ਸਮੱਗਰੀ 'ਤੇ ਜਾਓ

ਤਵੀ ਦਰਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੰਮੂ ਵਿੱਚ ਤਵੀ ਦਰਿਆ ਦਾ ਇੱਕ ਨਜ਼ਾਰਾ

ਤਵੀ ਜੰਮੂ ਸ਼ਹਿਰ ਵਿੱਚੋਂ ਲੰਘਣ ਵਾਲਾ ਇੱਕ ਦਰਿਆ ਹੈ। ਭਾਰਤ ਦੇ ਕਈ ਹੋਰ ਦਰਿਆਵਾਂ ਵਾਂਗ ਇਹ ਦਰਿਆ ਵੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਕਾਲੀ ਕੁੰਡਿ ਗਲੇਸ਼ੀਅਰ ਤੋਂ ਨਿਕਲਦਾ ਹੈ। ਪੱਛਮੀ ਕੰਢੇ ਤੋਂ ਇਹ ਚਨਾਬ ਦਰਿਆ ਦਾ ਇੱਕ ਵੱਡਾ ਸਹਾਇਕ ਦਰਿਆ ਹੈ। ਇਸ ਦੀ ਲੰਬਾਈ ਕਰੀਬ 141 ਕਿਲੋਮੀਟਰ ਹੈ ਅਤੇ ਜੰਮੂ ਵਿਚਲੇ ਇਸ ਦੇ ਇੱਕ ਪੁਲ ਤੇ ਇਸ ਦੀ ਚੌੜਾਈ 980 ਫੁੱਟ ਹੈ। ਜੰਮੂ ਸ਼ਹਿਰ ਪਾਰ ਕਰ ਕੇ ਇਹ ਪਾਕਿਸਤਾਨੀ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ ਅਤੇ ਚਿਨਾਬ ਦੇ ਖੱਬੇ ਕਿਨਾਰੇ ਤੋਂ ਇਸ ਵਿੱਚ ਜਾ ਰਲਦਾ ਹੈ।