ਸਮੱਗਰੀ 'ਤੇ ਜਾਓ

ਐਲਨ ਟੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲਨ ਟੇਟ
ਤਸਵੀਰ:John Orley Allen Tate.jpg
ਜਨਮ(1899-11-19)19 ਨਵੰਬਰ 1899
Winchester, Kentucky, ਸੰਯੁਕਤ ਰਾਜ
ਮੌਤ9 ਫਰਵਰੀ 1979(1979-02-09) (ਉਮਰ 79)
Nashville, Tennessee, ਸੰਯੁਕਤ ਰਾਜ
ਕਿੱਤਾਕਵੀ, ਨਿਬੰਧਕਾਰ
ਰਾਸ਼ਟਰੀਅਤਾਸੰਯੁਕਤ ਰਾਜ ਅਮਰੀਕਾ
ਸ਼ੈਲੀਕਵਿਤਾ, ਸਾਹਿਤ ਆਲੋਚਨਾ
ਸਾਹਿਤਕ ਲਹਿਰਨਵੀਂ ਆਲੋਚਨਾ
ਪ੍ਰਮੁੱਖ ਕੰਮ"Ode to the Confederate Dead"
ਜੀਵਨ ਸਾਥੀCaroline Gordon

ਜਾਨ ਓਰਲੇ ਐਲਨ ਟੇਟ (19 ਨਵੰਬਰ 1899 – 9 ਫਰਵਰੀ 1979) ਇੱਕ ਅਮਰੀਕੀ ਕਵੀ, ਨਿਬੰਧਕਾਰ, ਸਮਾਜਿਕ ਟਿੱਪਣੀਕਾਰ, ਅਤੇ ਕਾਂਗਰਸ ਦੀ ਲਾਇਬ੍ਰੇਰੀ ਦਾ ਕਵਿਤਾ ਵਿੱਚ 1943 ਤੋਂ 1944 ਕਵੀ ਲੌਰੀਟ ਸਲਾਹਕਾਰ ਸੀ.

ਐਲਨ ਟੇਟ ਦੇ ਵਿਚਾਰ ਉਸ ਸਮੇਂ ਨਵ ਆਲੋਚਨਾ ਦੇ ਸੰਚਾਲਕਾਂ ਨੂੰ ਪਤਾ ਸੀ ਕਿ ਕਾਵਿ ਦੀ ਸਮਝ ਵਿੱਚ ਅਰਥਾਂ ਦੇ ਅਨਰਥ ਹੋ ਰਹੇ ਹਨ। ਅਜਿਹੇ ਵਿਚਾਰ ਐਲਨ ਟੇਟ ਨੇ 1938ਈ.ਵਿੱਚ ਲਿਖੇ ਇੱਕ ਨਿਬੰਧTension in poetry ਵਿੱਚ ਸੁਚੱਜੇ ਢੰਗ ਨਾਲ ਪ੍ਰਗਟ ਕੀਤੇ। ਉਸ ਦੱਸਿਆ ਕਿ ਕਈ ਕਵੀ ਆਪਣੀ ਹੀ ਨਿਰਾਰਥਕ ਭਾਸ਼ਾ ਘੜੀ ਜਾ ਰਹੇ ਹਨ।ਇਹੋ ਕਾਰਨ ਹੈ ਕਿ ਆਮ ਬੋਲਚਾਲ ਦੀ ਭਾਸ਼ਾ ਵੀ ਦਾਗ਼ੀ ਹੋ ਰਹੀ ਹੈ। ਉਸ ਦੱਸਿਆ ਕਿ ਕਵਿਤਾ ਕੇਵਲ ਵਿਚਾਰਾਂ ਦਾ ਅਦਾਨ ਪ੍ਰਦਾਨ ਹੀ ਨਹੀਂ। ਇਹ ਤਾਂ ਅਰਥਾਂ ਦਾ ਗੁੰਝਲਦਾਰ ਪੈਟਰਨ ਹੈ। ਇਸ ਲਈ ਇਸ ਨੂੰ ਗੁੰਝਲਦਾਰ ਪੈਟਰਨ ਵਜੋਂ ਹੀ ਸਮਝ ਕੇ ਸਲਾਹਿਆ ਅਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

'ਐਲਨ ਟੇਟ ਦੀ ਮਹੱਤਵਪੂਰਨ ਕਾਵਿ ਆਲੋਚਨਾ ਵਿਧੀ ਟੇਟਨੇ ਇਹ ਨਵੀਂ ਟਰਮ Tension ਦੋ ਤਰਕਪੂਰਨ ਸ਼ਬਦਾਂ ਐਕਸਟੈਂਂਸ਼ਨ (Extension) ਅਤੇ ਇਨਟੈਂਸ਼ਨ (Intension) ਦੇ ਕ੍ਰਮਵਾਰ ਅਗੇਤਰਾਂ Ex ਅਤੇ In ਨੂੰ ਛਾਂਗ ਕੇ ਘੜੀ। ਇਨਟੈੰਸ਼ਨ ਸੂਖ਼ਮ ਅਰਥਾਂ ਨਾਲ ਸੰਬੰਧਤ ਹੁੰਦੀ ਹੈ ਅਤੇ ਐਕਸਟੈੰਸ਼ਨ ਸਥੂਲ ਅਰਥਾਂ ਨਾਲ।

ਐਕਸਟੈਂਸ਼ਨ ਆਭਿਧਾ ਅਰਥਾਂ/ਸਤਹੀ ਅਰਥਾਂ ਨਾਲ ਸਬੰਧਤ ਹੁੰਦੀ ਹੈ। ਜਦੋਂ ਕਿ ਇਨਟੈਂਸ਼ਨ ਡੂੰਘੇ ਅਰਥਾਂ/ਛੁਪੇ ਅਰਥਾਂ ਨਾਲ ਸਬੰਧਤ ਹੁੰਦੀ ਹੈ।ਐਕਸਟੈੰਸ਼ਨ ਤਾਂ ਬਾਹਰਲੇ/ਉਪਰਲੇ ਅਰਥਾਂ ਨਾਲ ਸਰੋਕਾਰ ਰੱਖਦੀ ਹੈ ਜਦੋਂ ਕਿ ਇਨਟੈੰਸ਼ਨ ਅੰਤਰ ਨਿਹਿਤ ਅਰਥਾਂ ਨਾਲ ਲਬਰੇਜ਼ ਹੁੰਦੀ ਹੈ। ਇਸ ਤਰ੍ਹਾਂ ਇਨਟੈਂਸ਼ਨ ਅਤੇ ਐਕਸਟੈੰਸ਼ਨ ਦਾ ਸੁਮੇਲ ਹੀ ਟੈਂਸ਼ਨ ਹੈ। ਜਿਥੇ ਇਹੀਂ ਉਹ ਕਵਿਤਾ ਵਧੀਆ ਨਹੀਂ ਆਖੀਂ ਜਾ ਸਕਦੀ।
ਸਪਸ਼ਟੀਕਰਨ ਲਈ ਕੁਝ ਸਤਰਾਂ ਦੇ ਦੋਵੇਂ ਅਰਥ ਦਿੱਤੇ ਜਾ ਰਹੇ ਹਨ:
ਕਾਵਿ ਸਤਰਾਂ:
ਤੀਆਂ ਵਾਲੇ ਬੋਹੜ ਦੀ
ਦੱਸੀਂ ਮਾਏ ਮੇਰੀਏ ਨੀ
ਪਿੰਡ ਕਿਉਂ ਨਹੀਂ ਕਰਦਾ ਸੰਭਾਲ।
ਮੈਂ ਨਿੱਕੀ ਹੁੰਦੀ ਤੱਕਿਆ
ਪੱਛੋਂ ਦਾ ਟਾਹਣਾ ਟੁੱਟਿਆ ਸੀ
ਆਇਆ ਉਦੋਂ ਪਿੰਡ ਚ ਭੂਚਾਲ।
ਨਿੱਕੇ ਵੱਡੇ ਟਾਹਣੇ ਫਿਰ
ਤੋੜੀ ਗੲੇ ਨੇ ਲੋਕ ਇਹਦੇ
ਭੋਰਾ ਵੀ ਨੀਂ ਛਾਂ ਦਾ ਖਿਆਲ।[1]

ਸਤਹੀ ਅਰਥ (ਐਕਸਟੈਂਸ਼ਨ ਮੀਨਿੰਗ ਤੀਆਂ ਵਾਲਾ ਬੋਹੜ ਹੇਠ ਪੰਜਾਬ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਹਨ।ਕਾਵਿ ਨਾਇਕਾ ਮਾਂ ਨੂੰ ਪੁੱਛਦੀ ਹੈ ਕਿ ਇਸ ਬੋਹੜ ਦੀ ਸੰਭਾਲ ਪਿੰਡ ਕਿਉਂ ਨਹੀਂ ਕਰ ਰਿਹਾ।

ਕਾਵਿ ਨਾਇਕਾ ਨੇ ਇੱਕ ਵਾਰ ਛੋਟੀ ਉਮਰ ਵਿੱਚ ਪੱਛੋਂ ਵਾਲਾ ਟਾਹਣਾ ਟੁੱਟਦਾ ਵੇਖਿਆ ਸੀ। ਭੂਚਾਲ ਨਾਲ ਟਾਹਣਿਆਂ ਦਾ ਟੁਟਣਾ ਸੁਭਾਵਿਕ ਹੈ।
ਕਾਵਿ ਨਾਇਕਾ ਕਹਿੰਦੀ ਹੈ ਕਿ ਲੱਕੜ ਦੀ ਲੋੜ ਲਈ ਨਿੱਕੇ ਵੱਡੇ ਟਾਹਣੇ ਲੋਕੀਂ ਤੋੜ ਦੇ ਹੀ ਰਹਿੰਦੇ ਹਨ।

'ਡੂੰਘੇ ਅਰਥ(ਇਨਟੈੰਨਸਿਵ ਮੀਨਿੰਗ ਤੀਆਂ ਵਾਲੇ ਬੋਹੜ ਦੇ ਡੂੰਘੇ ਅਰਥ ਜਾਂ ਪ੍ਰਤੀਕਾਤਮਕ ਅਰਥ 'ਪੰਜਾਬ'ਹਨ। 'ਪਿੰਡ'ਸਾਰਾ ਭਾਰਤ ਹੈ ਜੋ ਕਿ ਪੰਜਾਬ ਦੀ ਬਰਬਾਦੀ ਹੁੰਦੀ ਵੇਖਦਾ ਰਿਹਾ।

ਨਾਇਕਾ 1947 ਵਿੱਚ ਛੋਟੀ ਉਮਰ ਵਿੱਚ ਸੀ। ਜਦੋਂ ਉਹਨੇ ਪੂਰੇ ਪੰਜਾਬ ਤੋਂ ਪੱਛਮੀ ਪੰਜਾਬ ਟੁੱਟਦਾ ਵੇਖਿਆ।'ਭੂਚਾਲ'ਦਾ ਮੈਟਾਫੋਰੀਕਲ ਅਰਥ ਹੈ 47 ਦੇ ਹੱਲੇ।
ਪੰਜਾਬ ਨਾਲੋਂ (ਨਿੱਕੇ ਵੱਡੇ ਟਾਹਣੇ) ਦੇ ਛੁਪੇ ਅਰਥ ਹਨ ਹਰਿਆਣਾ ਅਤੇ ਹਿਮਾਚਲ।
ਇੰਝ ਟੈਂਸ਼ਨ ਦੀ ਵਿਧੀ ਦੁਆਰਾ ਹੀ ਅਰਥਾਂ ਦੀ ਪੂਰੀ ਸਮਝ ਪੈਂਦੀ ਹੈ।[2]

ਐਲਨ ਟੇਟ ਦੀ Tension ਮਹੱਤਵਪੂਰਨ ਕਾਵਿ ਆਲੋਚਨਾ ਵਿਧੀ ਹੈ।

ਐਲਨ ਟੇਟ ਦਾ ਦੱਖਣੀ ਅਮਰੀਕਾ ਨਾਲ ਮੋਹ

ਬੇਸ਼ੱਕ ਟੇਟ 1928-32 ਤੱਕ ਪੈਰਿਸ ਵਿੱਚ ਰਹਿ। ਪਰ ਇਸਦਾ ਲਾਭ ਉਸ ਨੂੰ ਇਹ ਹੋਇਆ ਕਿ ਉਘੇ ਅਮਰੀਕਨ ਲੇਖਕਾਂ ਦੇ ਸੰਪਰਕ ਵਿੱਚ ਆ ਗਿਆ ਜਿਵੇਂ ਕਿ ਅਰਨੈਸਟ ਹੈਮਿੰਗਵੇ,ਗਰਟਰੁਡ ਸਟੇਨ ਆਦਿ। ਪਰ ਮਾਨਸਿਕ ਤੌਰ ਤੇ ਉਹ ਅਜੇ ਵੀ ਦੱਖਣੀ ਅਮਰੀਕਾ ਨਾਲ ਜੁੜਿਆ ਹੋਇਆ ਸੀ।ਇਹੋ ਕਾਰਨ ਹੈ ਕਿ ਉਸ ਦੀਆਂ ਕਵਿਤਾ ਵਿੱਚ ਦੱਖਣੀ ਸੱਭਿਆਚਾਰ ਲੋਕਾਂ ਦਾ ਮੋਹ, ਧਰਾਤਲ,ਪੌਣ ਪਾਣੀ, ਜਾਨਵਰ, ਪਸ਼ੂ ਪੰਛੀ ਆਦਿ ਦਾ ਜ਼ਿਕਰ ਉਸਦੀਆਂ ਕਵਿਤਾਵਾਂ ਵਿੱਚ ਅਕਸਰ ਹੀ ਵੇਖਿਆ ਜਾ ਸਕਦਾ ਹੈ। ਟੈਟ ਦਾ ਵਿਚਾਰ ਸੀ ਕਿ ਦੱਖਣੀ ਅਮਰੀਕਾ ਦਾ ਪੁਰਾਤਨ ਕਿਰਸਾਨੀ ਸੱਭਿਆਚਾਰ ਆਪਣੀ ਕਲਾਤਮਕ ਸੁਹਜ,ਸਮਝ ਅਤੇ ਹਾਜ਼ਰ ਜਵਾਬੀ ਵਿੱਚ ਨਿਪੁੰਨ ਸੀ।

ਫਿਊਜੀਟਿਵ ਗਰੁੱਪ ਦਾ ਮੈਬਰ

     ਐਲਨ ਟੈਟ ਦੱਖਣੀ ਅਮਰੀਕਾ ਦੇ ਭਗੌੜਾ ਗਰੁੱਪ ਦਾ ਮੈਂਬਰ ਸੀ ।ਇਸ ਗਰੁੱਪ ਦੇ ਹੋਰ ਮੈਂਬਰਾ ਵਿੱਚ ਰੈਨਸਮ , ਡੇਵਿਡਸਨ ,ਮੈਰਿਲ ਮੂਰ ਅਤੇ ਰਾਬਰਟ ਪੈਨ ਵਰਨ ਸ਼ਾਮਲ ਹਨ। ਇਸ ਗਰੁੱਪ ਦੀਆ ਸਪਤਾਹਿਕ ਮੀਟਿੰਗਾਂ ਹੋਇਆ ਕਰਦੀਆ ਸਨ ਜਿਨ੍ਹਾਂ ਵਿੱਚ ਉਹਨਾਂ ਦੀਆਂ ਆਪਣੀਆਂ ਅਤੇ ਹੋਰਨਾਂ ਦੀਆਂ ਕਵਿਤਾਵਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ।ਟੈਟ ਦਾ ਵਿਚਾਰ ਸੀ ਕਿ ਦੱਖਣੀ ਅਮਰੀਕਾ ਦਾ ਪੁਰਾਤਨ ਕਿਰਸਾਣੀ ਸੱਭਿਆਚਾਰ  ਆਪਣੀ ਕਲਾਤਮਕ ਸੁਹਜ ,ਸਮਝ ਅਤੇ ਹਾਜ਼ਰ-ਜੁਆਬੀ ਵਿਚ ਨਿਪੁੰਨ ਸੀ । ਫਿਓਜੀਟਿਵ ਗਰੁੱਪ ਇਹ ਵੀ ਮਹਿਸੂਸ ਕਰਦਾ ਸੀ ਕਿ ਉਦਯੋਗਾ ਦੇ ਵਿਕਾਸ ਨੇ ਬੰਦੇ ਦੀ ਸੋਚ ਨੂੰ ਭ੍ਰਿਸ਼ਟ ਕਰ ਦਿੱਤਾ ਹੈ।[3]

ਟੇਟ ਦੀ ਕਵਿਤਾ ਵਿੱਚ ਸੰਵੇਦਨੀ ਬੋਧ ਭਰਿਆ ਹੋਇਆ ਹੈ। ਉਸ ਦੀ ਧਾਰਨਾ ਸੀ ਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਬੇਵਿਸ਼ਵਾਸੀ ਹੈ।ਉਹ ਈਸਾਈਅਤ ਦੇ ਪਰਮਾਨੰਦ ਦੀ ਭਾਵਨਾ ਦਾ ਸਮਰਥਕ ਸੀ।
ਸੰਖੇਪ ਵਿੱਚ ਕਿ ਐਲਨ ਟੇਟ ਅਮਰੀਕਾ ਦਾ ਉੱਲੇਖਨੀਯ ਬਹੁਪੱਖੀ ਸਾਹਿਤਕਾਰ ਹੈ। ਉਸ ਨੇ ਕਵਿਤਾਵਾਂ, ਨਿਬੰਧ, ਅਨੁਵਾਦ,ਨਾਵਲ ਆਦਿ ਰਚੇ। ਉਸ ਦੀ ਮਿਹਨਤ Dictionary of literary Biography ਵਿੱਚ ਝਲਕਦੀ ਹੈ। ਉਸ ਦਾ new criticism ਵਿੱਚ ਵਿਲੱਖਣ ਸਥਾਨ ਹੈ।


ਕਵਿਤਾ ਵਿਚ ਤਣਾਅ

ਕਈ ਕਵਿਤਾਵਾਂ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਚੰਗੀਆਂ ਕਵਿਤਾਵਾਂ ਸਮਝਦੇ ਹਾਂ, ਅਤੇ ਕੁਝ ਹੋਰ ਕਵਿਤਾਵਾਂ ਜਿਨ੍ਹਾਂ ਨੂੰ ਅਸੀਂ ਅਣਦੇਖਿਆ ਕਰਦੇ ਹਾਂ, ਇਨ੍ਹਾਂ ਦੋਵਾਂ ਤਰ੍ਹਾਂ ਦੀਆਂ ਕਵਿਤਾਵਾਂ ਵਿੱਚ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੀ ਪਛਾਣ ਸਾਨੂੰ ਉਸ ਗੁਣ ਦੀ ਤੀਖਣ ਸਮਝ ਹਾਸਿਲ ਕਰਨ ਵਿੱਚ ਮਦਦ ਕਰ ਸਕਦੀ ਹੈ ਜੋ ਹਰ ਕਵਿਤਾ ਵਿੱਚ ਹੁੰਦਾ ਹੈ। ਐਲਨ ਟੈਟ  ਇਸ ਗੁਣ ਨੂੰ ਤਣਾਅ ਦਾ ਨਾਂ ਦਿੰਦਾ ਹੈ।

        ਐਲਨ ਟੈਟ  ਲੇਖ ਦੇ ਅੰਤ ਵਿੱਚ ਤਣਾਅ ਦੀਆਂ ਕੁਝ ਉਦਾਹਰਣਾਂ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਮੈ ਇਹ ਨਹੀਂ ਕਹਾਂਗਾ ਕਿ ਇਹ ਕੇਵਲ  ਤਣਾਅ ਦੀ ਹੀ ਨੁਮਾਇੰਦਗੀ ਕਰਨਗੀਆਂ ਜਾਂ ਇਹ ਕਿ ਕਵਿਤਾ ਦੇ ਹੋਰ ਗੁਣਾਂ ਨੂੰ ਨਜ਼ਰ ਅੰਦਾਜ ਕਰ ਦੇਣਾ ਚਾਹੀਦਾ ਹੈ। ਇੱਥੇ ਬਹੁਤ ਤਰ੍ਹਾਂ ਦੀ ਕਵਿਤਾ ਮਿਲਦੀ ਹੈ। ਇੱਥੇ ਜਿੰਨੇ ਚੰਗੇ ਕਵੀ ਮੋਜੂਦ ਹਨ, ਉਥੇ ਓਨੀਆਂ ਹੀ ਚੰਗੀਆਂ ਕਵਿਤਾਵਾਂ ਵੀ ਮੋਜੂਦ ਹਨ। ਕਵੀਆਂ ਤੋਂ ਇੱਕ ਤੋਂ ਵਧੇਰੇ ਤਰ੍ਹਾਂ ਦੀ ਕਵਿਤਾ ਲਿਖਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਕੋਈ ਵੀ ਇਕ ਆਲੋਚਨਾਤਮਕ ਪਹੁੰਚ ਵਿਧੀ ਸਿਰਫ਼ ਇਕ ਵੰਨਗੀ ਦੀ ਕਵਿਤਾ ਨੂੰ ਹੀ ਜਾਇਜ਼ ਨਹੀਂ ਠਹਿਰਾ ਸਕਦੀ।

           ਜਨਤਕ ਭਾਸ਼ਾ ਮਹਿਜ਼ ਸੰਚਾਰ ਦਾ ਸਾਧਨ ਹੁੰਦੀ ਹੈ। ਇਸਦੇ ਵਰਤੋਂਕਾਰ ਉਸ ਭਾਸ਼ਾ ਨੂੰ ਰੂਪਗਤ ਵਿਉਂਤ ਅਧੀਨ ਲਿਆਉਣ ਵਿਚ ਬਹੁਤੀ ਦਿਲਚਸਪੀ ਨਹੀਂ ਲੈਂਦੇ ਜਿੰਨੀ ਦਿਲਚਸਪੀ ਉਹ ਇਸ ਵਿਉਂਤ ਰਾਹੀਂ ਭਾਵਾਂ ਦੇ ਉਛਾਲ ਨੂੰ ਪੈਦਾ ਕਰਨ ਵਿਚ ਲੈਂਦੇ ਹਨ।

            ਸ੍ਰੀ ਵਿਲੀਅਮ ਐੰਪਸਨ  ਜਿਸ ਨੂੰ ਦੇਸ਼ ਭਗਤੀ ਦੀ ਕਵਿਤਾ ਆਖਦਾ ਹੈ ਉਹ ਕੇਵਲ ਦੇਸ਼ਭਗਤੀ ਦੇ ਗੀਤ ਹੀ ਨਹੀਂ ਗਾਉਂਦੀ, ਤੁਸੀਂ ਨਾਰੀ - ਭਾਵ ਵਾਲੇ ਗੀਤਾਂ ਵਿਚ ਅਤੇ ਸਾਡੇ ਸਮੇਂ ਦੀ ਰਾਜਨੀਤਿਕ ਕਵਿਤਾ ਵਿੱਚ ਵੀ ਵੀ ਓਸੇ ਕਿਸਮ ਦੇ ਭਾਵ - ਪ੍ਰਗਟਾਵੇ  ਨੂੰ ਦੇਖ ਸਕਦੇ ਹੋ। ਇਹ ਜਨਤਕ ਭਾਸ਼ਾ ਦੀ ਕਵਿਤਾ ਹੈ ਕਿ " ਜਨਤਾ ਦੀ ਉਸ ਭਾਸ਼ਾ " ਤੋਂ ਬਿਲਕੁਲ ਵੱਖਰੀ ਹੁੰਦੀ ਹੈ, ਜਿਸ ਵਿਚ w. B. Yeats ਦੀ ਦਿਲਚਸਪੀ ਸੀ। ਉਦਾਹਰਣ ਦੇ ਤੌਰ ਤੇ (ਐਡਨਾ ਸਰ ਵਿਨਸੈੰਟ ਮਿੱਲੇ ਦੀ ਕਵਿਤਾ ਦੇਖੀ ਜਾ ਸਕਦੀ ਹੈ)

        ਗ਼ੁਜ਼ਰ  ਚੁੱਕੇ ਮਹਾਨ ਪੂਰਵਜਾਂ ਤੋਂ

        ਇਹ ਮਿਲਿਆ ਸਾਨੂੰ ਵਿਰਾਸਤ ਵਿਚ

       ਮਿੱਠੇ ਅਨਾਜ ਨੂੰ ਪੈਦਾ ਕਰਨ ਤੇ ਨਦੀਨਾਂ ਨੂੰ ਲਿਤਾੜਨ                   

       ਲਈ ਚਲਦਾ ਹਲ।

       ਪਰ  ਹੁਣ ਦੇਖੋ ਇਸ ਧਰਤੀ 'ਤੇ  ਹੈ ਘੋਗਿਆਂ ਤੇ ਉੱਲੀ

       ਦਾ ਬੋਲਬਾਲਾ,

       ਪਾਪ ਹਾਵੀ ਹੋ ਗਿਆ ਆਖਿਰ।

      ਮੈ ਵੇਖਿਆ ਨਿਰਵਿਸ਼ੀ ਤੇ ਮੱਕੀ ਦੇ ਬੂਟਿਆਂ ਨੂੰ ;

       ਉਸੇ ਹਲ ਨਾਲ ਵਾਹੇ ਜਾਂਦੇ ਵੇਖਿਆ।[4]

ਮਿਸ ਮਿਲੇ ਦੇ ਇਸ ਕਾਵਿ ਟੋਟੇ ਤੋਂ ਅਸੀ ਇਹ ਸਮਝਦੇ ਹਾਂ ਕਿ ਉਸਦੇ ਮਹਾਨ ਪੂਰਵਜਾਂ ਨੇ ਉਸ  ਧਰਤੀ ਨੂੰ ਇੱਕ ਚੰਗੀ ਜਗ੍ਹਾ ਬਣਾ ਦਿੱਤਾ, ਜੋ ਹੁਣ ਕਿਸੇ ਕਾਰਣ ਤਬਾਹ ਹੋ ਚੁੱਕੀ ਹੈ। ਅਜਿਹਾ ਕਿਉਂ ਹੋਇਆ , ਇਸ ਸਵਾਲ ਦੇ ਉੱਤਰ ਦਾ ਸੰਕੇਤ ਕਵਿਤਾ ਦੇ ਸਿਰਲੇਖ ਤੋਂ ਮਿਲ ਜਾਂਦਾ ਹੈ ; ਕਵਿਤਾ ਦਾ ਸਿਰਲੇਖ ਹੈ ;  "ਮੈਸਚਿਊਸੈੱਟਸ ਵਿੱਚ ਇਨਸਾਫ਼ ਤੋਂ ਇਨਕਾਰ" (justice Denied in Massachusetts) ਸਵਾਲ ਪੈਦਾ ਹੁੰਦਾ ਹੈ ਕਿ ਮੈਸਚਿਊਸੈੱਟਸ ਵਿਚ ਇਸ ਵਿਆਪਕ  ਸੋਕੇ ਦਾ ਕੀ ਕਾਰਨ ਬਣਿਆ ? ਸਾਨੂੰ ਕਵਿਤਾ ਦੀ ਪੈਰ ਟਿੱਪਣੀ ਤੋਂ ਪਤਾ ਚਲਦਾ ਹੈ ਕਿ ਫਸਲਾਂ  ਦੇ ਖਰਾਬ  ਹੋਣ ਨਾਲ ਸੈਕੋ( Socco) ਅਤੇ ਵੈਨਜੈੱਟੀ  (venzetti) ਨੂੰ ਮੌਤ ਦੀ ਸਜ਼ਾ ਦੇਣ ਦਾ ਕੋਈ ਸੰਬੰਧ ਹੈ।  ਪਰ ਗੱਲ ਨੂੰ ਕਵਿਤਾ ਵਿੱਚ ਕਿਤੇ ਵੀ ਸਪਸ਼ਟ ਨਹੀਂ ਕੀਤਾ ਗਿਆ। ਇਹ ਸਤਰਾਂ ਜਨਸਮੂਹ ਦੀ ਭਾਸ਼ਾ ਦੀਆਂ ਹਨ।ਇਹ ਸਤਰਾਂ ਸ਼ਾਬਦਿਕ ਪ੍ਰਗਟਾਵੇ ਦੇ ਇਕ ਤਰੀਕੇ ਨਾਲ ਭਾਵੁਕ ਉਛਾਲ ਪੈਦਾ ਕਰਦੀਆਂ ਹਨ ਅਤੇ ਇਸ ਸ਼ਾਬਦਿਕ ਪ੍ਰਗਟਾਵੇ ਤੋਂ ਵਿੱਥ ਉੱਤੇ ਵਿਚਰਨ ਵਾਲਾ ਇਨ੍ਹਾਂ ਦਾ ਇੱਛਿਤ ਕਾਵਿ - ਵਸਤੂ ਵੀ ਪਾਠਕ ਦੀ ਪਕੜ ਵਿਚ ਆ ਜਾਂਦਾ ਹੈ।

   "ਐਲਨ ਟੈਟ ਕਵਿਤਾ ਵਿੱਚ ਸੰਚਾਰ ਦੇ ਭਰਮ ਉੱਤੇ ਵਾਰ ਕਰਦਾ ਹੈ, ਨਾ ਕਿ ਸਮਾਜਿਕ ਨਿਆਂ ਉੱਤੇ"।

   ਪ੍ਰਤੀਕਵਾਦੀ ਕਾਵਿ ਧਾਰਾ ਦੇ ਮਗਰਲੇ ਦੌਰ ਦੇ ਸ੍ਰੀ ਐਡਮੰਡ ਵਿਲਸਨ ਦੇ ਪਸੰਦੀਦਾ, ਕਵੀਆਂ ਦੁਆਰਾ ਦਰਸਾਈ ਇਤਿਹਾਸਕ ਚੇਤਨਾ ਦੇ ਮੁਕਾਬਲੇ ਹੋਰ ਨੀਵੇਂ ਪੱਧਰ ਦੀ ਇਤਿਹਾਸਕ ਚੇਤਨਾ ਨੂੰ ਦਰਸਾਉਣ ਵਾਲੀ ਇਕ ਖਾਸ ਕਿਸਮ ਦੀ ਕਵਿਤਾ ਮਿਲਦੀ ਹੈ, ਜਿਸ ਦੀਆਂ ਐਲਨ ਟੈਟ ਉਦਾਹਰਣਾਂ ਵੀ ਦੇ ਰਿਹਾ ਹੈ, ਜਿਹੜੀ ਕਵਿਤਾ ਬਹੁਤ ਦੌਰ ਪਹਿਲਾਂ ਸਮਾਜ  - ਵਿਗਿਆਨਾਂ ਦੇ ਜਾਆਲੀ ਤਰਕਵਾਦ ਦੇ ਦਾਬੇ ਅਧੀਨ ਰਹੀ ਹੈ। ਇਹ ਭਾਵਨਾਤਮਕ ਦਾਬਾ ਇੰਨਾ ਬਲਸ਼ਾਲੀ ਸੀ ਕਿ ਦੇਖਣ    ਨੂੰ ਇਹ ਕਵਿਤਾ ਭਾਵੇਂ ਉੱਪਰੋਂ ਉਪਰੋਂ ਜਿੰਨੀ ਵੀ ਆਸਾਨ  ਲੱਗਦੀ ਹੋਵੇ, ਪਰ ਸਮਝ  ਤੋਂ ਬਾਹਰ ਸੀ। (ਐਲਨ ਟੈਟ ਮੰਨਦਾ ਹੈ ਕਿ ਮੈ ਹੁਣ ਇੱਥੇ ਨਹੀਂ ਦਰਸਾ ਸਕਦਾ ਕਿ ਮਿਸ ਮਿਲੇ ਦੀ ਕਵਿਤਾ ਅਸਪਸ਼ਟ ਹੈ ਪਰ ਡੰਨ ਦੀ ਕਵਿਤਾ "Second Anniversary" ਨਹੀਂ। ਐਲਨ ਟੈਟ ਇਕ ਹੋਰ ਉਦਾਹਰਣ ਦਿੰਦਾ ਹੈ। 19 ਵੀਂ ਸਦੀ ਦੀ ਇੱਕ ਹੋਰ ਪ੍ਰਗੀਤਕ - ਕਵਿਤਾ ਨੂੰ ਚੁਣਿਆ ਹੈ। ਜੇਮਸ ਥਾਮਸਨ ਦੁਆਰਾ ਰਚਿਤ "ਅੰਗੂਰੀ ਵੇਲ" (The vine)

        ਸੰਗੀਤ ਹੈ ਪਿਆਰ ਦੀ ਅੰਗੂਰੀ ਸ਼ਰਾਬ,

        ਗੀਤ ਪਿਆਰ ਦਾ ਜਸ਼ਨ ਹੈ :

        ਪਿਆਰ ਜਦ ਇਸ ਮਹਿਫ਼ਿਲ  'ਚ ਬੈਠਦਾ,

        ਨਾ ਬੈਠੇ  ਪਲ  ਦੋ ਪਲ : ਨਾ ਉੱਠੇ ਮਦਹੋਸ਼ੀ ਤੱਕ,

        ਪਿਆਰ ਜਸ਼ਨ ਤੇ ਸ਼ਰਾਬ ਦੀ ਨਹੀਂ ;

        ਆਪਣੇ ਦਿਲ ਦੀ ਸੰਗਤ ਕਰਦਾ,

        ਦਿਲ ; ਜੋ ਅੰਗੂਰਾਂ ਨਾਲ ਲੱਦੀ ਅਦਭੁਤ ਵੇਲ ਹੈ।[5]

ਇਸ ਕਾਵਿ - ਬੰਦ ਵਿੱਚ ਵਰਤੀ ਗਈ ਭਾਸ਼ਾ ਇੱਕ ਪਾਠਕ ਦੇ ਮਨ ਦੀ ਪਹਿਲਾਂ ਦੀ ਬਣੀ ਹੋਈ ਭਾਵਨਾਤਮਕ ਅਵਸਥਾ ਨੂੰ ਟੁੰਬਦੀ ਹੈ ;ਇਸ ਕਾਵਿ - ਬੰਦ ਦਾ ਸਰਲ ਅਰਥ ਦੇ ਪੱਧਰ 'ਤੇ ਅਤੇ ਵਿਅੰਜਨਾਤਮਕ ਪੱਧਰ 'ਤੇ ਜਾਂ ਗੁੱਝੇ ਅਰਥਾਂ ਦੇ ਪੱਧਰ  'ਤੇ ਆਪਣਾ ਕੋਈ ਤਰਕਸੰਗਤ ਅਰਥ ਨਹੀਂ ਹੈ।

    ਸ੍ਰੀ ਰੈਨਸਮ ਦੇ ਜਿਕਰਯੋਗ ਲੇਖ  "shakespear at Sonnets"  (The world's Day, 1938) ਵਿੱਚ ਇਸ ਤਰ੍ਹਾਂ ਦੇ ਕਾਵਿ ਦਾ ਬੇਹਤਰੀਨ ਵਿਵਰਣ ਪੇਸ਼ ਕੀਤਾ ਹੈ। ਉਸ ਅਨੁਸਾਰ  "ਪਰਾ - ਭੌਤਿਕ ਕਾਵਿ ਦਾ ਆਵੇਗ ... ਇੱਛਿਤ ਭਾਵਨਾਵਾਂ ਨੂੰ... ਚੁਣੇ ਗਏ ਆਕਾਰ ਵਿਚ ਫੈਸਲਾਕੁੰਨ ਤਰੀਕੇ ਨਾਲ ਢਾਲਣ ਦੇ ਜਨੂਨ ਵਿੱਚ ਹੁੰਦਾ ਹੈ। ਇਸਦਾ ਅਰਥ ਹੈ ਕਿ ਪਰਾ - ਭੌਤਿਕ ਕਾਵਿ ਵਿੱਚ ਤਾਰਕਿਕ ਵਿਵਸਥਾ ਪ੍ਰਤੱਖ ਹੁੰਦੀ ਹੈ ; ਇਸ ਵਿਚ ਸੁਮੇਲਤਾ ਹੋਣੀ ਲਾਜ਼ਮੀ ਹੈ। ਪਰਾ - ਭੌਤਿਕ ਕਾਵਿਤਾ ਕਵਿਤਾ ਦੇ ਇੰਦਰਿਆਵੀ ਅਨੁਭਵ ਨੂੰ ਰੂਪਮਾਨ ਕਰਨ ਵਾਲੀ ਬਿੰਬਵਾਲੀ ਵਿੱਚ ਘੱਟੋ - ਘੱਟ ਤਾਰਕਿਕ ਨਿਸ਼ਚਿਤਤਾਵਾਦ ਦੇ ਆਭਾਸ / ਅਨੁਮਾਨ ਦਾ ਹੋਣਾ ਲਾਜ਼ਮੀ ਹੈ, ਪਰ ਸ਼ਾਇਦ ਕੇਵਲ ਆਭਾਸ /ਅਨੁਮਾਨ ਹੀ ਹੋਵੇ, ਕਿਉਂਕਿ ਉੱਪਰਲੀ ਤਹਿ ਦੇ ਹੇਠਾਂ ਧੁੰਦਲੇਪਨ ਜਾਂ ਵਿਅੰਜਨਾਵਾਂ ਅਤੇ ਅੰਤਰ - ਵਿਰੋਧਾਂ ਦੀਆਂ ਬੇਅੰਤ ਕਿਸਮਾਂ ਮੋਜੂਦ ਹੁੰਦੀਆਂ ਹਨ, ਜਿਵੇਂ ਕਿ ਸ੍ਰੀ ਰੈਮਸਨ ਨੇ ਮਾਰਬਲ ਦੀ ਰਚਨਾ (The garden)  ਦੀ ਵਿਆਖਿਆ ਵਿੱਚ ਦਰਸਾਇਆ ਹੈ। ਇੱਥੇ ਏਨਾ ਕਹਿਣਾ ਹਿ ਕਾਫ਼ੀ ਹੋਵੇਗਾ ਕਿ ਵਸਤੂ - ਵੇਰਵਿਆਂ ਦੇ ਜ਼ਰੀਏ ਬਿੰਬਾਵਲੀ ਦਾ ਵਿਕਾਸ ਪਰਾ - ਭੌਤਿਕ ਕਾਵਿ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਹੁੰਦਾ ਹੈ, ਜਿਸਦਾ ਇੱਕ ਤਾਰਕਿਕ ਨਿਰਧਾਰਕ  "ਅਰਿਆਦਨੇ ਦੇ ਸੂਤਰ" ਵਾਂਗ ਹੁੰਦਾ ਹੈ, ਜਿਸਨੂੰ ਵਿਸਾਰਨ ਦੀ ਆਗਿਆ ਕਵੀ ਸਾਨੂੰ ਕਦੇ ਨਹੀਂ ਦੇਵੇਗਾ।[6]

1.ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ.ਡਾ.ਧਰਮ ਚੰਦ ਵਾਤਿਸ਼ 2.ਡਾ.ਧਰਮ ਚੰਦ ਵਾਤਿਸ਼ . ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ . 3.ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ.ਡਾ.ਧਰਮ ਚੰਦ ਵਾਤਿਸ਼.

  1. ਡਾ ਧਰਮ ਚੰਦ ਵਤਿਸ਼ (2020). ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ. Bathinda: Azeez book house. p. 69. ISBN 978-1-989310-56-4.
  2. ਡਾ ਧਰਮ ਚੰਦ ਵਤਿਸ਼ (2020). ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ. Bathinda: Azeez book house. p. 70. ISBN 978-1-989310-56-4.
  3. ਡਾ ਧਰਮ ਚੰਦ ਵਾਤਿਸ਼ (2020). ਪੱਛਮੀ ਆਲੋਚਨਾ,ਸਿਧਾਂਤਕਾਰ ਅਤੇ ਵਾਦ. Bathinda: Azeez book house. p. 71. ISBN 978-1-989310-56-4. ਐਲਨ ਟੇਟ
  4. ਸੁਰਜੀਤ ਸਿੰਘ, ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. Punjabi bhawan Ludhiana Punjab: A group of Chetna parkashan. p. 133. ISBN 978-93-90603-28-2.
  5. ਸੁਰਜੀਤ ਸਿੰਘ, ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. Punjabi bhawan Ludhiana: A group of chetna parkashan. p. 134. ISBN 978-93-90603-28-2.
  6. ਸੁਰਜੀਤ ਸਿੰਘ, ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. Punjabi bhawan Ludhiana: A group of chetna parkashan. p. 137. ISBN 978-93-90603-28-2.