ਸਮੱਗਰੀ 'ਤੇ ਜਾਓ

ਡੋਪਿੰਗ (ਖੇਡਾਂ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੋਪਿੰਗ ਖੇਡਣ ਸਮੇਂ ਜਾ ਪਹਿਲਾ ਪਾਬੰਦੀਸੁਦਾ ਨਸ਼ੇ ਵਾਲੀਆਂ ਦਵਾਈਆਂ ਅਤੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਜੋ ਖਿਡਾਰੀ ਦੀ ਸਰੀਰ ਦੀ ਤਾਕਤ ਵਧਾ ਦੇਵੇ। ਹੁਣ ਦੁਨੀਆ ਵਿੱਚ ਨਸ਼ੇ ਵਾਲੀਆਂ ਦਵਾਈਆਂ ਅਤੇ ਖਾਧ ਪਦਾਰਥਾਂ ਦਾ ਸੇਵਨ ਕਰ ਕੇ ਖੇਡਣ ਵਾਲੇ ਖਿਡਾਰੀਆਂ ਲਈ ਕੋਈ ਥਾਂ ਨਹੀਂ। ਭਾਰਤੀ ਦੀ ਸੰਸਦ ਵਿੱਚ ਪ੍ਰਸਤਾਵਿਤ ਬਿੱਲ, ਡੋਪਿੰਗ ਦੀ ਨਾਮੁਰਾਦ ਬੀਮਾਰੀ ਨੂੰ ਖ਼ਤਮ ਕਰਨ ਵਿੱਚ ਸਹਾਈ ਹੋ ਸਕੇਗਾ। ਕਾਨੂੰਨ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਖੇਡ ਪ੍ਰੇਮੀਆਂ, ਪ੍ਰਬੰਧਕਾਂ, ਕੋਚਾਂ, ਖਿਡਾਰੀਆਂ ਅਤੇ ਖੇਡ ਐਸੋਸੀਏਸ਼ਨਾਂ ਨੂੰ ਭਾਰਤੀ ਖੇਡਾਂ ਦੇ ਚੰਗੇਰੇ ਭਵਿੱਖ ਲਈ ਡੋਪਿੰਗ ਵਿਰੁੱਧ ਇੱਕ-ਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਕੌਮਾਂਤਰੀ ਪੱਧਰ ‘ਤੇ ਡੋਪਿੰਗ ਉੱਤੇ ਪੂਰੀ ਪਾਬੰਦੀ ਹੈ ਪ੍ਰੰਤੂ ਭਾਰਤ ਵਿੱਚ ਪਹਿਲਾਂ ਇਸ ਦੀ ਖੋਜ-ਪਰਖ਼ ਦਾ ਕੋਈ ਵਿਧੀ-ਵਿਧਾਨ ਤੇ ਸਹੂਲਤ ਨਾ ਹੋਣ ਕਾਰਨ ਭਾਰਤੀ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਵੱਲੋਂ ਇਸ ਪੱਖ ਨੂੰ ਅਣਗੌਲਿਆ ਸਮਝਿਆ ਜਾਂਦਾ ਰਿਹਾ। ਸੰਨ 2008 ਤੱਕ ਭਾਰਤ ਵਿੱਚ ਡੋਪਿੰਗ ਟੈਸਟਾਂ ਸੰਬੰਧੀ ਕੋਈ ਆਜ਼ਾਦ ਏਜੰਸੀ ਨਾ ਹੋਣ ਕਰ ਕੇ ਵੀ ਇਹ ਕੁਰੀਤੀ ਲਗਾਤਾਰ ਵਧਦੀ ਗਈ। ਸਰਕਾਰਾਂ ਤੇ ਹੋਰ ਅਦਾਰਿਆਂ ਵੱਲੋਂ ਜੇਤੂਆਂ ਨੂੰ ਦਿੱਤੇ ਜਾਣ ਵਾਲੇ ਵੱਡੇ ਮਾਨ-ਸਨਮਾਨਾਂ ਨੇ ਵੀ ਇਸ ਰੁਝਾਨ ਵਿੱਚ ਵਾਧਾ ਕੀਤਾ ਹੈ।ਹਵਾਲਾ ਲੋਂੜੀਦਾ

ਪ੍ਰਯੋਗਸ਼ਾਲਾ

[ਸੋਧੋ]

ਕੇਂਦਰ ਸਰਕਾਰ ਨੇ 2008 ਤੋਂ ਬਾਅਦ ਹੀ ਨਵੀਂ ਦਿੱਲੀ ਵਿਖੇ ਵਿਸ਼ਵ ਪੱਧਰੀ ਪ੍ਰਯੋਗਸ਼ਾਲਾ ਸਥਾਪਤ ਕੀਤੀ ਗਈ ਜਿਸ ਨੂੰ ਵਾਡਾ (W141) ਵੱਲੋਂ ਵੀ ਮਾਨਤਾ ਮਿਲ ਚੁੱਕੀ ਹੈ। 2010 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸਾਰੇ ਹੀ ਸੈਂਪਲ ਇੱਥੇ ਟੈਸਟ ਕੀਤੇ ਗਏ ਸਨ।

ਭਾਰਤ 'ਚ ਡੋਪਿੰਗ

[ਸੋਧੋ]

2002 ਤੇ 2006 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟ ਲਿਫ਼ਟਰ ਡੋਪਿੰਗ ਦੇ ਦੋਸ਼ੀ ਪਾਏ ਗਏ ਸਨ

ਹਵਾਲੇ

[ਸੋਧੋ]