ਕਾਲ ਆਫ ਦ ਵਾਈਲਡ
ਦਿੱਖ
ਲੇਖਕ | ਜੈਕ ਲੰਡਨ |
---|---|
ਮੂਲ ਸਿਰਲੇਖ | The Call of the Wild |
ਚਿੱਤਰਕਾਰ | ਫਿਲਿਪ ਆਰ ਗੁਡਵਿਨ ਅਤੇ ਚਾਰਲਸ ਲਿਵਿੰਗਜਟਨ ਬੁਲ |
ਮੁੱਖ ਪੰਨਾ ਡਿਜ਼ਾਈਨਰ | ਚਾਰਲਸ ਐਡਵਰਡ ਹੂਪਰ |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | ਅਡਵੈਂਚਰ ਨਾਵਲ |
ਪ੍ਰਕਾਸ਼ਕ | ਮੈਕਮਿਲਨ ਪਬਲਿਸ਼ਰਜ (ਅਮਰੀਕਾ) |
ਪ੍ਰਕਾਸ਼ਨ ਦੀ ਮਿਤੀ | 1903 |
ਸਫ਼ੇ | 231 |
ਓ.ਸੀ.ਐਲ.ਸੀ. | 28228581 |
ਕਾਲ ਆਫ ਦ ਵਾਈਲਡ (The Call of the Wild) ਅਮਰੀਕੀ ਲੇਖਕ ਜੈਕ ਲੰਡਨ ਦਾ ਇੱਕ 1903 ਵਿੱਚ ਪ੍ਰਕਾਸ਼ਿਤ ਇੱਕ ਨਾਵਲ ਹੈ। ਕਹਾਣੀ 9ਵੀਂ-ਸਦੀ ਦੇ ਯੂਕੋਨ ਗੋਲਡ ਰਸ਼ ਦੇ ਸਮੇਂ ਯੂਕੋਨ ਵਿਖੇ ਵਾਪਰਦੀ ਹੈ ਜਦੋਂ ਤਕੜੇ ਸਲੈੱਜ ਖਿਚਣ ਵਾਲੇ ਕੁੱਤਿਆਂ ਦੀ ਮੰਗ ਬਹੁਤ ਵਧ ਗਈ ਸੀ। ਬੱਕ ਨਾਮ ਦਾ ਕੁੱਤਾ ਇਸ ਨਾਵਲ ਦਾ ਕੇਂਦਰੀ ਕਿਰਦਾਰ ਹੈ। ਉਸਨੂੰ ਕਹਾਣੀ ਦੇ ਸ਼ੁਰੂ ਵਿੱਚ ਪਾਲਤੂ ਬਣਾ ਲਿਆ ਗਿਆ ਹੈ, ਪਰ ਜਦੋਂ ਉਸਨੂੰ ਕੈਲੀਫੋਰਨੀਆ ਦੇ ਇੱਕ ਰਾਂਚ ਵਿੱਚੋਂ ਧੂਹ ਲਿਆ ਜਾਂਦਾ ਹੈ ਅਤੇ ਅਲਾਸਕਾ ਦੇ ਇੱਕ ਸਲੈੱਜ ਖਿਚਣ ਵਾਲੇ ਕੁੱਤੇ ਦਾ ਵਹਿਸ਼ੀ ਜੀਵਨ ਜਿਉਣ ਲਈ ਵੇਚ ਦਿੱਤਾ ਜਾਂਦਾ ਹੈ ਤਦ ਉਸ ਵਿੱਚ ਪੁਰਾਣੀਆਂ ਪ੍ਰਵਿਰਤੀਆਂ ਜਾਗ ਪੈਂਦੀਆਂ ਹਨ।