ਸਮੱਗਰੀ 'ਤੇ ਜਾਓ

ਨਿੰਦਰ ਘੁਗਿਆਣਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਵਾਰਤਕਕਾਰ ਵਿਅੰਗਕਾਰ, ਪੱਤਰਕਾਰ

ਨਿੰਦਰ ਘੁਗਿਆਣਵੀ (ਜਨਮ 15 ਮਾਰਚ, 1975) ਪੰਜਾਬੀ ਦਾ ਸ਼੍ਰੋਮਣੀ ਸਾਹਿਤਕਾਰ ਹੈ। ਨਿੰਦਰ ਘੁਗਿਆਣਵੀ ਪੰਜਾਬੀ ਦਾ ਪਹਿਲਾ ਲੇਖਕ ਹੈ ਜਿਸ ਨੂੰ ਮਹਾਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿਖੇ ਰਾਈਟਰ ਇਨ ਰੈਜੀਡੈਂਟ ਚੇਅਰ ਉਪਰ ਲਗਾਇਆ ਗਿਆ ਹੈ। ਅੱਜ-ਕੱਲ੍ਹ ਨਿੰਦਰ ਘੁਗਿਆਣਵੀ ਕੇਂਦਰੀ ਯੂਨੀਵਰਸਿਟੀ ਪੰਜਾਬ ਵਿਖੇ ਪ੍ਰੋਫ਼ੈਸਰ ਆਫ਼ ਪ੍ਰੈਕਟਿਸ ਵਜੋਂ ਨਿਯੁਕਤ ਹੋਏ ਹਨ। ਨਿੰਦਰ ਘੁਗਿਆਣਵੀ ਦੀ ਪ੍ਰਸਿੱਧ ਸਵੈ-ਜੀਵਨੀ 'ਮੈਂ ਸਾਂ ਜੱਜ ਦਾ ਅਰਦਲੀ' ਦਾ ਭਾਰਤ ਦੀਆਂ 12 ਭਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਅਤੇ ਇਸ ਪੁਸਤਕ ਦਾ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵੱਲੋਂ ਅੰਗਰੇਜ਼ੀ ਅਨੁਵਾਦ 'I was judge's Ordaly' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਹੈ।

ਜੀਵਨ ਵੇਰਵੇ

[ਸੋਧੋ]

ਨਿੰਦਰ ਘੁਗਿਆਣਵੀ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿਖੇ ਸ੍ਰੀ ਰੌਸ਼ਨ ਲਾਲ ਦੇ ਘਰ ਸ੍ਰੀ ਮਤੀ ਰੂਪ ਰਾਣੀ ਦੀ ਕੁੱਖੋਂ 15 ਮਾਰਚ, 1975 ਨੂੰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ ਕੀਤੀ। ਸਾਹਿਤ ਵਿੱਚ ਪਾਏ ਯੋਗਦਾਨ ਲਈ ਅਦਾਰਾ ਹੁਣ ਵੱਲੋਂ ਇਹਨਾਂ ਨੂੰ ਸਾਲ 2018 ਲਈ ਪੁਰਸਕਾਰ ਦਿੱਤਾ ਗਿਆ।[1] ਭਾਸ਼ਾ ਵਿਭਾਗ ਪੰਜਾਬ ਵੱਲੋਂ 2020 ਦਾ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ।

ਪੁਸਤਕ ਸੂਚੀ

[ਸੋਧੋ]

ਨਿੰਦਰ ਘੁਗਿਆਣਵੀ ਵੱਲੋਂ ਹੁਣ ਤੱਕ 65 ਤੋਂ ਵਧੇਰੇ ਪੁਸਤਕਾਂ (1994 ਤੋਂ 2022 ਤੱਕ) ਲਿਖੀਆਂ ਜਾ ਚੁੱਕੀਆਂ ਹਨ। ਇਹਨਾਂ ਪੁਸਤਕਾਂ ਨੂੰ ਮੌਲਿਕ ਪੁਸਤਕਾਂ, ਖੋਜ ਪੁਸਤਕਾਂ ਅਤੇ ਅਨੁਵਾਦਿਤ ਪੁਸਤਕਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਇਹਨਾਂ ਪੁਸਤਕਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

ਮੌਲਿਕ ਪੁਸਤਕਾਂ

[ਸੋਧੋ]
  • ਗੋਧਾ ਅਰਦਲੀ (ਨਾਵਲੈਟ) 1997
  • ਮੈਂ ਸਾਂ ਜੱਜ ਦਾ ਅਰਦਲੀ (ਸਵੈ ਜੀਵਨੀ) 2001 (12ਵਾਂ ਐਡੀਸ਼ਨ 2022, ਹਿੰਦੀ, ਤੇਲਗੂ, ਮਲਿਆਲਮ, ਕੰਨੜ, ਉਰਦੂ, ਅੰਗਰੇਜ਼ੀ, ਗੁਜਰਾਤੀ, ਸਿੰਧੀ, ਮੈਥਿਲੀ ਤੇ ਸ਼ਾਹਮੁਖੀ ਵਿੱਚ ਅਨੁਵਾਦ)
  • ਮਾਨ ਪੰਜਾਬ ਦੇ (ਸ਼ਬਦ ਚਿਤਰ) 2001
  • ਸੱਚੇ ਦਿਲੋਂ (ਵਾਰਤਕ ਲੇਖ) 2003
  • ਵੇਲੇ ਕੁਵੇਲੇ (ਵਾਰਤਕ) 2004
  • ਮੇਰਾ ਰੇਡੀਓ ਨਾਮਾ (ਯਾਦਾਂ) 2004
  • ਸਿਵਿਆਂ ਵਿੱਚ ਖਲੋਤੀ ਬੇਰੀ (ਲਲਿਤ ਨਿਬੰਧ) 2005
  • ਸੱਜਣ ਮੇਰੇ ਰੰਗਲੇ (ਸ਼ਬਦ ਚਿਤਰ) 2005
  • ਵੱਡਿਆਂ ਦੀ ਸੱਥ (ਸ਼ਬਦ ਚਿਤਰ) 2011, ਦੂਜੀ ਵਾਰ 2013
  • ਫੱਕਰਾਂ ਜਿਹੇ ਫਨਕਾਰ (ਸ਼ਬਦ ਚਿਤਰ) 2011
  • ਮੇਰੇ ਹਿੱਸੇ ਦਾ ਧੀਰ (ਯਾਦਾਂ) 2011
  • ਕਾਲੇ ਕੋਟ ਦਾ ਦਰਦ (ਵਾਰਤਕ) 2016
  • ਅਦਾਲਤਨਾਮਾ (ਵਾਰਤਕ) 2022
  • ਮੋਏ ਮਿੱਤਰਾਂ ਦਾ ਮੋਹ (ਸ਼ਬਦ ਚਿਤਰ) 2017
  • ਭੁਲਦੇ ਨਹੀਂ ਭੁਲਾਏ (ਸ਼ਬਦ ਚਿਤਰ) 2020
  • ਬਾਪੂ ਖੁਸ਼ ਹੈ (ਯਾਦਾਂ) 2014
  • ਤੁਰ ਗਏ ਸੁਰ ਵਣਜਾਰੇ (ਸ਼ਬਦ ਚਿਤਰ) 2022
  • ਮੇਰਾ ਸਾਥੀ ਸਾਈਕਲ (ਬਾਲ ਸਾਹਿਤ ਵਾਰਤਕ) 2017
  • ਖੜਾਵਾਂ ਬੱਧੀ ਮੌਲੀ (ਵਾਰਤਕ) 2019
  • ਯਾਦਾਂ ਦੀ ਡਾਇਰੀ (ਵਾਰਤਕ) 2019
  • ਨਿੰਦਰ ਘੁਗਿਆਣਵੀ ਦੀ ਚੋਣਵੀਂ ਵਾਰਤਕ (ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ, ਦਿੱਲੀ) 2021
  • ਨਿੰਦਰ ਘੁਗਿਆਣਵੀ ਦੀ ਸ਼ਬਦ-ਚ੍ਰਿਤਾਵਲੀ 2022
  • ਅਵਤਾਰ ਸਿੰਘ ਬਰਾੜ ਦੀਆਂ ਅਭੁੱਲ ਯਾਦਾਂ 2022
  • ਸ਼ਿਵ ਕਿਤੇ ਨਹੀਂ ਗਿਆ (ਯਾਦਾਂ) 2022
  • ਸੈਕਟਰ ਸੋਲਾਂ (ਵਾਰਤਕ, ਡਾਇਰੀ ਦੇ ਪੰਨੇ) 2022
  • ਮੇਰੀ ਅਮਰੀਕਾ ਫੇਰੀ (ਸਫ਼ਰਨਾਮਾ) 2005
  • ਵੱਖਰੇ ਰੰਗ ਵਲੈਤ ਦੇ (ਸਫ਼ਰਨਾਮਾ) 2012
  • ਦੇਖੀ ਤੇਰੀ ਵਲੈਤ (ਸਫ਼ਰਨਾਮਾ) 2020
  • ਠੰਢੀ ਧਰਤੀ ਤਪਦੇ ਲੋਕ (ਸਫ਼ਰਨਾਮਾ) 2014

ਕਲਾ ਤੇ ਸੱਭਿਆਚਾਰ ਬਾਰੇ ਖੋਜ ਪੁਸਤਕਾਂ

[ਸੋਧੋ]
  • ਤੂੰਬੀ ਦੇ ਵਾਰਿਸ (ਜੀਵਨੀਆਂ) 1994
  • ਅਮਰ ਆਵਾਜ਼ (ਜੀਵਨੀ : ਲਾਲ ਚੰਦ ਯਮਲਾ ਜੱਟ) 1997
  • ਕੁੱਲੀ ਵਾਲਾ ਫ਼ਕੀਰ (ਜੀਵਨੀ : ਪੂਰਨ ਸ਼ਾਹਕੋਟੀ) 1998
  • ਗੁਰਚਰਨ ਵਿਰਕ ਜੀਵਨ ਤੇ ਕਲਾ 1999
  • ਕਰਨੈਲ ਸਿੰਘ ਪਾਰਸ : ਜੀਵਨ ਤੇ ਰਚਨਾ 1999 ਤੇ ਦੂਜੀ ਵਾਰ 2014
  • ਲੋਕ ਗਾਇਕ (ਜੀਵਨੀਆਂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 2005, ਦੂਜੀ ਵਾਰ 2015
  • ਸਾਡੀਆਂ ਲੋਕ ਗਾਇਕਾਵਾਂ (ਜੀਵਨੀਆਂ) 2008 (ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ)
  • ਲਾਲ ਚੰਦ ਯਮਲਾ ਜੱਟ ਜੀਵਨ ਤੇ ਕਲਾ, 2010 (ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ)
  • ਸੰਗੀਤ ਸੰਸਾਰ ਦੀਆਂ ਅਭੁੱਲ ਯਾਦਾਂ (ਖੋਜ) (ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ)
  • ਪੰਜਾਬ ਦਾ ਲੋਕ ਸੰਗੀਤ : ਵਿਰਸਾ ਤੇ ਵਰਤਮਾਨ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ)
  • ਸੁਰਿੰਦਰ ਕੌਰ ਜੀਵਨ ਤੇ ਕਲਾ (ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ) 2005
  • ਜਗਦੇਵ ਸਿੰਘ ਜੱਸੋਵਾਲ : ਜੀਵਨ ਤੇ ਸ਼ਖ਼ਸੀਅਤ 2002, ਤੀਜੀ ਵਾਰ 2010
  • ਪੰਜਾਬ ਦਾ ਲੋਕ ਸੰਗੀਤ (ਖੋਜ) 2010 (ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਦਿੱਲੀ)
  • ਚੋਣਵੇਂ ਪੰਜਾਬੀ ਲੋਕ ਗਾਇਕ (ਖੋਜ) 2022 (ਨੈਸ਼ਨਲ ਬੁੱਕ ਟਰੱਸਟ ਇੰਡੀਆ ਦਿੱਲੀ)

ਸਨਮਾਨ

[ਸੋਧੋ]

ਨਿੰਦਰ ਘੁਗਿਆਣਵੀ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ। ਇਹਨਾਂ ਵਿੱਚੋਂ ਪ੍ਰਮੁੱਖ ਸਨਮਾਨ ਹੇਠ ਲਿਖੇ ਹਨ-

  • ਕੈਨੇਡੀਅਨ ਪ੍ਰਧਾਨ-ਮੰਤਰੀ ਜੀਨ ਕਰੇਚੀਅਨ ਦੁਆਰਾ ਰਾਜਧਾਨੀ ਔਟਵਾ ਵਿਖੇ ਸਨਮਾਨ-2001
  • ਸਟੇਟ ਐਵਾਰਡ 2013, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੁਆਰਾ ਭੇਟ
  • ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਮੌਕੇ ਮੁੱਖ ਮੰਤਰੀ ਵੱਲੋਂ ਭੇਟ
  • ਭਾਈ ਵੀਰ ਸਿੰਘ ਸਾਹਿਤਕ ਪੁਰਸਕਾਰ-2013 (ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ‘ਪੁਸਤਕ ਵੱਡਿਆਂ ਦੀ ਸੱਥ’ ਲਈ ਭੇਟ)
  • ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਗੁਰਬਖ਼ਸ਼ ਸਿੰਘ ਪ੍ਰੀਤਲੜੀ’ ਪੁਰਸਕਾਰ 2020 ਪੁਸਤਕ ‘ਠੰਢੀ ਧਰਤੀ ਤਪਦੇ ਲੋਕਾਂ’ ਲਈ ਭੇਟ।
  • ਸ਼ਿਰੋਮਣੀ ਉਰਦੂ ਲੇਖਕ ਉਦੈ ਸਿੰਘ ਸ਼ਾਇਕ ਯਾਦਗਾਰੀ ਐਵਾਰਡ-2004
  • ਇੰਡੋ-ਕੈਨੇਡੀਅਨ ਟਾਈਮਜ਼ ਟਰੱਸਟ ਸਰੀ (ਬ੍ਰਿਟਿਸ਼ ਕੋਲੰਬੀਆ ਕੈਨੇਡਾ)-2001
  • ‘ਕੇਂਦਰੀ ਪੰਜਾਬੀ ਲੇਖਕ ਸਭਾ’ ਉੱਤਰੀ ਅਮਰੀਕਾ- 2001
  • ਕੈਨੇਡਾ ਦੀ ਸਟੇਟ ਮੈਨੀਟੋਬਾ (ਵਿੰਨੀਪੈੱਗ) ਵਿਖੇ ‘ਮੇਰਾ ਦੇਸ਼ ਅੰਤਰਰਾਸ਼ਟਰੀ ਸਾਹਿਤਿਕ ਪੁਰਸਕਾਰ-2005’
  • ‘ਬਾਬਾ ਸ਼ੇਖ ਫਰੀਦ ਸਾਹਿਤਿਕ ਐਵਾਰਡ-2006’ (ਜ਼ਿਲ੍ਹਾ ਪ੍ਰਸਾਸ਼ਨ ਫ਼ਰੀਦਕੋਟ ਵੱਲੋਂ ਉਪ ਮੁੱਖ ਮੰਤਰੀ ਹੱਥੋਂ ਭੇਟ)
  • ਡਾ. ਗੁਰਨਾਮ ਸਿੰਘ ਤੀਰ ਸਾਹਿਤਕ ਪੁਰਸਕਾਰ-2006 ਪ੍ਰੋ. ਮੋਹਨ ਸਿੰਘ ਮੇਲਾ।
  • 15 ਅਗਸਤ 2008 ਜ਼ਿਲ੍ਹਾ ਪ੍ਰਸਾਸ਼ਨ ਫ਼ਰੀਦਕੋਟ ਵੱਲੋਂ ਆਜ਼ਾਦੀ ਦਿਵਸ ’ਤੇ ਸਨਮਾਨ।
  • 26 ਜਨਵਰੀ ਗਣਤੰਤਰਤਾ ਦਿਵਸ ਮੌਕੇ 2010 ਵਿੱਚ ਜ਼ਿਲ੍ਹਾ ਪ੍ਰਸਾਸ਼ਨ ਫ਼ਰੀਦਕੋਟ ਵੱਲੋਂ ਸਨਮਾਨ।
  • ਪੰਜਾਬੀ ਕੌਂਸਲ ਆਫ ਆਸਟਰੇਲੀਆ ਵੱਲੋਂ ਵਿਸ਼ੇਸ਼ ਸਨਮਾਨ-2011
  • ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ 2017 ਦਾ 51 ਹਜ਼ਾਰ ਦਾ ਸਾਹਿਤ ਸਨਮਾਨ ਪ੍ਰਦਾਨ

ਅਹੁਦੇ ਅਤੇ ਨਿਯੁਕਤੀਆਂ

[ਸੋਧੋ]

ਨਿੰਦਰ ਘੁਗਿਆਣਵੀ ਸਾਹਿਤ ਸਿਰਜਣਾ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੋ ਬਾਹਰ ਦੀਆਂ ਸਾਹਿਤਕ ਸੰਸਥਾਵਾਂ ਦੇ ਵੱਖ-ਵੱਖ ਅਹੁਦਿਆਂ ਉਪਰ ਕਾਰਜਸ਼ੀਲ ਰਿਹਾ ਹੈ। ਇਹਨਾਂ ਵੱਖ-ਵੱੱਖ ਅਹੁਦਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

  • ਸਾਬਕਾ ਮੈਂਬਰ, ਰਾਜ ਸਲਾਹਕਾਰ ਬੋਰਡ, ਭਾਸ਼ਾ ਵਿਭਾਗ ਪੰਜਾਬ ਸਰਕਾਰ (2007)
  • ਸਾਬਕਾ ਮੈਂਬਰ, ਜ਼ਿਲ੍ਹਾ ਭਾਸ਼ਾ ਵਿਕਾਸ ਕਮੇਟੀ, ਫ਼ਰੀਦਕੋਟ
  • ਮਹਾਤਮਾ ਗਾਂਧੀ ਇੰਸਟੀਚਿਊਟ ਆਫ ਚੰਡੀਗੜ੍ਹ ਵਿਖੇ ਸਿਵਲ ਸਰਵਿਸਿਜ਼ ਲਈ ਚੁਣੇ ਜਾਂਦੇ (ਆਈ. ਏ.ਐੱਸ. ਪੀ. ਸੀ.ਐੱਸ.ਤੇ ਹੋਰ ਅਫਸਰਾਂ) ਲਈ ਫਿਕੈਲਟੀ ਗੈਸਟ।
  • 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਚੋਣ ਅੰਬੈਸਡਰ ਫ਼ਰੀਦਕੋਟ ਨਿਯੁਕਤ।
  • ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਵਿਖੇ 2018 ਤੋਂ ਮੀਡੀਆ ਅਧਿਕਾਰੀ ਵਜੋਂ ਨਿਯੁਕਤੀ।

ਖੋਜ ਕਾਰਜ

[ਸੋਧੋ]

ਨਿੰਦਰ ਘੁਗਿਆਣਵੀ ਦੇ ਸਾਹਿਤ ਉਪਰ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਐਮ.ਫਿਲ ਦੇ ਖੋਜ ਕਾਰਜ ਕੀਤੇ ਗਏ ਹਨ। ਨਿੰਦਰ ਰਚਿਤ ਸਾਹਿਤ ਉਪਰ ਉਪਾਧੀ ਸਾਪੇਖ ਖੋਜ ਦੇ ਨਾਲ-ਨਾਲ ਉਪਾਧੀ ਨਿਰਪੇਖ ਖੋਜ ਕਾਰਜ ਵੀ ਹੋਇਆ ਹੈ, ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

  • ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਿੰਦਰ ਘੁਗਿਆਣਵੀ ਦਾ ਵਾਰਤਕ ਜਗਤ’ (ਖੋਜ ਕਾਰਜ, 2009)
  • ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ-ਮੁਕਤਸਰ ਵੱਲੋਂ-ਨਿੰਦਰ ਘੁਗਿਆਣਵੀ ਦੇ ਰੇਖਾ ਚਿੱਤਰਾਂ ਦੀ ਵਾਰਤਕ ਸ਼ੈਲੀ-(2014)
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਮ.ਫਿਲ. ‘ਨਿੰਦਰ ਘੁਗਿਆਣਵੀ ਦੀ ਵਾਰਤਕ ਕਲਾ’- (ਖੋਜ ਕਾਰਜ, 2015)
  • ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਵਾਰਤਕ ਉੱਤੇ ਐਮ.ਫਿਲ.-2017
  • ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਮ.ਫਿਲ. (ਨਿੰਦਰ ਘੁਗਿਆਣਵੀ ਦੀ ਵਾਰਤਕ ਦਾ ਸੱਭਿਆਚਾਰਕ ਤੇ ਸਮਾਜਿਕ ਅਧਿਐਨ)-2017
  • ਨਿੰਦਰ ਘੁਗਿਆਣਵੀ ਦੀ ਵਾਰਤਕ ਸ਼ੈਲੀ- ਰੀਜ਼ਨਲ ਸੈਂਟਰ ਪੰਜਾਬੀ ਯੂਨੀਵਰਸਿਟੀ ਬਠਿੰਡਾ ਵੱਲੋਂ-(2017)
  • ਨਿੰਦਰ ਘੁਗਿਆਣਵੀ ਦੇ ਨਿਬੰਧਾਂ ਦਾ ਸਮਾਜਿਕ ਤੇ ਸੱਭਿਆਚਾਰਕ ਪਰਿਪੇਖ-(2018)
  • ਕੁਰੂਕੁਸ਼ੇਤਰ ਯੂਨੀਵਰਸਿਟੀ ਵੱਲੋਂ-ਨਿੰਦਰ ਘੁਗਿਆਣਵੀ ਦੀ ਪੁਸਤਕ ਕਾਲੇ ਕੋਟ ਦਾ ਦਰਦ, ਇੱਕ ਅਧਿਐਨ-(2012)
  • ਪੰਜਾਬ ਯੂਨੀਵਰਸਿਟੀ ਵੱਲੋਂ ਨਿੰਦਰ ਘੁਗਿਆਣਵੀ ਦੀ ਵਾਰਤਕ ਦਾ ਬਿਰਤਾਂਤ ਸ਼ਾਸਤਰੀ ਅਧਿਐਨ-(2019)
  • ਕੁਰੂਕਸ਼ੇਤਰ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਨਿੰਦਰ ਘੁਗਿਆਣਵੀ ਦੁਆਰਾ ਰਚਿਤ ਕਾਲੇ ਕੋਟ ਕਾ ਦਰਦ ਮੇਂ ਨਿਆਂ ਪ੍ਰਣਾਲੀ-(2019)
  • ‘ਨਿੰਦਰ ਘੁਗਿਆਣਵੀ ਦੀ ਰਚਨਾ ਦ੍ਰਿਸ਼ਟੀ’- ਡਾ.ਜਲੌਰ ਸਿੰਘ ਖੀਵਾ ਵੱਲੋਂ ਲਿਖੀ ਗਈ ਖੋਜ ਪੁਸਤਕ-(2015)
  • ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਿਆਂ- ਸੰਪਾ. ਪ੍ਰਿੰ. ਸਰਵਣ ਸਿੰਘ ਵੱਲੋਂ ਪੁਸਤਕ ਸੰਪਾਦਤ
  • ਸ਼ੈਲੀਕਾਰ-ਨਿੰਦਰ ਘੁਗਿਆਣਵੀ-ਪ੍ਰੋ ਸੰਦੀਪ ਕੌਰ ਵੱਲੋਂ ਪੁਸਤਕ।

ਹਵਾਲੇ

[ਸੋਧੋ]
  1. "ਨਿੰਦਰ ਘੁਗਿਆਣਵੀ ਤੇ ਮੋਹਨਜੀਤ ਨੂੰ ਪੁਰਸਕਾਰ ਦੇਣ ਦਾ ਐਲਾਨ". www.punjabitribuneonline.com (in ਅੰਗਰੇਜ਼ੀ). Retrieved 2019-03-17.[permanent dead link]