ਕ੍ਰਾਈਸਟਚਰਚ ਮਸਜਿਦ ਵਿਚ ਫਾਇਰਿੰਗ
ਕ੍ਰਾਈਸਟਚਰਚ ਮਸਜਿਦ ਗੋਲੀਬਾਰੀ ਗੋਰੇ ਸੱਜੇ-ਵਿੰਗ ਦੇ ਅੱਤਵਾਦੀ ਹਮਲਿਆਂ ਦੀ ਇੱਕ ਲੜੀ ਹੈ ਜੋ ਕਿ ਅਲ ਨੂਰ ਮਸਜਿਦ ਅਤੇ ਲਿਨਵੁਡ ਇਸਲਾਮਿਕ ਸੈਂਟਰ, ਕ੍ਰਾਈਸਟਚਰਚ, ਨਿਊਜ਼ੀਲੈਂਡ ਵਿੱਚ 15 ਮਾਰਚ 2019 ਨੂੰ 13:40 ਸਥਾਨਕ ਸਮੇਂ ਤੇ (05:40 ਸਰਵਵਿਆਪੀ ਸਮੇਂ) ਤੇ ਸ਼ੁਰੂ ਹੋਈ। ਗੋਲੀਬਾਰੀ ਵਿੱਚ ਘੱਟ ਤੋਂ ਘੱਟ 49 ਲੋਕ ਮਾਰੇ ਗਏ ਹਨ ਅਤੇ ਘੱਟੋ ਘੱਟ 20 ਜ਼ਖਮੀ ਹੋਏ ਹਨ। ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਨੂੰ ਪ੍ਰਧਾਨ ਮੰਤਰੀ ਜੈਕਿੰਦਾ ਅਰਡਨ ਅਤੇ ਕੌਮਾਂਤਰੀ ਪੱਧਰ ਦੀਆਂ ਵੱਖ-ਵੱਖ ਸਰਕਾਰਾਂ ਦੁਆਰਾ ਅੱਤਵਾਦੀ ਹਮਲਾ ਦੱਸਿਆ ਗਿਆ ਹੈ।[1]
1943 ਦੇ ਫ਼ੈਦਰਸਟੋਨ ਦੇ ਜੰਗੀ ਕੈਦੀ ਕੈਂਪ ਦੇ ਘਲੂਘਾਰੇ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਇਹ ਸਭ ਤੋਂ ਘਾਤਕ ਹਮਲਾ ਹੈ ਅਤੇ 1997 ਵਿੱਚ ਰਾਉਰੀਮੂ ਕਤਲੇਆਮ ਤੋਂ ਬਾਅਦ ਉਥੇ ਪਹਿਲੀ ਜਨਤਕ ਗੋਲੀਬਾਰੀ ਹੈ।
ਹਮਲੇ
[ਸੋਧੋ]ਕ੍ਰਾਈਸਟਚਰਚ, ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਤੇ ਹਮਲੇ ਹੋਏ ਅਤੇ 49 ਲੋਕ ਮਾਰੇ ਗਏ ਅਤੇ ਘੱਟੋ-ਘੱਟ 20 ਹੋਰ ਜ਼ਖਮੀ ਹੋਏ।[2][3][4] ਆਰੰਭਕ ਰਿਪੋਰਟਾਂ ਵਿੱਚ "ਇੱਕ ਮਲਟੀਪਲ, ਇੱਕੋ ਵਕਤ ਹਮਲੇ" ਦੀ ਗੱਲ ਕੀਤੀ ਗਈ ਸੀ,[5] ਪਰ ਬਾਅਦ ਵਿੱਚ ਇੱਕ ਸ਼ੱਕੀ ਵਿਅਕਤੀ 'ਤੇ ਦੋਵੇਂ ਥਾਵਾਂ ਤੇ "ਯੋਜਨਾਬੱਧ" ਕਤਲ ਦਾ ਦੋਸ਼ ਲਾਇਆ ਗਿਆ।[6][7]
ਅਲ ਨੂਰ ਮਸਜਿਦ, ਰਿਕਾਰਟਨ
[ਸੋਧੋ]ਇਕ ਬੁਰੀ ਤਰ੍ਹਾਂ ਹਥਿਆਰਬੰਦ ਬੰਦੂਕਧਾਰੀ ਨੇ 13:40 ਦੇ ਆਸਪਾਸ ਡੀਨਜ਼ ਐਵਨਿਊ, ਰਿਕਾਰਟਨ ਵਿਖੇ ਅਲ ਨੂਰ ਮਸਜਿਦ 'ਤੇ ਹਮਲਾ ਕੀਤਾ।[8] ਅਲ ਨੂਰ ਦੇ ਗਨਮੈਨ ਨੇ ਫੇਸਬੁੱਕ ਲਾਈਵ ਉੱਤੇ ਆਪਆਂ ਗਤੀਵਿਧੀਆਂ ਦੇ ਪਹਿਲੇ 16 ਮਿੰਟ ਪ੍ਰਕਾਸ਼ਿਤ ਕੀਤੇ। ਉਸ ਨੂੰ ਮੀਡੀਆ ਦੀਆਂ ਰਿਪੋਰਟਾਂ ਵਿੱਚ 28 ਸਾਲਾ ਆਸਟ੍ਰੇਲੀਅਨ ਗੋਰਾ ਨਸਲਵਾਦੀ ਦੱਸਿਆ ਗਿਆ।[9][10] ਗੋਲੀਬਾਰੀ ਤੋਂ ਕੁਝ ਸਮਾਂ ਪਹਿਲਾਂ, ਮੁਜਰਿਮ ਨੇ ਆਪਣੀ ਕਾਰ ਵਿੱਚ ਬਰਤਾਨਵੀ ਫੌਜੀ ਦਾ ਇੱਕ ਰਵਾਇਤੀ ਕੂਚ ਗੀਤ, ਜੋ "ਬ੍ਰਿਟਿਸ਼ ਗ੍ਰੇਨੇਡੀਅਰਜ਼" ਵਜੋਂ ਜਾਣਿਆ ਜਾਂਦਾ ਹੈ ਅਤੇ "ਸਰਬੀਆ ਸਟ੍ਰੋਂਗ" ਦੋ ਗੀਤ ਚਲਾਏ। ਦੂਜਾ ਗੀਤ ਬੋਸਨੀਆਈ ਯੁੱਧ (1992-1995) ਸਮੇਂ ਦਾ ਇੱਕ ਰਾਸ਼ਟਰਵਾਦੀ ਸਰਬਿਆਈ ਗੀਤ ਹੈ, ਜੋ ਬੋਸਨੀਆ ਦੇ ਮੁਸਲਮਾਨਾਂ ਵਿਰੁੱਧ ਨਸਲਕੁਸ਼ੀ ਦੇ ਦੋਸ਼ੀ, ਰਾਡੋਵਾਨ ਕਰਾਡਜ਼ਿਕ ਦਾ ਗੁਣਗਾਨ ਕਰਦਾ ਹੈ।[11][12][13][14][15] ਬਹੁਤ ਸਾਰੇ ਹੋਰ ਇੰਟਰਨੈੱਟ ਸਭਿਆਚਾਰ ਅਤੇ ਮੀਮ ਹਵਾਲਿਆਂ ਦੇ ਵਿੱਚ, ਹਮਲਾ ਕਰਨ ਤੋਂ ਪਹਿਲਾਂ ਆਪਣੀ ਲਾਈਵ-ਸਟ੍ਰੀਮ ਦੌਰਾਨ ਉਸਨੇ ਇਹ ਵੀ ਕਿਹਾ ਕਿ "ਮੁੰਡਿਓ, ਪਿਊਡਾਈਪਾਈ (PewDiePie) ਨੂੰ ਸਬਸਕਰਾਈਬ ਕਰਨਾ ਨਾ ਭੁੱਲਣਾ", ਇਹ ਪਿਊਡਾਈਪਾਈ ਬਨਾਮ ਟੀ-ਸੀਰੀਜ਼ ਦੀ ਚੱਲਦੀ ਸਬਸਕਰਾਈਬ ਲੜਾਈ ਵੱਲ ਇੱਕ ਸੰਕੇਤ ਸੀ।[16] ਸ਼ੂਟਿੰਗ ਤੋਂ ਠੀਕ ਪਹਿਲਾਂ, ਇੱਕ ਬੰਦੂਕਧਾਰੀ ਨੂੰ ਇੱਕ ਸ਼ਰਧਾਲੂ ਵਲੋਂ "ਹੈਲੋ, ਬਰਦਰ" ਕਿਹਾ ਗਿਆ ਸੀ ਅਤੇ ਉਹ ਸਭ ਤੋਂ ਪਹਿਲੇ ਮਾਰੇ ਗਏ ਲੋਕਾਂ ਵਿੱਚੋਂ ਇੱਕ ਸੀ। [17][18]
ਬੰਦੂਕਧਾਰੀ ਨੇ ਮਸਜਿਦ ਦੇ ਅੰਦਰ ਕਈ ਮਿੰਟ ਬਿਤਾਏ ਅਤੇ ਹਾਜ਼ਰ ਲੋਕਾਂ ਤੇ ਅੰਧਾਧੁੰਦ ਗੋਲੀਆਂ ਚਲਾਈਆਂ ਪ੍ਰਵੇਸ਼ ਦੁਆਰ ਦੇ ਨੇੜੇ ਤਿੰਨ ਲੋਕਾਂ ਨੂੰ, ਅਤੇ ਕਈ ਹੋਰਾਂ ਨੂੰ ਇੱਕ ਵੱਡੇ ਕਮਰੇ ਦੇ ਅੰਦਰ ਮਾਰਿਆ। ਬੰਦੂਕਧਾਰੀ ਜ਼ਖਮੀਆਂ ਕੋਲ ਗਿਆ, ਉਨ੍ਹਾਂ 'ਤੇ ਕਈ ਵਾਰ ਗੋਲੀਬਾਰੀ ਕੀਤੀ। ਉਹ ਫਿਰ ਮਸਜਿਦ ਵਿੱਚੋਂ ਨਿੱਕਲ ਗਿਆ ਅਤੇ ਬਾਹਰ ਲੋਕਾਂ ਤੇ ਗੋਲੀਬਾਰੀ ਕਰਦਾ ਰਿਹਾ। ਉਸ ਨੇ ਹੋਰ ਪੀੜਤਾਂ ਦੀ ਹੱਤਿਆ ਕਰਨ ਲਈ ਮਸਜਿਦ ਵਾਪਸ ਆਉਣ ਤੋਂ ਪਹਿਲਾਂ ਆਪਣੇ ਵਾਹਨ ਤੋਂ ਇੱਕ ਹੋਰ ਹਥਿਆਰ ਲੈਣ ਲਈ ਗਿਆ। ਪੀੜਤਾਂ ਵਿਚੋਂ ਬਹੁਤ ਸਾਰੇ ਪਹਿਲਾਂ ਹੀ ਜ਼ਖ਼ਮੀ ਸਨ ਅਤੇ ਬਚ ਨਿਕਲਣ ਤੋਂ ਅਸਮਰੱਥ ਸਨ। ਬੰਦੂਕਧਾਰੀ ਨੇ ਫਿਰ ਦੂਜੀ ਵਾਰ ਮਸਜਿਦ ਤੋਂ ਬਾਹਰ ਨਿਕਲ ਕੇ ਫੁੱਟਪਾਥ ਦੇ ਨੇੜੇ ਇੱਕ ਔਰਤ ਦੀ ਹੱਤਿਆ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਆਪਣੀ ਕਾਰ ਕੋਲ ਗਿਆ ਅਤੇ ਉਥੋਂ ਭੱਜ ਗਿਆ।[19] ਵੀਡੀਓ ਨੇ ਦਿਖਾਇਆ ਹੈ ਕਿ ਗਨਮੈਨ ਨੇ ਖੇਤਰ ਦੇ ਨੇੜੇ ਹੋਰ ਨਾਗਰਿਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਇੱਕ ਤੇਜ਼ ਸਪੀਡ ਤੇ ਦੂਰ ਚਲੇ ਗਏ[20]
ਸ਼ੂਟਿੰਗ ਦੇ ਸਮੇਂ, ਤਿੰਨ ਤੋਂ ਪੰਜ ਸੌ ਲੋਕ ਮਸਜਿਦ ਦੇ ਅੰਦਰ, ਸ਼ੁੱਕਰਵਾਰ ਦੀ ਪ੍ਰਾਰਥਨਾ ਵਿੱਚ ਹਾਜ਼ਰ ਹੋ ਸਕਦੇ ਹਨ।[21] ਮਸਜਿਦ ਦੇ ਇੱਕ ਗੁਆਂਢੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਦੇਖਿਆ ਕਿ ਨਿਸ਼ਾਨੇਬਾਜ਼ ਮਸਜਿਦ ਤੋਂ ਭੱਜੇ ਜਾਂਦੇ ਦੇਖਿਆ ਹੈ ਅਤੇ ਭੱਜਦੇ ਹੋਏ ਉਹ ਡ੍ਰਾਈਵ ਵੇਅ ਵਿੱਚ ਇੱਕ ਹਥਿਆਰ ਸੁੱਟ ਗਿਆ ਸੀ।[22] ਗੁਆਂਢੀ ਨੇ ਕਿਹਾ ਕਿ ਸ਼ੂਟਰ ਨੇ ਫੌਜੀ ਸਲੀਕੇ ਵਾਲੇ ਕੱਪੜੇ ਪਹਿਨੇ ਹੋਏ ਜਾਪਦਾ ਸੀ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਗੁਆਂਢੀ ਨੇ ਅੰਦਰ ਜਾ ਕੇ ਪੀੜਤਾਂ ਦੀ ਸਹਾਇਤਾ ਕੀਤੀ।[19]
ਹਵਾਲੇ
[ਸੋਧੋ]- ↑ "ਨਿਊਜ਼ੀਲੈਂਡ ਦਹਿਸ਼ਤੀ ਹਮਲੇ 'ਚ 49 ਹਲਾਕ". Punjabi Tribune Online (in ਹਿੰਦੀ). 2019-03-16. Retrieved 2019-03-16.[permanent dead link]
- ↑ "New Zealand mosque shootings kill 49". 15 March 2019 – via www.bbc.co.uk.
- ↑ "Christchurch shootings: Death toll rises to 49 following terrorist attack – live updates". Stuff.co.nz. 15 March 2019. Retrieved 15 March 2019.
- ↑ "Christchurch shootings see 49 people killed in attacks on mosques". ABC Online. 15 March 2019. Retrieved 15 March 2019.
- ↑ Molyneux, Vita (15 March 2019). "Live updates: Six people have reportedly been killed in Christchurch shootings near mosque". Newshub. Retrieved 15 March 2019.
- ↑ Mackintosh, Eliza; Mezzofiore, Gianluca (15 March 2019). "Suspect in New Zealand mass shooting charged with murder" (in ਅੰਗਰੇਜ਼ੀ). CNN. Retrieved 15 March 2019.
- ↑ "Christchurch shootings: Attack suspect Brenton Tarrant appears in court". BBC. 16 March 2019. Retrieved 16 March 2019.
- ↑ Sharman, Jon (15 March 2019). "Armed police deployed after shots fired at New Zealand mosque" (in ਅੰਗਰੇਜ਼ੀ). The Independent. Retrieved 15 March 2019.
{{cite news}}
: Cite has empty unknown parameter:|dead-url=
(help); Italic or bold markup not allowed in:|publisher=
(help) - ↑ "Mosque shooting: Christchurch gunman livestreamed shooting". The New Zealand Herald (in New Zealand English). 15 March 2019. ISSN 1170-0777. Retrieved 15 March 2019.
{{cite news}}
: Italic or bold markup not allowed in:|work=
(help) - ↑ Weill, Kelly; Sommer, Will. "Mosque Attack Video Linked to 'White Genocide' Rant". www.thedailybeast.com. Daily Beast. Retrieved 15 March 2019. "The manifesto is riddled with references to 4Chan memes, and urges people who agree with the shooting to make more memes. At one point, the writer describes himself as a "kebab removalist", a reference to a 4Chan meme about Serbian attacks on Bosnian Muslims. "
- ↑ Koziol, Michael. "Christchurch shooter's manifesto reveals an obsession with white supremacy over Muslims". www.smh.com.au. Sydney Morning Herald. Retrieved 15 March 2019. "Music was playing in the car in the background of the video of Tarrant's attack, one in the Serbian language, and one in German. The Serbian song references the "butcher of Bosnia", Radovan Karadžić, a convicted war criminal and the political leader of Bosnian Serbs."Wolves are on the move from Krajina. Fascists and Turks, beware. Karadžić, lead your Serbs, let them see they fear no one," the lyrics say."
- ↑ Orfanides, Effie (15 March 2019). "'Remove Kebab,' the Song Played by Brenton Tarrant in His Facebook Live Video". heavy. Retrieved 16 March 2019.
- ↑ Zivanovic, Maja. "New Zealand Mosque Gunman 'Inspired by Balkan Nationalists'". Balkaninsight.com. Balkaninsight. Retrieved 15 March 2019.
- ↑ "Murderous insights in NZ shooter manifesto". SBS. SBS. Retrieved 15 March 2019.[permanent dead link]
- ↑ Miranda, Charles. "Christchurch shooting: New Zealand terror accused Brenton Tarrant set for court". News Corp Australia Network. Retrieved 15 March 2019.
- ↑ Paton, Callum (15 March 2019). "PewDiePie 'Sickened' by New Zealand Mosque Shooter Telling Worshippers to Follow Him Before Opening Fire". Newsweek. Retrieved 15 March 2019.
- ↑ "'Hello brother': Muslim worshipper's 'last words' to gunman". Al Jazzera. 15 March 2019.
- ↑ "'Hello brother,' first Christchurch mosque victim said to shooter". Toronto City News. 15 March 2019.
- ↑ 19.0 19.1 Perry, Nick; Baker, Mark (15 March 2019). "Mosque shootings kill 49; white racist claims responsibility". Star Tribune. Archived from the original on 21 ਮਾਰਚ 2019.
{{cite news}}
: Unknown parameter|dead-url=
ignored (|url-status=
suggested) (help) - ↑ Menon, Praveen; Greenfield, Charlotte (15 March 2019). "Dozens killed as gunman livestreams New Zealand mosque shootings". Reuters.
- ↑ "LIVE: Mass shooting at Christchurch mosque as police respond to 'active shooter' situation". 1 News NOW. 15 March 2019. Retrieved 15 March 2019.
- ↑ "Reports of multiple casualties in Christchurch mosque shooting" (in Australian English). ABC News. 15 March 2019. Retrieved 15 March 2019.
- CS1 ਹਿੰਦੀ-language sources (hi)
- Articles with dead external links from ਜੁਲਾਈ 2023
- CS1 ਅੰਗਰੇਜ਼ੀ-language sources (en)
- CS1 errors: empty unknown parameters
- CS1 errors: markup
- CS1 New Zealand English-language sources (en-nz)
- Articles with dead external links from ਅਕਤੂਬਰ 2021
- CS1 errors: unsupported parameter
- CS1 Australian English-language sources (en-au)
- 2019 ਵਿੱਚ ਦਹਿਸ਼ਤਗਰਦੀ