ਥੌਮਵਾਦ
ਥੌਮਵਾਦ ਇੱਕ ਦਾਰਸ਼ਨਿਕ ਸਕੂਲ ਹੈ, ਜੋ ਥੌਮਸ ਐਕੂਆਈਨਸ (1225-1274), ਦਾਰਸ਼ਨਿਕ, ਧਰਮ ਸ਼ਾਸਤਰੀ, ਅਤੇ ਚਰਚ ਦੇ ਡਾਕਟਰ ਦੇ ਵਿਚਾਰਾਂ ਦੀ ਵਿਰਾਸਤ ਵਜੋਂ ਸਾਕਾਰ ਹੋਇਆ। ਫ਼ਲਸਫ਼ੇ ਵਿੱਚ, ਅਰਸਤੂ ਬਾਰੇ ਐਕੂਆਈਨਸ ਦੇ ਵਿਵਾਦਗ੍ਰਸਤ ਸਵਾਲ ਅਤੇ ਟਿੱਪਣੀਆਂ ਸ਼ਾਇਦ ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਹਨ। ਧਰਮ ਸ਼ਾਸਤਰ ਵਿਚ, ਉਸ ਦੀ ਰਚਨਾ ਸੰਮਾ ਥੀਓਲੋਜੀਕਾ ਮੱਧਕਾਲੀ ਧਰਮ ਸ਼ਾਸਤਰ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਦਸਤਾਵੇਜ਼ਾਂ ਵਿਚੋਂ ਇੱਕ ਹੈ ਅਤੇ ਕੈਥੋਲਿਕ ਚਰਚ ਦੇ ਫ਼ਲਸਫ਼ੇ ਅਤੇ ਧਰਮ ਸ਼ਾਸਤਰ ਲਈ ਹਵਾਲੇ ਦਾ ਕੇਂਦਰੀ ਬਿੰਦੂ ਬਣੀ ਹੋਈ ਹੈ। 1914 ਵਿੱਚ ਪੋਪ ਪਿਅਸ ਐਕਸ[1] ਨੇ ਚਿਤਾਵਨੀ ਦਿੱਤੀ ਕਿ ਚਰਚ ਦੀ ਸਿੱਖਿਆ ਨੂੰ ਐਕੂਆਈਨਸ ਦੇ ਪ੍ਰਮੁੱਖ ਸਿਧਾਂਤਾਂ ਦੇ ਬੁਨਿਆਦੀ ਦਾਰਸ਼ਨਿਕ ਆਧਾਰ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ:
ਸੇਂਟ ਥੌਮਸ ਦੇ ਫ਼ਲਸਫ਼ੇ ਵਿੱਚ ਕੈਪੀਟਲ ਥੀਸਿਸਾਂ ਨੂੰ ਉਨ੍ਹਾਂ ਵਿਚਾਰਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਜਿਨ੍ਹਾਂ ਨੂੰ ਕਿਸੇ ਇੱਕ ਜਾਂ ਦੂਜੇ ਤਰੀਕੇ ਨਾਲ ਬਹਿਸ ਦੇ ਅਧੀਨ ਲਿਆਂਦਾ ਜਾ ਸਕਦਾ ਹੋਵੇ, ਸਗੋਂ ਉਨ੍ਹਾਂ ਨੂੰ ਬੁਨਿਆਦ ਦੇ ਰੂਪ ਵਿੱਚ ਮੰਨਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਤੇ ਸਾਰੀਆਂ ਕੁਦਰਤੀ ਅਤੇ ਬ੍ਰਹਮ ਚੀਜ਼ਾਂ ਦਾ ਵਿਗਿਆਨ ਅਧਾਰਿਤ ਹੈ; ਜੇ ਅਜਿਹੇ ਸਿਧਾਂਤਾਂ ਨੂੰ ਇੱਕ ਵਾਰ ਹਟਾਇਆ ਜਾਂਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਛਾਂਗ ਦਿੱਤਾ ਜਾਂਦਾ ਹੈ, ਤਾਂ ਇਸਦਾ ਜ਼ਰੂਰੀ ਨਤੀਜਾ ਹੋਵੇਗਾ ਕਿ ਇਹ ਪਵਿੱਤਰ ਵਿਗਿਆਨਾਂ ਦੇ ਵਿਦਿਆਰਥੀ ਉਨ੍ਹਾਂ ਸ਼ਬਦਾਂ ਦੇ ਅਰਥ ਸਮਝਣ ਵਿੱਚ ਨਾਕਾਮ ਹੋ ਜਾਣਗੇ ਜਿਨ੍ਹਾਂ ਵਿੱਚ ਚਰਚ ਦੇ ਮੈਜਿਸਟਰੇਟੀ ਨੇ ਦੈਵੀ ਇਲਹਾਮ ਨੂੰ ਦਰਸਾਇਆ ਹੈ।[2]
ਦੂਜੀ ਵੈਟੀਕਨ ਕੌਂਸਲ ਨੇ ਐਕੂਆਈਨਸ ਦੀ ਪ੍ਰਣਾਲੀ ਨੂੰ "ਸਦਾਬਹਾਰ ਫਿਲਾਸਫੀ" ਦੇ ਤੌਰ ਤੇ ਬਿਆਨ ਕੀਤਾ।[3]
ਥੌਮਵਾਦੀ ਫ਼ਲਸਫ਼ਾ
[ਸੋਧੋ]ਜਨਰਲ
[ਸੋਧੋ]ਥਾਮਸ ਐਕੂਆਈਨਸ ਦਾ ਵਿਸ਼ਵਾਸ ਸੀ, ਸੱਚ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਚਾਹੇ ਇਹ ਜਿੱਥੇ ਵੀ ਮਿਲੇ। ਉਸ ਦੇ ਸਿਧਾਂਤ ਯੂਨਾਨੀ, ਰੋਮਨ, ਯਹੂਦੀ, ਦਾਰਸ਼ਨਿਕਾਂ ਤੇ ਅਧਾਰਿਤ ਹਨ। ਖਾਸ ਤੌਰ ਤੇ, ਉਹ ਇੱਕ ਯਥਾਰਥਵਾਦੀ (ਭਾਵ, ਉਹ, ਸੰਦੇਹਵਾਦੀ ਲੋਕਾਂ ਦੇ ਉਲਟ, ਵਿਸ਼ਵਾਸ ਕਰਦਾ ਸੀ ਕਿ ਦੁਨੀਆ ਨੂੰ ਜਿਵੇਂ ਇਹ ਹੈ ਉਸਨੂੰ ਜਾਣਿਆ ਜਾ ਸਕਦਾ ਹੈ)। ਉਹ ਮੌਟੇ ਤੌਰ ਤੇ ਅਰਸਤੂ ਦੀ ਸ਼ਬਦਾਵਲੀ ਅਤੇ ਤੱਤ-ਮੀਮਾਂਸਾ ਦਾ ਪਾਲਣ ਕਰਦਾ ਸੀ, ਅਤੇ ਅਰਸਤੂ ਬਾਰੇ ਸਰਬੰਗੀ ਟਿੱਪਣੀਆਂ ਲਿਖੀਆਂ, ਜੋ ਅਕਸਰ ਅਰਸਤੂ ਦੇ ਵਿਚਾਰਾਂ ਨੂੰ ਸੁਤੰਤਰ ਆਰਗੂਮੈਂਟਾਂ ਦੇ ਨਾਲ ਪੁਸ਼ਟੀ ਕੀਤੀ। ਅਕੂਆਈਨਸ ਨੇ ਆਦਰਪੂਰਵਕ ਅਰਸਤੂ ਦਾ ਜ਼ਿਕਰ ਸਿਰਫ "ਫ਼ਿਲਾਸਫ਼ਰ" ਕਹਿ ਕੇ ਕੀਤਾ। [4] ਉਸ ਨੇ ਕੁਝ ਨਵਅਫਲਾਤੂਨੀ ਸਿਧਾਂਤਾਂ ਨੂੰ ਵੀ ਅਪਣਾਇਆ ਜਿਵੇਂ ਕਿ "ਇਹ ਨਿਰਪੇਖ ਸੱਚ ਹੈ ਕਿ ਪਹਿਲੀ ਚੀਜ ਕੋਈ ਹੈ, ਜੋ ਜ਼ਰੂਰੀ ਤੌਰ ਤੇ ਚੰਗਾ ਹੈ, ਜਿਸ ਨੂੰ ਅਸੀਂ ਰੱਬ ਆਖਦੇ ਹਾਂ ... [ਅਤੇ ਇਹ] ਹਰ ਚੀਜ਼ ਨੂੰ ਚੰਗਾ ਅਤੇ ਹੋਂਦ ਕਿਹਾ ਜਾ ਸਕਦਾ ਹੈ, ਜਿਥੇ ਤੱਕ ਇਹ ਕਿਸੇ ਖਾਸ ਆਤਮਸਾਤੀਕਰਨ ਦੇ ਰੂਪ ਵਿੱਚ ਇਸ ਵਿੱਚ ਹਿੱਸਾ ਲੈਂਦਾ ਹੈ ...। "[5]
24 ਥੌਮਵਾਦੀ ਥੀਸਸ
[ਸੋਧੋ]27 ਜੁਲਾਈ 1914 ਨੂੰ ਪੋਸਟਕੁਐਮ ਸੈਂਕਟੀਸੀਮਸ ਦੇ ਫ਼ਰਮਾਨ ਨਾਲ,[6] , ਪੋਪ ਪਾਈਸ ਐਕਸ ਨੇ ਘੋਸ਼ਣਾ ਕੀਤੀ ਕਿ ਵੱਖ-ਵੱਖ ਸੰਸਥਾਨਾਂ ਦੇ ਅਧਿਆਪਕਾਂ ਦੁਆਰਾ ਸੂਤਰਬੱਧ 24 ਥੀਸਿਸਾਂ ਵਿੱਚ ਸਪਸ਼ਟ ਤੌਰ ਤੇ ਐਕੂਆਈਨਸ ਦੇ ਸਿਧਾਂਤ ਅਤੇ ਹੋਰ ਮਹੱਤਵਪੂਰਣ ਵਿਚਾਰ ਸ਼ਾਮਲ ਕੀਤੇ ਗਏ ਹਨ। ਥੌਮਾਈਜ਼ ਦੇ "24 ਥੀਸਿਸਾਂ" ਦੇ ਚਰਚ ਦੇ ਪ੍ਰਮੁੱਖ ਬਿਆਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲਿਆਂ ਵਿੱਚ ਡੋਮੀਨੀਕਨ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸੇਂਟ ਥੌਮਸ ਅਕਿਨਾਸ ਦੀ ਪੌਂਟੀਕਲ ਯੂਨੀਵਰਸਿਟੀ ਦੇ ਐਡੁਆਰਡ ਹੂਗਨ ਅਤੇ ਪੌਂਟੀਫਾਈਕਲ ਗ੍ਰੈਗੋਰੀਅਨ ਯੂਨੀਵਰਸਿਟੀ ਦੇ ਐਂਜਲੀਕਮ ਅਤੇ ਯੀਸ਼ੂ ਦਾਰਸ਼ਨਿਕ ਧਰਮ ਸ਼ਾਸਤਰੀ ਗੁਈਡੋ ਮੈਟਿਉਸਸੀ ਸ਼ਾਮਲ ਸਨ।
ਹੋਂਦ-ਵਿਗਿਆਨ
[ਸੋਧੋ]ਬ੍ਰਹਿਮੰਡ ਵਿਗਿਆਨ
[ਸੋਧੋ]ਮਨੋਵਿਗਿਆਨ
[ਸੋਧੋ]ਰੱਬ
[ਸੋਧੋ]ਤੱਤ-ਵਿਗਿਆਨ
[ਸੋਧੋ]ਐਕੁਆਈਨਸ ਕਹਿੰਦਾ ਹੈ ਕਿ ਹੋਂਦ-ਵਿਗਿਆਨ ਦੀਆਂ ਬੁਨਿਆਦੀ ਸਵੈ-ਸਿੱਧੀਆਂ ਗ਼ੈਰ-ਵਿਰੋਧਾਭਾਸ ਦੇ ਸਿਧਾਂਤ ਅਤੇ ਕਰਨ-ਕਾਰਜ ਦੇ ਸਿਧਾਂਤ ਹਨ। ਇਸ ਲਈ, ਕੋਈ ਵੀ ਉਹ ਹੋਂਦ ਜੋ ਇਨ੍ਹਾਂ ਦੋ ਕਾਨੂੰਨਾਂ ਦਾ ਵਿਰੋਧ ਨਹੀਂ ਕਰਦਾ, ਉਹ ਸਿਧਾਂਤਕ ਤੌਰ ਤੇ ਮੌਜੂਦ ਹੋ ਸਕਦੀ ਹੈ,[7] ਭਾਵੇਂ ਕਿ ਉਹ ਹੋਂਦ ਨਿਰਸਰੀਰ ਹੀ ਹੋਵੇ।[8]
ਪਰੈਡੀਕੇਸ਼ਨ (ਕਰਤਾ ਕਿਰਿਆ ਸੰਬੰਧ)
[ਸੋਧੋ]ਐਕੁਆਈਨਸ ਨੇ ਪਰੈਡੀਕੇਟ ਕਰਦਿਆਂ ਤਿੰਨ ਤਰ੍ਹਾਂ ਦੀ ਵਿਆਖਿਆਤਮਿਕ ਭਾਸ਼ਾ ਦਾ ਜ਼ਿਕਰ ਕੀਤਾ : ਯੁਨੀਵੋਕਲ, ਐਨਾਲੋਜੀਕਲ, ਅਤੇ ਇਕੁਈਵੋਕਲ। .[9]
ਹਵਾਲੇ
[ਸੋਧੋ]- ↑ http://maritain.nd.edu/jmc/etext/doctoris.htm Archived 2009-08-31 at the Wayback Machine. Accessed 25 October 2012
- ↑ Pope Pius X, Doctoris Angelici, 29 June 1914.
- ↑ Second Vatican Council, Optatam Totius (28 October 1965) 15.
- ↑ E.g., Summa Theologiæ, Q.84, art.7., where the sed contra is only a quote from Aristotle's De anima.
- ↑ "Summa, I, Q.6, art.4". Newadvent.org. Retrieved 20 November 2011.
- ↑ Postquam sanctissimus Archived 2007-08-10 at the Wayback Machine., Latin with English translation
See also P. Lumbreras's commentary on the 24 Thomistic Theses. - ↑ De Ente et Essentia, 67–68. Archived 2009-11-26 at the Wayback Machine. "Although everyone admits the simplicity of the First Cause, some try to introduce a composition of matter and form in the intelligences and in souls... But this is not in agreement with what philosophers commonly say, because they call them substances separated from matter, and prove them to be without all matter."
- ↑ "Summa contra Gentiles, II, chp. 91". Op-stjoseph.org. Archived from the original on 28 ਫ਼ਰਵਰੀ 2009. Retrieved 20 November 2011.
{{cite web}}
: Unknown parameter|dead-url=
ignored (|url-status=
suggested) (help) - ↑ Sproul, R.C. (1998). Renewing Your Mind: Basic Christian Beliefs You Need to Know. Grand Rapids, MI: Baker Books. p. 33. ISBN 0-8010-5815-5.