ਸਮੱਗਰੀ 'ਤੇ ਜਾਓ

ਟੈਕਸੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਫ਼ਰੀਕੀ ਹਾਥੀ

 ਜੀਵ-ਵਿਗਿਆਨ, ਟੈਕਸੋਨ (ਬਹੁਵਚਨ ਟੈਕਸਾ; ਟੈਕਸਾਨੋਮੀ ਤੋਂ ਮੂਲ-ਨਿਰਮਾਣ)  ਜੀਵ ਵਿਗਿਆਨਿਕ ਵਰਗੀਕਰਨ ਦੇ ਖੇਤਰ ਵਿੱਚ ਪ੍ਰਾਣੀਆਂ ਦੇ ਅਜਿਹੇ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਸ਼੍ਰੇਣੀ-ਨਿਰਮਾਤਿਆਂ ਦੇ ਮਤ ਅਨੁਸਾਰ ਇੱਕ ਈਕਾਈ ਹੁੰਦੇ ਹਨ। ਯਾਨੀ ਇਸਦੀਆਂ ਮੈਂਬਰ ਜਾਤੀਆਂ ਇੱਕ ਦੂਜੇ ਨਾਲ ਕੋਈ ਮੇਲ ਜਾਂ ਸੰਬੰਧ ਰੱਖਦੀਆਂ ਹਨ ਜਿਸ ਵਜ੍ਹਾ ਨਾਲ ਉਹਨਾਂ ਦੇ ਇੱਕ ਸ਼੍ਰੇਣੀ ਵਿੱਚ ਪਾਇਆ ਜਾਂਦਾ ਹੈ। ਵੱਖ-ਵੱਖ ਜੀਵ-ਵਿਗਿਆਨੀ  ਆਪਣੇ ਵਿਵੇਕ ਅਨੁਸਾਰ ਇਹ ਟੈਕਸੋਨਾਂ ਪਰਿਭਾਸ਼ਿਤ ਕਰ ਸਕਦੇ ਹਨ। ਇਸ ਲਈ ਉਹਨਾਂ ਵਿੱਚ ਆਪਸੀ ਮੱਤਭੇਦ ਵੀ ਆਮ ਹੁੰਦਾ ਰਹਿੰਦਾ ਹੈ। ਇਹ ਗੱਲ ਅਸਧਾਰਨ ਨਹੀਂ ਹੈ। ਜੇ ਇੱਕ ਟੈਕਸੋਨ ਨੂੰ ਇੱਕ ਰਸਮੀ ਵਿਗਿਆਨਕ ਨਾਮ ਦਿੱਤਾ ਜਾਂਦਾ ਹੈ, ਤਾਂ ਇਸਦਾ ਉਪਯੋਗ ਨਾਮਕਰਨ ਕੋਡਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ, ਜਿਸ ਨਾਲ ਇਹ ਨਿਸਚਿਤ ਕੀਤਾ ਜਾਂਦਾ ਹੈ ਖਾਸ ਸਮੂਹ ਲਈ ਕਿਹੜਾ ਵਿਗਿਆਨਕ ਨਾਮ ਸਹੀ ਹੈ