ਘਾਤ ਅੰਕ
ਦਿੱਖ
ਘਾਤ ਅੰਕ ਗਣਿਤ ਵਿੱਚ ਇਸ ਨੂੰ bn ਲਿਖਿਆ ਜਾਂਦਾ ਹੈ ਜਿਸ ਵਿੱਚ ਦੋ ਅੰਕ ਹੁੰਦੇ ਹਨ ਪਹਿਲੇ ਵਾਲੇ ਨੂੰ ਅਧਾਰ ਅੰਕ ਅਤੇ ਉਪਰ ਵਾਲੇ ਨੂੰ ਘਾਤ ਅੰਕ ਕਿਹਾ ਜਾਂਦਾ ਹੈ। ਜਦੋਂ ਘਾਤ ਅੰਕ ਧਨਾਤਮਿਕ ਸੰਖਿਆ ਹੁੰਦੀ ਹੈ ਤਾਂ ਅਧਾਰ ਨੂੰ ਘਾਤ ਅੰਕ ਵਾਰੀ ਗੁਣਾ ਕੀਤਾ ਜਾਂਦਾ ਹੈ।[1]
ਗੁਣ
[ਸੋਧੋ]- bn ਨੂੰ "b ਦੀ ਘਾਤ n ਪੜਿਆ ਜਾਂਦਾ ਹੈ"। ਜਦੋਂ n ਇੱਕ ਧਨਾਤਮਿਕ ਪੂਰਨ ਅੰਕ ਹੈ ਅਤੇ b ਦਾ ਮੁੱਲ ਸਿਫਰ ਨਾ ਹੋਵੇ ਤਾਂ, b−n ਨੂੰ 1/bn ਨਾਲ ਦਰਸਾਇਆ ਜਾਂਦਾ ਹੈ। bn × bm = bn + m ਘਾਤ ਅੰਕਾ ਦਾ ਨਿਯਮ ਹੈ। −1, b−1 ਦਾ ਮਲਤਵ 1/b ਦੇ ਬਰਾਬਰ ਹੁੰਦਾ ਹੈ ਜਿਸ ਨੂੰ b ਦਾ ਉਲਟ ਕਰਮ ਹੁੰਦਾ ਹੈ।
ਪੂਰਨ ਅੰਕ ਦੀ ਘਾਤ
[ਸੋਧੋ]n | n2 | n3 | n4 | n5 | n6 | n7 | n8 | n9 | n10 |
---|---|---|---|---|---|---|---|---|---|
2 | 4 | 8 | 16 | 32 | 64 | 128 | 256 | 512 | 1,024 |
3 | 9 | 27 | 81 | 243 | 729 | 2,187 | 6,561 | 19,683 | 59,049 |
4 | 16 | 64 | 256 | 1,024 | 4,096 | 16,384 | 65,536 | 262,144 | 1,048,576 |
5 | 25 | 125 | 625 | 3,125 | 15,625 | 78,125 | 390,625 | 1,953,125 | 9,765,625 |
6 | 36 | 216 | 1,296 | 7,776 | 46,656 | 279,936 | 1,679,616 | 10,077,696 | 60,466,176 |
7 | 49 | 343 | 2,401 | 16,807 | 117,649 | 823,543 | 5,764,801 | 40,353,607 | 282,475,249 |
8 | 64 | 512 | 4,096 | 32,768 | 262,144 | 2,097,152 | 16,777,216 | 134,217,728 | 1,073,741,824 |
9 | 81 | 729 | 6,561 | 59,049 | 531,441 | 4,782,969 | 43,046,721 | 387,420,489 | 3,486,784,401 |
10 | 100 | 1,000 | 10,000 | 100,000 | 1,000,000 | 10,000,000 | 100,000,000 | 1,000,000,000 | 10,000,000,000 |
ਪੂਰਨ ਘਾਤ ਅੰਕ
[ਸੋਧੋ]ਕਈ ਵਾਰੀ ਇਸਨੂੰ (∞) ਨਾਲ ਦਰਸਾਇਆ ਜਾਂਦਾ ਹੈ।
- 10 ਦੀ ਘਾਤ ਨੂੰ 1 ਤੋਂ ਬਾਅਦ ਜਿਨੀ ਇਸ ਦੀ ਘਾਤ ਹੈ ਉਨੀ ਘਾਤ ਦੀਆਂ ਸਿਫਰਾਂ ਲਗਾ ਦਿਉ ਜਿਵੇ: 103 = 1,000 and 10−4 = 0.0001 10 ਦੀ ਘਾਤ ਨੂੰ ਵਿਗਿਆਨਿਕ ਢੰਗ ਨਾਲ ਸੰਖਿਆ ਨੂੰ ਦਰਸਾਉਣ ਦਾ ਤਰੀਕਾ ਹੈ ਜਿਵੇ: 29,97,92,458 m/s (ਰੋਸ਼ਨੀ ਦੀ ਗਤੀ ਨੂੰ ਮੀਟਰ ਪ੍ਰਤੀ ਸੈਕਿੰਡ) ਨੂੰ 2.99792458×108 m/s ਜਿਵੇਂ 2.998×108 m/s
- 1n = 1.
- 0n = 0, where n > 0.
ਜੇ n ਧਨ ਪੂਰਨ ਅੰਕ ਹੈ ਤਾਂ (−1)n = 1. ਜੇ n ਰਿਣ ਪੂਰਨ ਸੰਖਿਆ ਹੈ ਤਾਂ (−1)n = −1.