ਕੋਲਿਮਾ ਨਦੀ
ਕੋਲਿਮਾ ਨਦੀ | |
---|---|
ਸਰੀਰਕ ਵਿਸ਼ੇਸ਼ਤਾਵਾਂ | |
Mouth | |
• ਟਿਕਾਣਾ | ਪੂਰਬੀ ਸਾਈਬੇਰੀਆਈ ਸਮੁੰਦਰ |
ਲੰਬਾਈ | 2,129 km (1,323 mi) |
Basin size | 644,000 km2 (249,000 sq mi) |
Discharge | |
• ਔਸਤ | 3,800 m3/s (130,000 cu ft/s) (ਮੂੰਹ ਨੇੜੇ) |
Basin features | |
Tributaries | |
• ਖੱਬੇ | ਪੋਪੋਵਕਾ, Yasachnaya, Zyryanka, Ozhogina, Sededema |
• ਸੱਜੇ | Buyunda, Balygychan, Sugoy, Korkodon, Beryozovka, Anyuy, Omolon |
ਕੋਲਿਮਾ ਨਦੀ ਸਾਈਬੇਰੀਆ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਨਦੀ ਹੈ। ਇਸ ਨਦੀ ਦੀ ਘਾਟੀ ਵਿੱਚ ਰੂਸ ਦੇ ਸਾਖਾ ਗਣਰਾਜ, ਚੁਕੋਟਕਾ ਆਟੋਨਾਮਸ ਓਕ੍ਰੁਗ ਅਤੇ ਮਾਗਾਦਨ ਓਬਲਾਸਟ ਆਉਂਦੇ ਹਨ। ਇਸ ਨਦੀ ਦਾ ਜਨਮ ਕੁਲੂ ਨਦੀ ਤੇ ਅਯਾਨ ਯੁਰੀਅਖ ਨਦੀ ਦੇ ਸੰਗਮ ਤੋਂ ਹੁੰਦਾ ਹੈ ਤੇ ਪੂਰਬੀ ਸਾਈਬੇਰੀਆਈ ਸਮੁੰਦਰ, ਆਰਕਟਿਕ ਮਹਾਂਸਾਗਰ ਦੀ ਤਕਸੀਮ 69°30′N 161°30′E / 69.500°N 161.500°E, ਦੀ ਕੋਲਿਮਾ ਖਾੜੀ (ਕੋਲਿਮਸ੍ਕਿ ਜ਼ਾਇਲਿਵ) ਵਿੱਚ ਆ ਕੇ ਇਹ ਖਤਮ ਹੋ ਜਾਂਦੀ ਹੈ। ਕੋਲਿਮਾ ਨਦੀ ਦੀ ਕੁੱਲ ਲੰਬਾਈ 2,129 kilometres (1,323 mi) ਹੈ। ਇਸਦੀ ਘਾਟੀ ਦਾ ਖੇਤਰਫ਼ਲ 644,000 square kilometres (249,000 sq mi) ਹੈ।
ਸਾਲ ਦੇ ਤਕਰੀਬਨ 250 ਦਿਨਾਂ ਤੱਕ ਇਹ ਨਦੀ ਜੰਮੀ ਰਹਿੰਦੀ ਹੈ ਤੇ ਜੂਨ ਦੇ ਸ਼ੁਰੂਆਤੀ ਦਿਨਾਂ ਤੋਂ ਅਕਤੂਬਰ ਤੱਕ ਇਸ ਵਿਚਲੀ ਬਰਫ਼ ਖੁਰ ਜਾਂਦੀ ਹੈ।
ਇਤਿਹਾਸ
[ਸੋਧੋ]1640 ਵਿੱਚ ਦਮਿੱਤਰੀ ਜ਼ਾਇਰਿਆਨ (ਯਰੀਲੋ ਜਾਂ ਯਾਰੀਲੋ ਵੀ ਕਿਹਾ ਜਾਂਦਾ ਹੈ) ਥਲੀ ਰਸਤੇ ਰਾਹੀਂ ਇੰਡੀਗਿਰਿਕਾ ਪਹੁੰਚੇ। 1641 ਵਿੱਚ ਇਸਨੇ ਇੰਡੀਗਿਰਿਕਾ ਦਾ ਕਿਸ਼ਤੀ ਰਾਹੀਂ ਸਫ਼ਰ ਕੀਤਾ ਤੇ ਪੂਰਬ ਵਿੱਚ ਅਲਾਜ਼ੇਆ ਵੱਲ ਗਿਆ। ਇੱਥੇ ਇਸਨੇ ਕੋਲਿਮਾ ਨਦੀ ਬਾਰੇ ਸੁਣਿਆ ਅਤੇ ਪਹਿਲੀ ਵਾਰ ਚੁਕਚੀਆਂ ਨੂੰ ਮਿਲਿਆ। 1643 ਵਿੱਚ ਉਹ ਇੰਡੀਗਿਰਿਕਾ ਵਾਪਸ ਆਇਆ, ਜਾਕੁਤਸਕਾਂ ਨੂੰ ਜਸਕ ਭੇਜ ਫਿਰ ਅਲਾਜ਼ੇਆ ਚਲਾ ਗਿਆ। 1645 ਵਿੱਚ ਉਹ ਲੇਨਾ ਵਾਪਸ ਆ ਗਿਆ ਜਿੱਥੇ ਕਿ ਉਹ ਇੱਕ ਪਾਰਟੀ ਨੂੰ ਮਿਲਿਆ ਤੇ ਜਾਣਿਆ ਕਿ ਉਸਨੂੰ ਕੋਲਿਮਾ ਦਾ ਪਰਿਕਾਜ਼ਚਿੱਕ (ਜ਼ਮੀਨ ਦਾ ਪ੍ਰਬੰਧਕ) ਨਿਯੁਕਤ ਕੀਤਾ ਜਾ ਚੁੱਕਿਆ ਹੈ। ਉਹ ਵਾਪਸ ਪੂਰਬ ਵੱਲ ਆ ਗਿਆ ਪਰ ਫਿਰ 1646 ਦੇ ਸ਼ੁਰੂ ਵਿੱਚ ਹੀ ਉਸਦੀ ਮੌਤ ਹੋ ਗਈ। 1641-42 ਦੀਆਂ ਸਰਦੀਆਂ ਦੌਰਾਨ ਮਿਖਾਈਲ ਸਟੈਡੁਖਿਨ ਸੈਮਨ ਡੈਜ਼ਨੋਵ ਸਹਿਤ ਜ਼ਮੀਨੀ ਰਸਤੇ ਰਾਹੀਂ ਉੱਪਰੀ ਕੋਲਿਮਾ ਪਹੁੰਚਿਆ। ਉਸਨੇ ਆਪਣਾ ਅਗਲਾ ਸਾਲ ਇੱਥੇ ਬਿਤਾਇਆ ਤੇ ਕਿਸ਼ਤੀਆਂ ਬਣਾ ਕੇ ਕੋਲਿਮਾ ਦੇ ਹੇਠਲੇ ਭਾਗ ਤੇ ਅਲਾਜ਼ੇਆ ਤੋਂ ਪੂਰਬ ਵੱਲ ਸਫ਼ਰ ਤੈਅ ਕੀਤਾ ਜਿੱਥੇ ਕਿ ਉਹ ਜ਼ਾਇਰਿਆਨ ਨੂੰ ਮਿਲਿਆ। ਜ਼ਾਇਰਿਆਨ ਤੇ ਡੈਜ਼ਨੋਵ ਅਲਾਜ਼ੇਆ ਵਿਖੇ ਰਹੇ ਜਦਕਿ ਸਟੈਡੁਖਿਨ ਪੂਰਬ ਵੱਲ ਚਲਾ ਗਿਆ ਜਿੱਥੇ ਕਿ 1644 ਦੀਆਂ ਗਰਮੀਆਂ ਵਿੱਚ ਉਹ ਕੋਲਿਮਾ ਨਦੀ ਕੋਲ ਪਹੁੰਚਿਆ। ਉਹਨਾਂ ਨੇ ਜ਼ਿਮੋਵੇ ਦਾ ਨਿਰਮਾਣ ਕੀਤਾ, ਸ਼ਾਇਦ ਸਰੈੱਡਨਿਕੋਲਾਇਮਸਕ ਵਿੱਚ, ਅਤੇ 1645 ਦੇ ਅਖੀਰ ਵਿੱਚ ਉਹ ਜਾਕੁਤਸਕ ਮੁੜ ਆ ਗਏ।
ਟਾਪੂ
[ਸੋਧੋ]ਆਪਣੇ ਆਖਰੀ 75 ਕਿੱਲੋਮੀਟਰ ਦੇ ਰਸਤੇ ਵਿੱਚ ਇਹ ਨਦੀ ਫੈਲਦੀ ਜਾਂਦੀ ਹੈ ਤੇ ਅੱਗੋਂ ਦੇ ਲੰਮੀਆਂ ਸ਼ਾਖਾਵਾਂ ਵਿੱਚ ਵੰਡੀ ਜਾਂਦੀ ਹੈ। ਕੇਲਿਮਾ ਨਦੀ ਦੇ ਮੁਹਾਂਦਰੇ 'ਤੇ, ਇਸਦੇ ਪੂਰਬੀ ਸਾਈਬੇਰੀਆਈ ਸਾਗਰ ਵਿੱਚ ਮਿਲਣ ਤੋਂ ਪਹਿਲਾਂ, ਕਾਫੀ ਟਾਪੂ ਸਥਿਤ ਹਨ। ਇਨ੍ਹਾਂ ਵਿੱਚੋਂ ਮੁੱਖ ਟਾਪੂ ਹੇਠਾਂ ਦੱਸੇ ਅਨੁਸਾਰ ਹਨ:
- ਮਿਖਾਲਕਿਨੋ 69°24′58″N 161°15′18″E / 69.416°N 161.255°E ਸਭ ਤੋਂ ਵੱਡਾ ਟਾਪੂ ਹੈ। ਇਹ ਕੋਲਿਮਾ ਨਦੀ ਦੀ ਪੂਰਬੀ ਸ਼ਾਖਾ ਦੇ ਪਪੱਛਮੀ ਭਾਗ ਵਿੱਚ ਸਥਿਤ ਹੈ। ਇਸ ਟਾਪੂ ਦੇ ਉੱਤਰੀ ਸਿਰੇ ਵੱਲੋਂ ਇਹ ਕਈ ਛੋਟੇ ਟਾਪੂਆਂ ਵਿੱਚ ਵੰਡਿਆ ਹੋਇਆ ਹੈ। ਇਹ 24 ਕਿੱਲੋਮੀਟਰ (15 ਮੀਲ) ਲੰਬਾ ਤੇ 6 ਕਿੱਲੋਮੀਟਰ (4 ਮੀਲ) ਚੌੜਾ ਹੈ। ਇਹ ਟਾਪੂ ਨੂੰ "ਗਲਾਵਸੇਵਮੋਰਪਟ ਟਾਪੂ" ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
- ਸੁਖਾਰਨੀ, ਜਾਂ ਸੁਖੋਰਨੀ, ਮਿਖਾਲਕਿਨੋ ਦੇ ਉੱਤਰ-ਪੂਰਬੀ ਕਿਨਾਰੇ ਤੋਂ 3 ਕਿੱਲੋਮੀਟਰ 'ਤੇ ਹੈ। ਇਹ 11 ਕਿੱਲੋਮੀਟਰ (7 ਮੀਲ) ਲੰਬਾ ਤੇ 5 ਕਿੱਲੋਮੀਟਰ (3 ਮੀਲ) ਚੌੜਾ ਹੈ। ਇਸਦਾ ਉੱਤਰ-ਪੂਰਬੀ ਭਾਗ ਵਿੱਚ ਛੋਟੇ-ਛੋਟੇ ਟਾਪੂਆਂ ਦਾ ਗੁੱਛਾ ਜਿਹਾ ਬਣਿਆ ਹੋਇਆ ਹੈ ਜਿਹਨਾਂ ਨੂੰ ਕਿ ਮੋਰਸਕੀ ਸੋਟਕੀ ਟਾਪੂਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
- ਪੀਅਤ ਪਲਤਸੀਵ, ਸੁਖਾਰਨੀ ਦੇ ਦੱਖਣੀ ਭਾਗ ਤੋਂ 5 ਕਿੱਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਹੈ। ਇਹ 5 ਕਿੱਲੋਮੀਟਰ ਲੰਬਾ ਤੇ 1.8 ਕਿੱਲੋਮੀਟਰ ਚੌੜਾ ਹੈ।
- ਨਜ਼ਾਰੋਵਸਕੀ 69°31′59″N 161°05′10″E / 69.533°N 161.086°E ਕੋਲਿਮਾ ਨਦੀ ਦੀ ਦੱਖਣੀ ਸ਼ਾਖਾ ਦੇ ਦੱਖਣੀ ਭਾਗ ਵਿੱਚ ਸਥਿਤ ਹੈ। ਇਸ ਖੇਤਰ ਵਿੱਚ ਹੋਰ ਵੀ ਕਾਫੀ ਛੋਟੇ-ਛੋਟੇ ਟਾਪੂ ਵੀ ਹਨ। ਇਹ 4.5 ਕਿੱਲੋਮੀਟਰ ਲੰਬਾ ਤੇ 1.3 ਕਿੱਲੋਮੀਟਰ ਚੌੜਾ ਹੈ।
- ਸ਼ਟੋਰਮੀਵੋਏ 69°39′58″N 161°01′52″E / 69.666°N 161.031°E ਸਮੁੰਦਰੀ ਕੰਢੇ ਦੇ ਨੇੜਲਾ ਟਾਪੂ ਹੈ ਜੋ ਕਿ ਨਜ਼ਾਰੋਵਸਕੀ ਟਾਪੂ ਤੋਂ 10 ਕਿੱਲੋਮੀਟਰ (6 ਮੀਲ) ਉੱਤਰ ਵੱਲ ਸਥਿਤ ਹੈ। ਇਹ ਟਾਪੂ ਕੋਲਿਮਾ ਨਦੀ ਦੇ ਮੁਹਾਂਦਰੇ 'ਤੇ ਉੱਤਰ ਵੱਲ ਸਥਿਤ ਹੈ। ਇਹ 4.3 ਕਿੱਲੋਮੀਟਰ ਲੰਬਾ ਤੇ 1.5 ਕਿੱਲੋਮੀਟਰ ਚੌੜਾ ਹੈ।