ਫ਼ਰੀਦਕੋਟ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫ਼ਰੀਦਕੋਟ ਤੋਂ ਰੀਡਿਰੈਕਟ)
Jump to navigation Jump to search
ਫ਼ਰੀਦਕੋਟ
ਸ਼ਹਿਰ
ਫ਼ਰੀਦਕੋਟ ਸ਼ਹਿਰ is located in Punjab
ਫ਼ਰੀਦਕੋਟ
ਫ਼ਰੀਦਕੋਟ
30°24′N 74°27′E / 30.40°N 74.45°E / 30.40; 74.45ਗੁਣਕ: 30°24′N 74°27′E / 30.40°N 74.45°E / 30.40; 74.45
ਦੇਸ਼ਭਾਰਤ
ਭਾਰਤ ਦੇ ਰਾਜਪੰਜਾਬ
ਜ਼ਿਲ੍ਹਾਫਰੀਦਕੋਟ
ਬਾਨੀਰਾਜਾ ਮੋਕਲਸੀ
Area
 • TotalBad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਉਚਾਈ196 m (643 ft)
ਅਬਾਦੀ (2001)
 • ਕੁੱਲ5,52,466
 • ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿੰਨ151203
Telephone code+91-1639
ਵਾਹਨ ਰਜਿਸਟ੍ਰੇਸ਼ਨ ਪਲੇਟPB-04
ਵੈੱਬਸਾਈਟwww.faridkot.nic.in

ਫ਼ਰੀਦਕੋਟ ,ਪੰਜਾਬ (ਭਾਰਤ ਦਾ ਇੱਕ ਉੱਤਰ ਪਛਮੀ ਸੂਬਾ) ਦੇ ਕੁੱਲ 22 ਜ਼ਿੱਲਿਆ ਵਿੱਚੋ ਇੱਕ ਜ਼ਿਲਾ ਹੈ । ਇਸਦੇ ਜ਼ਿਲਾ ਹੈਡਕੁਆਟਰ ਫਰੀਦਕੋਟ ਸ਼ਹਿਰ ਵਿੱਚ ਹੀ ਸਥਿਤ ਹਨ । ਫਰੀਦਕੋਟ ਨੂੰ ਜ਼ਿਲੇ ਦਾ ਦਰਜਾ 1996 ਵਿੱਚ ਮਿਲਿਆ ਜਿਸ ਵਿੱਚ ਫਰੀਦਕੋਟ ,ਬਠਿੰਡਾ ਅਤੇ ਮਾਨਸਾ ਔਂਦੇ ਸਨ । ਪਰ ਬਾਅਦ ਵਿੱਚ ਬਠਿੰਡਾ ਤੇ ਮਾਨਸਾ ਦੋ ਵਖ਼ਰੇ ਜ਼ਿੱਲਿਆ ਵਿਚ ਤਬਦੀਲ ਹੋ ਗਏ ।


ਇਤਿਹਾਸ[ਸੋਧੋ]

ਫਰੀਦਕੋਟ ਇੱਕ ਇਤਿਹਾਸਿਕ ਸ਼ਹਿਰ ਹੈ । ਇਸ ਸ਼ਹਿਰ ਨੂੰ 13ਵੀ ਸਦੀ ਵਿੱਚ ਰਾਜਾ ਮੋਕਲਸੀ ਨੇ ਵਸਾਇਆ ਤੇ ਇਸਦਾ ਨਾਂ ਮੋਕਲਹਰ ਰੱਖਿਆ ,ਰਾਜਾ ਮੋਕਲਸੀ ਦੇ ਪੁਰਖੇ(ਰਾਈ ਮੁੰਜ - ਰਾਜੇ ਦਾ ਦਾਦਾ) ਭਟਨੇਰ(ਹੁਣ ਹਨੂਮਾਨਗੜ੍ਹ ),ਰਾਜਸਥਾਨ ਤੋਂ ਸਨ । ਏਥੋ ਦੀ ਲੋਕਧਾਰਾ ਮੁਤਬਕ ਰਾਜਾ ਮੋਕਲਸੀ ਨੇ ਸੂਫੀ ਫ਼ਕੀਰ ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید‎) ਸੱਦਿਆ ਜਾਂਦਾ ਹੈ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ । ਬਾਬਾ ਫ਼ਰੀਦ ਜੀ ਦੀ ਬਾਣੀ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਹੈ । ਰਾਜਾ ਮੋਕਲਸੀ ਦੇ ਦੋ ਪੁੱਤਰਾਂ ਦੇ ਦੌਰ ਵਿੱਚ ਫਰੀਦਕੋਟ ਇਸ ਰਿਆਸਤ ਦੀ ਰਾਜਧਾਨੀ ਹੀ ਰਿਹਾ । ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਹਰਿੰਦਰ ਸਿੰਘ ਬਰਾੜ ਰਿਆਸਤ ਦੇ ਆਖ਼ਰੀ ਰਾਜੇ ਸਨ । ਫ਼ਰੀਦਕੋਟ ਰਿਆਸਤ ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ। ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ।

ਹਵਾਲੇ[ਸੋਧੋ]