ਨੀਲ (ਸੱਟ)
ਨੀਲ | |
---|---|
ਵਰਗੀਕਰਨ ਅਤੇ ਬਾਹਰੀ ਸਰੋਤ | |
Specialty | ਸੰਕਟਕਾਲੀਨ ਮੈਡੀਸਨ |
ICD-10 | S00-S90, T14.0 |
ICD-9 | 920-924 |
DiseasesDB | 31998 |
MedlinePlus | 007213 |
eMedicine | article/88153 |
MeSH | D003288 |
ਜਦੋਂ ਸਰੀਰ ਨੂੰ ਇੱਕ ਅਸਥਿਰ ਵਸਤੂ ਨਾਲ ਸੱਟ ਲਗਦੀ ਹੈ, ਤਾਂ ਉਸ ਜਗ੍ਹਾ ਵਿੱਚ ਚੀਜ਼ ਦੇ ਭਾਰ ਤੇ ਜਿਸ ਤੇਜ਼ੀ ਨਾਲ ਉਹ ਵੱਜਦੀ ਹੈ, ਉਸਦੇ ਹਿਸਾਬ ਨਾਲ ਖੂਨ ਦੇ ਸੈੱਲ ਫਟਦੇ ਹਨ। ਇਸ ਵਿੱਚ ਬਾਹਰੀ ਸਤਹ ਤੇ ਤਾਂ ਕੋਈ ਸੱਟ ਨਹੀਂ ਵੱਜਦੀ, ਪਰ ਅੰਦਰ ਖੂਨ ਦਾ ਰਿਸਾਵ ਹੋਣ ਕਰਨ ਬਾਹਰ ਇੱਕ ਦਾਗ ਜ਼ਰੂਰ ਪੈ ਜਾਂਦਾ ਹੈ, ਜਿਸਨੂੰ ਨੀਲ ਕਹਿੰਦੇ ਹਨ। ਕੋਸ਼ਿਕਾਵਾਂ ਵਿੱਚੋਂ ਖੂਨ ਰਿਸਦਾ ਹੈ, ਆਲੇ ਦੁਆਲੇ ਦੀ ਜਗ੍ਹਾ ਤੇ ਜਾਂਦਾ ਹੈ ਅਤੇ ਇਹ ਜਗ੍ਹਾ ਸੁੱਜ ਜਾਂਦੀ ਹੈ। ਸ਼ੁਰੂ ਵਿੱਚ ਇਹ ਜਗ੍ਹਾ ਲਾਲ ਹੁੰਦੀ ਹੈ ਅਤੇ ਸਮਾਂ ਲੰਘਣ ਨਾਲ ਇਹ ਪਹਿਲਾਂ ਨੀਲੀ, ਫਿਰ ਹਰਿ ਅਤੇ ਪੀਲੀ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਕੁਝ ਸਮੇਂ ਬਾਅਦ ਮਿਟ ਜਾਂਦੀ ਹੈ। ਇਸ ਸੱਟ ਦਾ ਅਕਾਰ, ਵੱਜਣ ਵਾਲੀ ਚੀਜ਼ ਦੇ ਅਕਾਰ ਤੇ ਜੋਰ ਦੇ ਹਿਸਾਬ ਨਾਲ ਛੋਟਾ ਜਾਂ ਵੱਡਾ ਹੋ ਸਕਦਾ ਹੈ ਅਤੇ ਕਈ ਵਾਰ ਤਾਂ ਸੱਟ ਵੱਜਣ ਵਾਲੀ ਚੀਜ਼ ਜਹੀ ਹੁੰਦੀ ਹੈ ਅਤੇ ਇਸ ਤਰ੍ਹਾਂ ਇਸਤੇਮਾਲ ਕੀਤੇ ਹਥਿਆਰ ਦੀ ਪਛਾਣ ਕਰਨ ਵਿੱਚ ਸਹਾਈ ਹੋ ਸਕਦੀ ਹੈ।[1] ਨੀਲ ਸਰੀਰ ਦੇ ਨਾਜ਼ੁਕ ਹਿੱਸਿਆਂ ਵਿੱਚ, ਜਿੱਥੇ ਖੂਨ ਦੀਆਂ ਨਾੜਾਂ ਵਧ ਹੋਣ, ਉੱਥੇ ਜਾਂ ਜਿੱਥੇ ਮਾਸਪੇਸ਼ੀਆਂ ਘੱਟ ਹੋਣ ਉੱਥੇ ਵਧ ਦਿਸਦੇ ਹਨ। ਕਈ ਵਾਰ ਨੀਲ ਵਾਰ ਦੀ ਜਗ੍ਹਾ ਤੋਂ ਦੂਰ ਬਣਦੇ ਹਨ, ਜਿਵੇਂ ਕਿ ਜੇਕਰ ਵਾਰ ਸਿਰ ਤੇ ਕੀਤਾ ਜਾਵੇ ਤਾਂ ਨੀਲ ਅਕਸਰ ਅੱਖ ਤੇ ਪੈਂਦਾ ਹੈ ਕਿਉਂਕਿ ਖੂਨ ਦਾ ਰਿਸਾਵ ਸਭ ਤੋਂ ਛੋਟੇ ਰਸਤੇ ਵੱਲ ਹੁੰਦਾ ਹੈ ਅਤੇ ਇਹ ਗ੍ਰੁਤਵਾਕਰਸ਼੍ਣ ਕਰਕੇ ਥੱਲੇ ਨੂੰ ਰਿਸਦਾ ਹੈ, ਅਜਿਹੇ ਨੀਲ ਨੂੰ ਪਰਵਾਸੀ ਨੀਲ ਕਹਿੰਦੇ ਹਨ। [2]
ਕਾਰਨ
[ਸੋਧੋ]ਨੀਲ ਅਕਸਰ ਬਿਨਾ ਧਾਰ ਵਾਲੀਆਂ, ਨਿਰਮਲ ਚੀਜ਼ਾਂ ਤੋਂ ਹੀ ਵੱਜਦੇ ਹਨ। ਜਾਂ ਤਾਂ ਕੋਈ ਖੁੰਢੀ ਚੀਜ਼ ਬੰਦੇ ਦੇ ਵੱਜੇ ਜਾਂ ਬੰਦਾ ਕਿਸੇ ਸਪਾਟ ਜਗ੍ਹਾ ਤੇ ਡਿੱਗ ਜਾਵੇ ਤਾ ਨੀਲ ਪੈਂਦੇ ਹਨ। ਪਰ ਕਈ ਵਾਰ ਕੁਝ ਹੋਰ ਕਾਰਨ ਜਿਵੇਂ ਕਿ ਬਾਲ ਸ਼ੋਸ਼ਣ, ਘਰੇਲੂ ਹਿੰਸਾ ਅਤੇ ਕਈ ਖੂਨ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਮਧੁਮੇਹ ਕਰਕੇ ਵੀ ਨੀਲ ਪੈ ਜਾਂਦੇ ਹਨ।
ਆਕਾਰ ਅਤੇ ਸ਼ਕਲ
[ਸੋਧੋ]ਆਮ ਤੌਰ 'ਤੇ ਨੀਲ ਦਾ ਆਕਾਰ ਗੋਲ ਹੁੰਦਾ ਹੈ ਕਿਓਂਕਿ ਇਹ ਖੂਨ ਦੇ ਬਿਨਾ ਅੜਚਨ ਤੋਂ ਰਿਸਾਵ ਨਾਲ ਬਣਦੇ ਹਨ। ਕਈ ਵਾਰ ਨਮੂਨੇ ਵਾਲੇ ਨੀਲ ਵੀ ਪੈ ਜਾਂਦੇ ਹਨ ਜੋ ਕਿ ਇਹ ਪਤਾ ਲਗਾਉਣ ਵਿੱਚ ਸਹਾਈ ਹੁੰਦੇ ਹਨ ਕਿ ਸੱਟ ਕਿਸ ਚੀਜ਼ ਨਾਲ ਵੱਜੀ ਹੈ।
- ਹਾਲਤ ਅਤੇ ਟਿਸ਼ੂ ਦੀ ਕਿਸਮ: ਨਰਮ ਟਿਸ਼ੂਆਂ ਵਿੱਚ, ਮਜ਼ਬੂਤੀ ਵਾਲੇ ਟਿਸ਼ੂ ਦੀ ਤੁਲਨਾ ਵਿੱਚ ਇੱਕ ਵੱਡਾ ਨੀਲ ਪੈਂਦਾ ਹੈ ਅਤੇ ਉਹ ਵਧ ਸੁੱਜਦਾ ਹੈ
- ਉਮਰ: ਬਜ਼ੁਰਗ ਚਮੜੀ ਅਤੇ ਹੋਰ ਟਿਸ਼ੂਆਂ ਅਕਸਰ ਪਤਲੇ ਜਾਂ ਘੱਟ ਲਚਕੀਲੇ ਹੁੰਦੇ ਹਨ, ਜਿਸ ਕਰਕੇ ਨੀਲ ਪੈਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
- ਲਿੰਗ: ਚਮੜੀ ਦੇ ਉਪਰ ਵਧੇਰੇ ਚਰਬੀ ਦੇ ਕਾਰਨ ਔਰਤਾਂ ਵਿੱਚ ਵਧੇਰੇ ਨੀਲ ਪੈਂਦੇ ਹਨ।
- ਚਮੜੀ ਦਾ ਰੰਗ: ਹਲਕੇ ਰੰਗ ਦੀ ਚਮੜੀ ਤੇ ਸੱਟ ਦਾ ਨਿਸ਼ਾਨ ਵਧੇਰੇ ਨਜ਼ਰ ਆਉਂਦਾ ਹੈ।
- ਬੀਮਾਰੀਆਂ: ਵਧੇਰੇ ਖੂਨ ਦੇ ਰੋਗਾਂ ਕਰਕੇ ਜਿਵੇਂ ਕਿ- ਖੂਨ ਦੀ ਜਮਾਵਟ, ਪ੍ਲੇਟਲੈਟ ਅਤੇ ਖੂਨ ਦੀਆਂ ਨਾੜੀਆਂ ਦੀਆਂ ਬੀਮਾਰੀਆਂ ਖੂਨ ਦੇ ਵਧ ਰਿਸਾਵ ਕਰਕੇ, ਨੀਲ ਨੂੰ ਵਧਾਉਂਦੀਆਂ ਹਨ।
- ਸਥਾਨ: ਜ਼ਿਆਦਾ ਵਿਆਪਕ ਗੜਬੜ ਹੋਣ ਕਾਰਨ ਜ਼ਿਆਦਾ ਖ਼ੂਨ ਵਹਿਣ ਲੱਗ ਜਾਂਦਾ ਹੈ। ਖੇਤਰ ਜਿਵੇਂ ਕਿ ਬਾਹਾਂ, ਗੋਡਿਆਂ, ਅਤੇ ਚਿਹਰੇ ਦੇ ਖੇਤਰ ਖਾਸ ਤੌਰ 'ਤੇ ਨੀਲ ਪੈਂਦੇ ਹਨ।
- ਸ਼ਕਤੀ: ਜਿੰਨੀ ਵਧ ਸ਼ਕਤੀ, ਓਨੀਂ ਵੱਡੀ ਸੱਟ
ਗੰਭੀਰਤਾ
[ਸੋਧੋ]ਸੱਟ ਲੱਗਣ ਅਤੇ ਸੱਟ ਦੇ ਖਤਰੇ ਨੂੰ ਸ਼੍ਰੇਣੀਬੱਧ ਕਰਨ ਲਈ ਨੀਲ ਨੂੰ 0-5 ਦੇ ਪੈਮਾਨੇ 'ਤੇ ਸਕੋਰ ਕੀਤਾ ਜਾ ਸਕਦਾ ਹੈ।
ਖਤਰਾ ਸਕੋਰ | ਗੰਭੀਰਤਾ ਦਾ ਪੱਧਰ | ਨੋਟ |
---|---|---|
0 | ਹਲਕਾ ਨੀਲ | ਕੋਈ ਨੁਕਸਾਨ ਨਹੀਂ |
1 | ਮਹੀਨ ਨੀਲ | ਹਲਕਾ ਨੁਕਸਾਨ |
2 | ਦਰਮਿਆਨਾ ਨੀਲ | ਥੋੜਾ ਨੁਕਸਾਨ |
3 | ਗੰਭੀਰ ਨੀਲ | ਖਤਰਨਾਕ |
4 | ਅਤਿ ਗੰਭੀਰ ਨੀਲ | ਖਤਰਨਾਕ |
ਚਕਿਤਸਾ ਦੇ ਕੁਝ ਪਹਿਲੂ
[ਸੋਧੋ]- ਨੀਲ ਦੀ ਸ਼ਕਲ ਤੇ ਅਕਾਰ ਤੋਂ ਅਪਰਾਧ ਵਿੱਚ ਇਸਤੇਮਾਲ ਕੀਤੀ ਇਕਾਈ ਅਤੇ ਸੱਟ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।
- ਨੀਲ ਦੀ ਜਾਂਚ ਕਰਕੇ, ਵਾਰਦਾਤ ਦੇ ਸਮੇਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
- ਨੀਲ ਦੀ ਜਾਂਚ ਤੋਂ ਮਾਰਨ ਵਾਲੇ ਬਾਰੇ ਅਤੇ ਵਾਰਦਾਤ ਦੌਰਾਨ ਹੋਈਆਂ ਘਟਨਾਵਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ।
- ਨੀਲ ਦੀ ਜਗ੍ਹਾ ਅਤੇ ਅਕਾਰ ਤੋਂ ਇਹ ਜਾਣਿਆ ਜਾ ਸਕਦਾ ਹੈ ਕਿ ਕੀ ਇਹ ਸੱਟ ਕਤਲ, ਜਾਂ ਖੁਦਕੁਸ਼ੀ ਦੀ ਕੋਸ਼ਿਸ਼ ਦੇ ਦੌਰਾਨ ਵੱਜੀ ਹੈ, ਜਾਂ ਇਹ ਇੱਕ ਹਾਦਸਾ ਸੀ.
- ਲੜਾਈ ਵਿੱਚ ਭਾਗੀਆਂ ਦੁਆਰਾ ਦਿੱਤੀ ਜਾਣਕਾਰੀ ਜਾਂਚਣ ਵਿੱਚ ਵੀ ਇਸਦੀ ਜਾਂਚ ਸਹਾਈ ਹੋ ਸਕਦੀ ਹੈ।
ਗੈਲਰੀ
[ਸੋਧੋ]-
ਘਰੇਲੂ ਹਿੰਸਾ ਵਿੱਚ ਪਿਆ ਨੀਲ (ਵੱਖ ਵੱਖ ਕਾਰਣਾਂ ਨਾਲ ਪਏ ਨੀਲਾਂ ਦੀਆਂ ਤਸਵੀਰਾਂ)
-
ਪਿੱਤੇ ਦੇ ਅਪ੍ਰੇਸ਼ਨ ਤੋਂ ਬਾਅਦ ਪਿਆ ਨੀਲ
-
ਸਾਇਕਲ ਤੋਂ ਡਿੱਗ ਕੇ ਪਿਆ ਨੀਲ
-
ਸਮੇਂ ਅਨੁਸਾਰ ਨੀਲ ਵਿੱਚ ਆਉਣ ਵਾਲੇ ਬਦਲਾਵ ਦਰਸ਼ਾਉਂਦੀ ਹੋਈ ਤਸਵੀਰ
-
ਪਰਵਾਸੀ ਨੀਲ