ਸਮੱਗਰੀ 'ਤੇ ਜਾਓ

ਐਕਚੁਰੀਅਲ ਸਾਇੰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2003 ਅਮਰੀਕਾ ਦਾ ਜੀਵਨ ਸਮਾਂ ਸਾਰਣੀ 1, ਸਫਾ 1

ਐਕਚੁਰੀਅਲ ਸਾਇੰਸ, ਵਿਗਿਆਨ ਦਾ ਉਹ ਖੇਤਰ ਹੈ ਜਿੱਥੇ ਗਣਿਤ ਅਤੇ ਅੰਕੜਾ ਵਿਗਿਆਨ ਵਿਧੀਆਂ ਨੂੰ ਬੀਮਾ ਅਤੇ ਵਿੱਤੀ ਉਦਯੋਗਾਂ ਦੇ ਅੰਕਲਣ ਲਈ ਵਰਤਿਆ ਜਾਂਦਾ ਹੈ। ਭਵਿੱਖ 'ਚ ਵਾਪਰਨ ਵਾਲੀਆਂ ਅਨਿਸ਼ਚਿਤ ਘਟਨਾਵਾਂ ਦੇ ਵਿੱਤੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਵਾਲਾ ਨੂੰ ਐਕਚੁਅਰੀ ਮਾਹਿਰ ਮੰਨਿਆ ਜਾਂਦਾ ਹੈ। ਐਕਚੁਰੀਅਲ ਸਾਇੰਸ ਦੇ ਮਾਹਰ ਇਹ ਫ਼ੈਸਲਾ ਕਰਦੇ ਹਨ ਕਿ ਇੱਕ ਪਾਲਿਸੀ ਹੋਲਡਰ ਨੂੰ ਕਿੰਨੀ ਰਕਮ ਪ੍ਰਤੀ ਮਹੀਨਾ ਜਾਂ ਸਲਾਨਾ ਬੀਮਾ ਕਿਸ਼ਤ ਵਜੋਂ ਭਰਨੀ ਪੈਣੀ ਹੈ। ਐਕਚੁਰੀਅਲ ਸਾਇੰਸ ਬੀਮਾ ਅਤੇ ਪੈਨਸ਼ਨ ਯੋਜਨਾਵਾਂ ਨੂੰ ਡਿਜ਼ਾਈਨ ਕਰਵਾਉਂਦੀ ਹੈ। ਇਹ ਵਿਗਿਆਨ ਬੀਮੇ ਦੀਆਂ ਕਿਸ਼ਤਾਂ ਦੀ ਦਰ, ਹਰ ਕਿਸਮ ਦੀ ਪਾਲਿਸੀ ਦੀਆਂ ਧਾਰਾਵਾਂ ਨਿਸ਼ਚਿਤ ਕਰਕੇ ਮੌਤ ਦਰ, ਬੀਮਾਰੀ, ਜ਼ਖ਼ਮ, ਰਿਟਾਇਰਮੈਂਟ, ਚੋਰੀ, ਅੱਗ ਜਾਂ ਐਕਸੀਡੈਂਟ ਤੋਂ ਹੋਏ ਪ੍ਰਾਪਰਟੀ ਨੁਕਸਾਨ ਜਾਂ ਕੋਈ ਹੋਰ ਦੁਰਘਟਨਾ ਸਬੰਧੀ ਅੰਕੜੇ ਸੰਕਲਿਤ ਇਕੱਤਰ ਕਰਦਾ ਹੈ ਜਿਹਨਾਂ ਦੇ ਆਧਾਰਿਤ ਇਹ ਕੰਪਨੀਆਂ ਤੋਂ ਬੀਮਾ ਕਲੇਮ ਰਕਮ ਦਾ ਵਿਸ਼ਲੇਸ਼ਣ ਕਰਦਾ ਹੈ। ਐਕਚੁਰੀਅਲ ਸਾਇੰਸ ਦਾ ਕਿੱਤਾ ਸਾਲ 1848 ਵਿੱਚ ਹੋਂਦ ’ਚ ਆਇਆ ਜਦੋਂ ਲੰਡਨ ਵਿਖੇ ‘ਇੰਸਟੀਚਿਊਟ ਆਫ਼ ਐਕਚੁਅਰੀਜ਼’ ਦਾ ਗਠਨ ਕੀਤਾ ਗਿਆ ਸੀ। ਭਾਰਤ ਵਿੱਚ ਇੱਕ ਸੰਸਥਾ ‘ਦਾ ਐਕਚੁਰੀਅਲ ਸੁਸਾਇਟੀ ਆਫ਼ ਇੰਡੀਆ’ 1944 ਵਿੱਚ ਬਣੀ ਅਤੇ 1979 ਵਿੱਚ ਇਹ ਕੌਮਾਂਤਰੀ ਐਕਚੁਰੀਅਲ ਐਸੋਸੀਏਸ਼ਨ ਦੀ ਮੈਂਬਰ ਵਜੋਂ ਸ਼ਾਮਲ ਹੋਈ।[1]

ਹਵਾਲੇ

[ਸੋਧੋ]
  1. Bühlmann, Hans (November 1997). "The Actuary: the Role and Limitations of the Profession Since the Mid-19th Century" (PDF). ASTIN Bulletin. 27 (2): 165–171. doi:10.2143/ast.27.2.542046. ISSN 0515-0361. Retrieved 2006-06-28. {{cite journal}}: Invalid |ref=harv (help)