ਸਮੱਗਰੀ 'ਤੇ ਜਾਓ

ਨੌਨ-ਸਾਈਨੋਸੋਡਲ ਵੇਵਫਾਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਈਨ, ਸਕੇਅਰ ਜਾਂ ਚੌਰਸ, ਤ੍ਰਿਭੁਜ ਅਤੇ ਆਰੀਦੰਦ ਵੇਵਫਾਰਮਾਂ

ਨੌਨ-ਸਾਈਨੌਸੋਡਲ ਵੇਵਫਾਰਮਾਂ ਉਹ ਵੇਵਫਾਰਮਾਂ ਹੁੰਦੀਆਂ ਜਿਹੜੀਆਂ ਸ਼ੁੱਧ ਸਾਈਨ ਵੇਵ ਨਹੀਂ ਹੁੰਦੀਆਂ। ਇਹਨਾਂ ਨੂੰ ਆਮ ਤੌਰ 'ਤੇ ਆਮ ਗਣਿਤਿਕ ਫੰਕਸ਼ਨਾਂ ਦੁਆਰਾ ਲਿਆ ਜਾਂਦਾ ਹੈ। ਇੱਕ ਸ਼ੁੱਧ ਸਾਈਨ ਵੇਵ ਇੱਕ ਹੀ ਫ਼ਰੀਕੁਐਂਸੀ ਦੀ ਬਣੀ ਹੁੰਦੀ ਹੈ, ਜਦਕਿ ਇੱਕ ਨੌਨ-ਸਾਈਨੌਸੋਡਲ ਵੇਵਫਾਰਮ ਨੂੰ ਵੱਖੋ-ਵੱਖ ਫ਼ਰੀਕੁਐਂਸੀ ਵਾਲੀਆਂ ਇੱਕ ਤੋਂ ਵੱਧ ਸਾਈਨ ਵੇਵਾਂ ਨਾਲ ਦਰਸਾਇਆ ਜਾ ਸਕਦਾ ਹੈ। ਇਹ ਇਕੱਠੀਆਂ ਸਾਈਨ ਵੇਵਾਂ ਸਭ ਤੋਂ ਘੱਟ ਫ਼ਰੀਕੁਐਂਸੀ ਦੀ ਸੰਪੂਰਨ ਅੰਕ ਨਾਲ ਗੁਣਾ ਹੁੰਦੀਆਂ ਹਨ। ਹਰੇਕ ਭਾਗੀਦਾਰ ਸਾਈਨ ਵੇਵ ਦੀ ਫ਼ਰੀਕੁਐਂਸੀ ਅਤੇ ਐਂਪਲੀਟਿਊਡ ਨੂੰ ਗਣਿਤਿਕ ਤਕਨੀਕ ਜਿਸਨੂੰ ਫ਼ੋਰੀਅਰ ਤਕਨੀਕ ਕਿਹਾ ਜਾਂਦਾ ਹੈ, ਨਾਲ ਲੱਭਿਆ ਜਾ ਸਕਦਾ ਹੈ। ਨੌਨ-ਸਾਈਨੌਸੋਡਲ ਵੇਵਫਾਰਮਾਂ ਗਣਿਤ, ਸੰਗੀਤ, ਇਲੈਕਟ੍ਰੋਨਿਕਸ ਆਦਿ ਵਿੱਚ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਚੌਰਸ ਵੇਵ, ਆਇਤਾਕਾਰ ਵੇਵ, ਤ੍ਰਿਭੁਜ ਵੇਵ, ਨੋਕਦਾਰ ਵੇਵ, ਸਮਲੰਬ ਵੇਵ ਅਤੇ ਆਰੀਦੰਦ ਵੇਵ ਆਦਿ ਇਸਦੀਆਂ ਉਦਾਹਰਨਾਂ ਹਨ।