ਸਮੱਗਰੀ 'ਤੇ ਜਾਓ

ਚੂੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੂੜੀਆਂ
ਚੂੜੀਆਂ

ਚੂੜੀਆਂ (Bangles) ਇੱਕ ਰਵਾਇਤੀ ਗਹਿਣਾ ਹੈ ਜਿਸ ਨੂੰ ਭਾਰਤ ਸਹਿਤ ਦੱਖਣ ਏਸ਼ੀਆ ਵਿੱਚ ਔਰਤਾਂ ਗੁੱਟਾਂ ਤੇ ਪਹਿਨਦੀਆਂ ਹਨ। ਚੂੜੀਆਂ ਚੱਕਰ ਦੇ ਸ਼ਕਲ ਦੀਆਂ ਹੁੰਦੀਆਂ ਹਨ। ਚੂੜੀ ਨਾਰੀ ਦੇ ਹੱਥ ਦਾ ਪ੍ਰਮੁੱਖ ਗਹਿਣਾ ਹੈ। ਭਾਰਤੀ ਸਭਿਅਤਾ ਅਤੇ ਸਮਾਜ ਵਿੱਚ ਚੂੜੀਆਂ ਦਾ ਮਹੱਤਵਪੂਰਨ ਸਥਾਨ ਹੈ। ਹਿੰਦੂ ਸਮਾਜ ਵਿੱਚ ਇਹ ਸੁਹਾਗ ਦਾ ਚਿੰਨ੍ਹ ਮੰਨੀ ਜਾਂਦੀ ਹੈ। ਭਾਰਤ ਵਿੱਚ ਸੁਹਾਗਣ ਨਾਰੀ ਦਾ ਹੱਥ ਚੂੜੀ ਤੋਂ ਖਾਲੀ ਨਹੀਂ ਮਿਲੇਗਾ।

ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਵੱਖ-ਵੱਖ ਪ੍ਰਕਾਰ ਦੀ ਚੂੜੀ ਪਹਿਨਣ ਦੀ ਪ੍ਰਥਾ ਹੈ। ਕਿਤੇ ਹਾਥੀਦੰਦ ਦੀ, ਕਿਤੇ ਲੱਖ ਦੀ, ਕਿਤੇ ਪਿੱਤਲ ਦੀ, ਕਿਤੇ ਪਲਾਸਟਿਕ ਦੀ, ਕਿਤੇ ਕੱਚ ਦੀ, ਆਦਿ। ਅੱਜਕੱਲ੍ਹ ਸੋਨੇ ਚਾਂਦੀ ਦੀ ਚੂੜੀ ਪਹਿਨਣ ਦੀ ਪ੍ਰਥਾ ਵੀ ਵੱਧ ਰਹੀ ਹੈ। ਇਹ ਸਾਰੇ ਪ੍ਰਕਾਰ ਦੀਆਂ ਚੂੜੀਆਂ ਵਿੱਚ ਆਪਣੇ ਵੱਖ-ਵੱਖ ਰੰਗ ਰੂਪਾਂ ਅਤੇ ਚਮਕ ਦਮਕ ਦੇ ਕਾਰਨ ਕੱਚ ਦੀਆਂ ਚੂੜੀਆਂ ਦਾ ਮਹੱਤਵਪੂਰਨ ਸਥਾਨ ਹੈ। ਕੁਝ ਲੋਕ ਗੁੱਟ 'ਚ ਇੱਕ ਚੂੜੀ ਪਹਿਨਦੇ ਹਨ ਜਿਸ ਨੂੰ ਕੜਾ ਕਿਹਾ ਜਾਂਦਾ ਹੈ।

ਵੰਗਾਂ

[ਸੋਧੋ]

ਚੂੜੀਆਂ ਤੇ ਵੰਗਾਂ ਇੱਕ ਹੀ ਗਹਿਣੇ ਦਾ ਨਾਂ ਹੈ ਪਹਿਲਾ ਪਿੰਡਾਂ ਦੇ ਲੋਕ ਵੰਗਾਂ ਸ਼ਬਦ ਵਰਤਦੇ ਸਨ ਤੇ ਅੱਜਕਲ ਜ਼ਿਆਦਾ ਚੂੜੀਆਂ ਸ਼ਬਦ ਦੀ ਵਰਤੋ ਕੀਤੀ ਜਾਂਦੀ ਹੈ। ਲੇਕਿਨ, ਸਕੈਕੀ 'ਤੇ ਪਾਕਿਸਤਾਨੀ ਪੰਜਾਬੀ ਵਿੱਚ ਵੰਗ ਲਫ਼ਜ਼ ਦੀ ਵਰਤੋਂ ਜ਼ਿਆਦਾ ਹੈ।

ਪੰਜਾਬੀ ਲੋਕਧਾਰਾ ਵਿਚ

[ਸੋਧੋ]

ਆਏ ਬਨਜਾਰੇ ਕੋਲੋ,
ਚੂੜੀਆਂ ਮੈ ਚੜਾਊਂਦੀ ਹਾਂ.
ਪਿਛਲੀ ਚੂੜੀ ਚੁਭਦੀ ਆ
ਬੀਬੀ ਨਾਨਦੇ ਤੇਰੀ ਪੁਗਦੀ ਆ.
ਬੀਬੀ ਨਾਨਦੇ ਤੇਰੀ .....


ਸੌਹਰੇ ਕੋਲੋ ਸੰਗਾ ਨੀ, ਪਤਿਓਰੇ ਕੋਲੋ ਸੰਗਾ
ਜੇਠਾ ਵੇ ਦੇਦੇ ਪੰਜ ਰੂਪਏ,
ਮੈ ਚੜਾਉਨੀਆਂ ਵੰਗਾਂ,
ਜੇਠਾ ਵੇ .........|

C34B0603 Bangles