੰਡਾਂ ਦੇ ਅੰਤ ਉੱਤੇ ਵਿਅੰਜਨ ਧੁਨੀਆਂ ਵਿਚਰਦੀਆਂ ਹਨ। ਪੰਜਾਬੀ ਦੇ ਇਕਹਿਰੇ ਉੱਚਾਰ-ਖੰਡੀ ਸ਼ਬਦਾਂ ਦੇ ਸੱਤ ਪੈਟਰਨ ਹਨ ਜਿਵੇਂ:

  1. v (ਸਵਰ): ਆ,ਏ,ਓ
  2. vc (ਸਵਰ+ਵਿਅੰਜਨ):ਆਗ ਇੱਖ,
  3. cv (ਵਿਅੰਜਨ+ਸਵਰ): ਪਾ,ਗਾ,ਚਾ (iv) cvc (ਵਿਅੰਜਨ+ਸਵਰ+ ਵਿਅੰਜਨ): ਮੀਤ,ਸੀਤ,ਕਰ
  4. cvcc (ਵਿਅੰਜਨ+ਸਵਰ+ ਵਿਅੰਜਨ+ ਵਿਅੰਜਨ):ਦੱਸ,ਰੁੱਤ,ਰੁੱਤ
  5. vcc (ਸਵਰ+ ਵਿਅੰਜਨ+ ਵਿਅੰਜਨ): ਅੱਖ,ਅੱਗ,ਇੱਟ
  6. ccv (ਵਿਅੰਜਨ+ ਵਿਅੰਜਨ+ਸਵਰ):ਪ੍ਰਭੂ,ਸਵੈ, ਸਵਰ ਆਦਿ।

ਹਵਾਲੇ

[ਸੋਧੋ]
  1. ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਆਲਾ,2009.