ਪਥਰਾਟ
ਪਥਰਾਟ ਜਾਂ ਪੱਥਰੀ ਪਿੰਜਰ ਦੁਰਾਡੇ ਅਤੀਤ ਦੇ ਜਾਨਵਰਾਂ, ਬੂਟਿਆਂ ਅਤੇ ਹੋਰ ਪ੍ਰਾਣੀਆਂ ਦੇ ਸਾਂਭੇ ਹੋਏ ਮਹਿਫ਼ੂਜ਼ ਖੁਰਾ-ਖੋਜ ਜਾਂ ਅਸਥੀਆਂ ਅਤੇ ਉਹਨਾਂ ਦੀ ਰਹਿੰਦ-ਖੂੰਹਦ ਨੂੰ ਕਿਹਾ ਜਾਂਦਾ ਹੈ। ਲੱਭ ਅਤੇ ਅਲੱਭ ਪਥਰਾਟਾਂ ਦੀ ਮੁਕੰਮਲਤਾ ਅਤੇ ਉਹਨਾਂ ਦੀ ਪਥਰਾਟਾਂ ਵਾਲ਼ੇ ਪੱਥਰਾਂ ਅਤੇ ਗਾਦ-ਭਰੀਆਂ ਤਹਿਆਂ ਵਿਚਲੇ ਟਿਕਾਣੇ ਨੂੰ ਪਥਰਾਟ ਵੇਰਵਾ ਆਖਿਆ ਜਾਂਦਾ ਹੈ।
ਭੂ-ਵਿਗਿਆਨਕ ਸਮੇਂ ਦੇ ਉਰਾਰ-ਪਾਰ ਪਥਰਾਟਾਂ ਦੀ ਪੜ੍ਹਾਈ, ਉਹ ਕਿਵੇਂ ਬਣੇ ਅਤੇ ਉਹਨਾਂ ਦੀਆਂ ਵੱਖੋ-ਵੱਖ ਜਾਤੀਆਂ ਵਿਚਲੇ ਮੇਲਜੋਲਾਂ ਦੀ ਘੋਖ ਪਥਰਾਟ ਵਿਗਿਆਨ ਦੇ ਕਾਰਜ-ਖੇਤਰਾਂ ਵਿੱਚ ਸ਼ਾਮਲ ਹਨ। ਅਜਿਹੇ ਨਮੂਨੇ ਨੂੰ "ਪਥਰਾਟ" ਆਖਿਆ ਜਾਂਦਾ ਹੈ ਜੇਕਰ ਉਹ ਕਿਸੇ ਘੱਟੋ-ਘੱਟ ਉਮਰ ਤੋਂ ਪੁਰਾਣਾ ਹੋਵੇ, ਆਮ ਤੌਰ ਉੱਤੇ 10,000 ਸਾਲਾਂ ਦੀ ਮਨ-ਮੰਨੀ ਮਿਤੀ ਤੋਂ ਪੁਰਾਣਾ।[1] ਹੋ, ਪਥਰਾਟਾਂ ਦੀ ਉਮਰ ਸਭ ਤੋਂ ਨਵੇਂ ਹੋਲੋਸੀਨ ਜ਼ਮਾਨੇ ਦੇ ਅਰੰਭ ਤੋਂ ਲੈ ਕੇ ਸਭ ਤੋਂ ਪੁਰਾਣੇ ਆਰਕੀਆਈ ਜੁੱਗ ਤੱਕ ਭਾਵ 3.48 ਅਰਬ ਵਰ੍ਹੇ ਤੱਕ ਹੋ ਸਕਦੀ ਹੈ।[2][3][4] ਜਦੋਂ ਭੂ-ਵਿਗਿਆਨੀਆਂ ਨੇ ਇਹ ਵੇਖਿਆ ਕਿ ਖ਼ਾਸ ਕਿਸਮਾਂ ਦੇ ਪਥਰਾਟ ਖ਼ਾਸ ਤਰਾਂ ਦੇ ਪੱਥਰਾਂ ਦੀਆਂ ਤਹਿਆਂ ਨਾਲ਼ ਜੁੜੇ ਹੋਏ ਹੁੰਦੇ ਹਨ ਤਾਂ ਉਹਨਾਂ ਨੇ 19ਵੇਂ ਸੈਂਕੜੇ ਵਿੱਚ ਇੱਕ ਭੂ-ਵਿਗਿਆਨਕ ਵਕਤੀ-ਲਕੀਰ ਨੂੰ ਮਾਨਤ ਦੇ ਦਿੱਤੀ। ਅਗੇਤਰੇ 20ਵੇਂ ਸੈਂਕੜੇ ਵਿੱਚ ਰੇਡੀਓਮੀਟਰੀ ਤਾਰੀਖੀ ਦੀਆਂ ਤਕਨੀਕਾਂ ਦਾ ਵਿਕਾਸ ਹੋਣ ਨਾਲ਼ ਕਈ ਤਰਾਂ ਦੀਆਂ ਤਹਿਆਂ ਅਤੇ ਉਹਨਾਂ ਵਿਚਲੇ ਪਥਰਾਟਾਂ ਦੀ ਅੰਕੀ ਜਾਂ "ਪੂਰੀ-ਪੂਰੀ" ਉਮਰ ਦਾ ਪਤਾ ਲਾਉਣਾ ਯਕੀਨੀ ਹੋ ਗਿਆ।
ਤਸਵੀਰਾਂ
[ਸੋਧੋ]-
ਤਿੰਨ ਨਿੱਕੇ ਐਮੋਨਾਈਟ ਪਥਰਾਟ, ਹਰੇਕ ਲਗਭਗ ਡੇਢ ਸੈਂਟੀਮੀਟਰ ਚੌੜਾ
-
ਵਾਇਓਮਿੰਗ ਦੀ ਹਰਾ ਦਰਿਆ ਬਣਤਰ ਤੋਂ ਮਿਲੀ ਈਓਸੀਨ ਪਥਰਾਟੀ ਮੱਛੀ ਪ੍ਰਿਸਕਾਕਾਰਾ ਲੀਆਪਸ
-
ਇੱਕ ਪਥਰਾਟੀ ਟਰਾਈਲੋਬਾਈਟ, ਐਸੇਫ਼ਸ ਕੋਵਾਲਿਊਸਕੀ
-
ਪਥਰਾਟੀ ਝੀਂਗਾ (ਕਰੀਟੇਸ਼ੀਅਸ)
-
ਪਥਰਾਈ ਹੋਈ ਨਰਮ ਲੱਕੜ
-
Eocene fossil flower, collected August 2010 from Clare family fossil quarry, Florissant, Colorado
-
ਇੱਕ ਪਰੀ-ਨਾਨ ਪਥਰਾਟ ਜੋ ਯੂਕੇ ਵਿੱਚ ਸਭ ਤੋਂ ਵੱਧ ਮਿਲ਼ਨ ਵਾਲ਼ੇ ਪਥਰਾਟਾਂ ਵਿੱਚੋਂ ਇੱਕ ਹੈ
-
ਪ੍ਰੋਡਕਟਿਡ ਬਰੈਂਕੀਓਪੌਡ ਦੇ ਪੁੱਠਾ ਵਾਲਵ
ਹੋਰ ਪੜ੍ਹਨ ਲਈ
[ਸੋਧੋ]- ਪਥਰਾਟ ਬਣਨਾ ਬਹੁਤ ਹੀ ਔਖਾ ਕੰਮ ਹੈ[permanent dead link], ਔਲੀਵੀਆ ਜੂਡਸਨ ਵੱਲੋਂ, ਦ ਨਿਊ ਯਾਰਕ ਟਾਈਮਜ਼
- ਸਿਰਫ਼ ਹੱਡੀਆਂ ਹੀ ਪਥਰਾਟ ਨਹੀਂ ਹੁੰਦੀਆਂ Archived 2009-03-15 at the Wayback Machine., ਔਲੀਵੀਆ ਜੂਡਸਨ ਵੱਲੋਂ, ਦ ਨਿਊ ਯਾਰਕ ਟਾਈਮਜ਼
ਬਾਹਰੀ ਜੋੜ
[ਸੋਧੋ]- Fossils on In Our Time at the BBC. (listen now)
- ਸਮੇਂ ਅਤੇ ਵਿਕਾਸ ਦੇ ਨਾਲ਼-ਨਾਲ਼ ਅਮਲੀ ਪਥਰਾਟ ਅਜਾਇਬਘਰ
- ਸੰਯੁਕਤ ਰਾਜ ਦੇ ਪਥਰਾਟ-ਫਾਟਕ, ਭੂਗਰਭ ਵਿਗਿਆਨ ਅਤੇ ਪਥਰਾਟ Archived 2009-09-30 at the Wayback Machine.
- The Fossil Record, a complete listing of the families, orders, class and phyla found in the fossil record Archived 2012-05-03 at the Wayback Machine.
- ਜੀਵ-ਖੋਰ ਵੈੱਬਸਾਈਟ, ਪਥਰਾਟ ਰਿਕਾਰਡ ਸਮੇਤ Archived 2012-12-01 at the Wayback Machine.
- ਪਥਰਾਟ ਵਿਗਿਆਨ ਕਰਲੀ ਉੱਤੇ
- Ernest Ingersoll (1920). "Fossils". Encyclopedia Americana.
- ↑ "theNAT:: San Diego Natural History Museum:: Your Nature Connection in Balboa Park:: Frequently Asked Questions". Sdnhm.org. Retrieved 5 November 2012.
- ↑ Borenstein, Seth (13 November 2013). "Oldest fossil found: Meet your microbial mom". Associated Press. Retrieved 15 November 2013.
- ↑ Noffke, Nora; Christian, Christian; Wacey, David; Hazen, Robert M. (8 November 2013). "Microbially Induced Sedimentary Structures Recording an Ancient Ecosystem in the ca. 3.48 Billion-Year-Old Dresser Formation, Pilbara, Western Australia". Astrobiology (journal). 13 (12): 1103. Bibcode:2013AsBio..13.1103N. doi:10.1089/ast.2013.1030.
- ↑ "Oldest 'microfossils' raise hopes for life on Mars". The Washington Post. 21 August 2011. Retrieved 21 August 2011.
{{cite news}}
:|first=
missing|last=
(help)
Wade, Nicholas (21 August 2011). "Geological Team Lays Claim to Oldest Known Fossils". The New York Times. Retrieved 21 August 2011.