ਕੋਸ਼ਕਾਰੀ
ਕੋਸ਼ਕਾਰੀ ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ। ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਅਨੁਵਾਦ ਅਤੇ ਕੋਸ਼ਕਾਰੀ ਜਿਹੇ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ। ਭਾਸ਼ਾ ਵਿਗਿਆਨ ਦਾ ਪ੍ਰਯੋਗ ਵਿਆਕਰਨ, ਤਰਜਮਾ, ਦੁਜੀ ਭਾਸ਼ਾ ਸਿਖਣਾ ਅਤੇ ਕੋਸ਼ਕਾਰੀ ਦੀਆਂ ਹੋਰ ਸ਼ਾਖਾਵਾਂ ਵਿੱਚ ਹੁੰਦਾ ਹੈ। ਕੋਸ਼ਾਕਾਰ ਉਹ ਮਾਹਿਰ ਹੁੰਦਾ ਹੈ ਜੋ ਸ਼ਬਦਕੋਸ਼, ਸੂਚੀਆਂ, ਵਿਸ਼ਵਕੋਸ਼ ਅਤੇ ਸ਼ਬਦ-ਸਾਗਰਾਂ ਨੂੰ ਲਿਖਦਾ ਜਾਂ ਉਹਨਾਂ ਦਾ ਸੰਕਲਨ ਕਰਦਾ ਹੈ। ਇਸ ਵਾਸਤੇ ਘੱਟੋ-ਘੱਟ ਦੋ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ-ਜਿਵੇਂ ਦੁਨੀਆ ਵਿੱਚ ਸਭ ਸੰਸਕ੍ਰਿਤੀਆਂ ਅਤੇ ਮੁਲਕਾਂ ਦੇ ਬਹੁਭਾਸ਼ੀ ਲੋਕ ਇਕ-ਮਿਕ ਹੁੰਦੇ ਜਾ ਰਹੇ ਹਨ, ਉਵੇਂ ਹੀ ਜਾਣਕਾਰੀ ਅਤੇ ਭਾਸ਼ਾ ਦੇ ਇਨ੍ਹਾਂ ਸਰੋਤਾਂ ਦੀ ਲੋੜ ਵੀ ਤੀਬਰਤਾ ਨਾਲ ਵਧ ਰਹੀ ਹੈ। ਇਨ੍ਹਾਂ ਸਰੋਤਾਂ ਦੀ ਵਧ ਰਹੀ ਮੰਗ ਭਾਸ਼ਾ ਮਾਹਿਰਾਂ ਦੀ ਮੰਗ ਨੂੰ ਵਧਾਉਂਦੀ ਜਾ ਰਹੀ ਹੈ। ਦੁਨੀਆ ਭਰ ਵਿੱਚ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਮੰਗ ਹੈ ਜੋ ਅੰਗਰੇਜ਼ੀ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਭਾਸ਼ਾਵਾਂ ਜਾਣਦੇ ਹੋਣ ਜਿਵੇਂ ਕਿ ਹਿੰਦੀ, ਚੀਨੀ, ਫ੍ਰੈਂਚ ਅਤੇ ਪੰਜਾਬੀ। ਦੋ ਭਾਸ਼ਾਵਾਂ ਵਿੱਚ ਛਪਣ ਵਾਲੀਆਂ ਡਿਕਸ਼ਨਰੀਆਂ (ਸ਼ਬਦਕੋਸ਼ਾਂ) ਵਾਸਤੇ ਉਹਨਾਂ ਕੋਸ਼ਾਕਾਰਾਂ ਦੀ ਬੇਹੱਦ ਲੋੜ ਹੈ ਜਿਹਨਾਂ ਨੂੰ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਪੰਜਾਬੀ ਜਾਂ ਕਿਸੇ ਵੀ ਵਧੇਰੇ ਬੋਲੀ ਜਾਣ ਵਾਲੀ ਭਾਸ਼ਾ ਦਾ ਨਾ ਸਿਰਫ਼ ਚੰਗਾ ਗਿਆਨ ਹੋਵੇ ਸਗੋਂ ਤਰਜਮਾ ਕਰਨ ਵਿੱਚ ਵੀ ਉਹ ਮਾਹਿਰ ਹੋਣ। ਇਹ ਦੋਵੇਂ ਹੀ ਗੁਣ ਭਾਸ਼ਾ ਦੇ ਵਿਦਿਆਰਥੀਆਂ ਵਿੱਚ ਹੁੰਦੇ ਹਨ। ਸਿਧਾਂਤਿਕ ਅਤੇ ਪ੍ਰਯੋਗਿਕ ਕੋਸਕਾਰੀ ਦੋ ਪ੍ਰਕਾਰ ਦੇ ਹੁੰਦੇ ਹਨ।[1]
ਪੰਜਾਬੀ ਕੋਸ਼ਕਾਰੀ
[ਸੋਧੋ]ਪੰਜਾਬੀ ਵਿੱਚ ਕੋਸ਼ਕਾਰੀ ਦਾ ਕੰਮ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋਇਆ। ਪੰਜਾਬੀ ਵਿੱਚ ਸਭ ਤੋਂ ਪਹਿਲਾ ਕੋਸ਼ ਡਾ. ਨਿਊਟਨ ਦੀ ਨਿਗਰਾਨੀ ਹੇਠ ਲੁਧਿਆਣਾ ਵਿਖੇ 1854 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਪੰਜਾਬੀ ਸ਼ਬਦਾਂ ਦੇ ਅੰਗਰੇਜ਼ੀ ਵਿੱਚ ਅਰਥ ਦਿੱਤੇ ਗਏ ਸਨ।[2]
ਹਵਾਲੇ
[ਸੋਧੋ]- ↑ ਹੈਨਰੀ ਜਾਰਜ, ਰੋਬਰਟ ਸਕੋਟ ਦਾ ਲਾਤੀਨੀ-ਅੰਗਰੇਜ਼ੀ ਕੋਸ਼
- ↑ ਸਤਿੰਦਰ ਸਿੰਘ (2006). ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ. ਪੰਜਾਬੀ ਅਕਾਦਮੀ, ਦਿੱਲੀ. pp. 192–193.