ਤੇਜਾ ਸਿੰਘ ਸਾਬਰ
ਤੇਜਾ ਸਿੰਘ ਸਾਬਰ | |
---|---|
ਜਨਮ | ਲਾਇਲਪੁਰ ਜ਼ਿਲ੍ਹੇ ਦੀ ਝੰਗ ਬਰਾਂਚ ਦਾ ਚੱਕ ਨੰਬਰ ਵੀਹ (ਬ੍ਰਿਟਿਸ਼ ਪੰਜਾਬ) | 16 ਮਾਰਚ 1907
ਮੌਤ | 1970 (ਉਮਰ 63 ਸਾਲ) |
ਕਿੱਤਾ | ਗੀਤਕਾਰ, ਕਵੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਸ਼ੈਲੀ | ਗੀਤ, ਕਵਿਤਾ |
ਪ੍ਰਮੁੱਖ ਕੰਮ | ਪਰਛਾਵੇਂ, ਯਾਦਗਾਰ, ਮਨਮੰਦਰ, ਨਿਰੀ ਅੱਗ, ਰਾਜ ਕਰੇਗਾ |
ਤੇਜਾ ਸਿੰਘ ਸਾਬਰ (16 ਮਾਰਚ 1907 - 1970) ਪੰਜਾਬੀ ਗੀਤਕਾਰ ਅਤੇ ਸਟੇਜੀ ਕਵੀ ਸੀ।
ਤੇਜਾ ਸਿੰਘ ਦਾ ਜਨਮ 16 ਮਾਰਚ 1907 ਨੂੰ ਬਰਤਾਨਵੀ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ (ਹੁਣ ਪਾਕਿਸਤਾਨ) ਦੀ ਝੰਗ ਬਰਾਂਚ ਦੇ ਚੱਕ ਨੰਬਰ ਵੀਹ ਵਿੱਚ ਹੋਇਆ। ਰੋਜ਼ੀ ਦੇ ਸਾਧਨ ਵਜੋਂ ਉਸ ਨੇ ਘੜੀਸਾਜ਼ ਦਾ ਕਿੱਤਾ ਸਿੱਖ ਲਿਆ। ਬਚਪਨ ਤੋਂ ਹੀ ਉਸ ਨੂੰ ਸਾਹਿਤਕ ਸ਼ੌਕ ਸੀ ਅਤੇ ਉਸ ਨੇ ਸਟੇਜੀ ਕਵਿਤਾਵਾਂ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਦੇਸ਼ ਦੀ ਸਿਆਸਤ ਅਤੇ ਆਜ਼ਾਦੀ ਘੋਲ ਬਾਰੇ ਬਹੁਤ ਕਵਿਤਾਵਾਂ ਲਿਖੀਆਂ।
ਕਿਤਾਬਾਂ
[ਸੋਧੋ]- ਪਰਛਾਵੇਂ (1942)
- ਯਾਦਗਾਰ (1946)
- ਮਨਮੰਦਰ (1946)
- ਨਿਰੀ ਅੱਗ (1952)
- ਰਾਜ ਕਰੇਗਾ (1956)
ਕਾਵਿ ਨਮੂਨਾ
[ਸੋਧੋ]ਜੇ ਹੀਰ ਤੇ ਰਾਂਝਾ ਅਜ ਕਲ ਹੋਂਦੇ
ਫੁਮਣਾਂ ਵਾਲੀ ਵੰਝਲੀ ਦੀ ਥਾਂ, ਵਾਇਲਨ ਸੋਹਣਾ ਵਜਾਂਦਾ ਫਿਰਦਾ।
ਸ਼ਹਿਰ ਕੀ ਲੌਂਡੀਆ ਮਾਰ ਗਈ ਏ, ਗਲੀਆਂ ਦੇ ਵਿਚ ਗਾਂਦਾ ਫਿਰਦਾ
ਹੀਰ ਆਉਦੀ ਜਦ ਰਾਂਝੇ ਦੇ ਕੋਲ, ਡਾਹਢੀ ਸ਼ਾਨ ਬਣਾ ਕੇ ਆਉਂਦੀ
ਲਿਪ-ਸਟਿਕ, ਕਰੀਮ, ਸਨੋਆਂ, ਬਿੰਦੀ , ਸੁਰਖ਼ੀ ਲਾ ਕੇ ਆਉਦੀ
ਤਹਿਮਤ ਦੀ ਥਾਂ ਸਾੜ੍ਹੀ ਬੰਨ੍ਹ ਕੇ ਪੈਰੀਂ ਲਿਫ਼ਟੀ ਪਾ ਕੇ ਆਉਂਦੀ
ਹੈਲੋ ! ਰਾਂਝਾ, ਓ ਮਾਈਡੀਯਰ ! ਜਦੋ ਬੁਲਾਦੀ, ਇੰਜ ਬੁਲਾਉਂਦੀ
ਤਲੀ-ਭੂਕ, ਟਿਸ਼ੂ ਦੀ ਚੂੰਨੀ , ਸਿਰ ਤੋਂ ਇਹਦਾਂ ਖਿਸਕੀ ਹੋਂਦੀ
ਮਾਣੋਂ, ਉਹ ਅਸਮਾਨੋਂ ਡਿਗ ਕੇ ਕਿਸੇ ਖਜੂਰ `ਚ ਅਟਕੀ ਹੋਂਦੀ
ਹਵਾਲੇ
[ਸੋਧੋ]- ↑ ਤੇਜਾ ਸਿੰਘ ਸਾਬਰ, ਮੇਰੀ ਪਰਸਿਧ ਕਵਿਤਾ, ਪੰਨਾ 111)(