ਸਮੱਗਰੀ 'ਤੇ ਜਾਓ

ਪਰਾਸ਼ਰ ਝੀਲ

ਗੁਣਕ: 31°45′15″N 77°06′05″E / 31.75426°N 77.10141°E / 31.75426; 77.10141
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਾਸ਼ਰ ਝੀਲ
ਪਰਾਸ਼ਰ ਝੀਲ
ਪਰਾਸ਼ਰ ਝੀਲ
Location of Prashar lake within Himachal Pradesh
Location of Prashar lake within Himachal Pradesh
ਪਰਾਸ਼ਰ ਝੀਲ
Location of Prashar lake within Himachal Pradesh
Location of Prashar lake within Himachal Pradesh
ਪਰਾਸ਼ਰ ਝੀਲ
ਸਥਿਤੀਮੰਡੀ ਜ਼ਿਲ੍ਹਾ
ਗੁਣਕ31°45′15″N 77°06′05″E / 31.75426°N 77.10141°E / 31.75426; 77.10141
Typeਹੋਲੋਮਿਕ
Primary inflowsਮੀਂਹ ਦਾ ਪਾਣੀ
Primary outflowsਵਾਸ਼ਪੀਕਰਨ
Basin countriesਭਾਰਤ
Surface area1 ha (2.5 acres)
Surface elevation2,730 m (8,960 ft)
ਹਵਾਲੇwww.hptdc.gov.in

ਪਰਾਸ਼ਰ ਝੀਲ ਇੱਕ ਤਾਜ਼ੇ ਪਾਣੀ ਦੀ ਝੀਲ ਹੈ ਜੋ ਹਿਮਾਚਲ ਪ੍ਰਦੇਸ਼, ਭਾਰਤ ਦੇ ਮੰਡੀ ਜ਼ਿਲ੍ਹੇ ਵਿੱਚ 2,730 metres (8,960 ft) ਦੀ ਉਚਾਈ 'ਤੇ ਸਥਿਤ ਹੈ। ਇਹ ਮੰਡੀ ਕਸਬੇ ਦੇ ਪੂਰਬ ਵੱਲ 49 ਕਿਲੋਮੀਟਰ 'ਤੇ ਸਥਿਤ ਹੈ ਅਤੇ ਇਸਦੇ ਕੰਢੇ 'ਤੇ ਰਿਸ਼ੀ ਪਰਾਸ਼ਰ ਨੂੰ ਸਮਰਪਿਤ ਤਿੰਨ ਮੰਜ਼ਿਲਾ ਪਗੋਡਾ-ਵਰਗੇ ਮੰਦਰ ਹਨ। ਇਸ ਦੇ ਅੰਦਰ ਇੱਕ ਤੈਰਦਾ ਟਾਪੂ ਹੈ।

ਇਤਿਹਾਸ

[ਸੋਧੋ]

ਕਿਹਾ ਜਾਂਦਾ ਹੈ ਕਿ ਰਿਸ਼ੀ ਪਰਾਸ਼ਰ ਦੇ ਕਿਸੇ ਸਮੇਂ ਇੱਥੇ ਆ ਕੇ ਭਗਤੀ ਕੀਤੀ ਸੀ ਜਿਸ ਕਰਕੇ ਇਸ ਝੀਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮੰਦਰ ਦਾ ਨਿਰਮਾਣ 13ਵੀਂ ਸਦੀ ਵਿੱਚ ਮੰਡੀ ਦੇ ਰਾਜਾ ਬਾਨ ਸੇਨ ਦੁਆਰਾ ਪਰਾਸ਼ਰ ਰਿਸ਼ੀ ਦੇ ਸਨਮਾਨ ਵਿੱਚ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਹਿਮਾਚਲੀ ਆਰਕੀਟੈਕਚਰ ਨੂੰ ਧਿਆਨ ਵਿੱਚ ਰੱਖਦੇ ਹੋਏ, ਝੀਲ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖਿਆ ਗਿਆ ਸੀ।[1]

ਵੇਰਵੇ

[ਸੋਧੋ]

ਇਹ ਝੀਲ ਸਮੁੰਦਰ ਤਲ ਤੋਂ 2,730 m (8,960 ft) ਦੀ ਉਚਾਈ 'ਤੇ ਸਥਿਤ ਹੈ। ਰਿਸ਼ੀ ਪਰਾਸ਼ਰ ਵੱਲੋਂ ਇੱਥੇ ਭਗਤੀ ਕਰਨ ਦੇ ਕਰਕੇ ਇਸ ਡੂੰਘੇ ਨੀਲੇ ਪਾਣੀ ਦੀ ਝੀਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਬਰਫ਼ ਨਾਲ ਢੱਕੀਆਂ ਚੋਟੀਆਂ ਨਾਲ ਘਿਰੀ ਝੀਲ ਜਿੱਥੋਂ ਤੇਜ਼ ਵਗਦਾ ਬਿਆਸ ਦਰਿਆ ਦਿਖਾਈ ਦਿੰਦਾ ਹੈ, ਇਹ ਝੀਲ ਮੰਡੀ ਤੋਂ ਜਾਂ ਕੁੱਲੂ ਘਾਟੀ ਦੇ ਬਜੌਰਾ ਤੋਂ ਪਹੁੰਚਦੀ ਹੈ।[2][3] ਦੋਵੇਂ ਰਸਤੇ 49 ਕਿ.ਮੀ (30 ਮੀਲ) ਹਨ । ਝੀਲ ਵਿੱਚ ਇੱਕ ਗੋਲ, ਤੈਰਦਾ ਟਾਪੂ ਹੈ, ਜੋ ਕਿ ਦੁਨੀਆ ਭਰ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਕੁਦਰਤੀ ਵਰਤਾਰਾ ਹੈ। ਤੈਰਦਾ ਟਾਪੂ ਝੀਲ ਵਿੱਚ ਸਾਰੀਆਂ ਦਿਸ਼ਾਵਾਂ ਵਿੱਚ ਘੁੰਮਦਾ ਹੈ। ਤੈਰਦੀ ਜ਼ਮੀਨ ਝੀਲ ਦੇ 7% ਖੇਤਰ ਨੂੰ ਕਵਰ ਕਰਦੀ ਹੈ।

ਮੰਦਰ ਦਾ ਦ੍ਰਿਸ਼, ਪਰਾਸ਼ਰ ਝੀਲ

ਮੰਦਰ ਤੇਰ੍ਹਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਦੰਤਕਥਾ ਹੈ ਕਿ ਇਸਨੂੰ ਇੱਕ ਬੱਚੇ ਦੁਆਰਾ ਇੱਕੋ ਦਰੱਖਤ ਤੋਂ ਬਣਾਇਆ ਗਿਆ ਸੀ। ਹੁਣ ਤੱਕ ਕਿਸੇ ਨੇ ਵੀ ਪਰਾਸ਼ਰ ਝੀਲ ਦੀ ਡੂੰਘਾਈ ਦਾ ਪਤਾ ਨਹੀਂ ਲਗਾਇਆ ਹੈ। ਕਿਹਾ ਜਾਂਦਾ ਹੈ ਕਿ ਗੋਤਾਖੋਰ ਇਸ ਦੀ ਡੂੰਘਾਈ ਦਾ ਪਤਾ ਨਹੀਂ ਲਗਾ ਪਾਏ।[4]

ਮਿਥਿਹਾਸ

[ਸੋਧੋ]

ਇਹ ਮੰਨਿਆ ਜਾਂਦਾ ਹੈ ਕਿ ਰਿਸ਼ੀ ਪਰਾਸ਼ਰ ਨੇ ਇਸ ਝੀਲ ਦੇ ਕੰਢੇ 'ਤੇ ਤਪੱਸਿਆ ਕੀਤੀ ਸੀ, ਇਸ ਲਈ ਇਸਦਾ ਨਾਮ ਪਰਾਸ਼ਰ ਝੀਲ ਰੱਖਿਆ ਪੈ ਗਿਆ। ਇਹ ਵੀ ਕਹਿੰਦੇ ਹਨ ਕਿ ਭੀਮ, ਪਾਂਡਵ ਭਰਾਵਾਂ ਵਿੱਚੋਂ ਇੱਕ ਨੇ ਇਹ ਝੀਲ ਬਣਾਈ ਸੀ। ਕੁਰੂਕਸ਼ੇਤਰ/ਮਹਾਭਾਰਤ ਯੁੱਧ ਤੋਂ ਬਾਅਦ ਪਾਂਡਵ ਭਗਵਾਨ ਕਾਮਰੁਨਾਗ ਨਾਲ ਵਾਪਸ ਪਰਤ ਰਹੇ ਸਨ। ਜਦੋਂ ਉਹ ਇਸ ਸਥਾਨ 'ਤੇ ਪਹੁੰਚੇ ਤਾਂ ਕਮਰੁਨਾਗ ਨੇ ਸ਼ਾਂਤ ਮਾਹੌਲ ਨਾਲ਼ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਹਮੇਸ਼ਾ ਲਈ ਇੱਥੇ ਰਹਿਣ ਦਾ ਫੈਸਲਾ ਕੀਤਾ। ਇਸ ਲਈ, ਭੀਮ ਨੇ ਪਹਾੜ ਉੱਤੇ ਆਪਣੀ ਕੂਹਣੀ ਮਾਰੀ ਅਤੇ ਧਰਤੀ ਵਿੱਚ ਇੱਕ ਵੱਡਾ ਟੋਆ ਪੈ ਗਿਆ। ਇਹ ਟੋਆ ਫਿਰ ਪਰਾਸ਼ਰ ਝੀਲ ਬਣ ਗਿਆ।[5]

ਭੂਗੋਲ

[ਸੋਧੋ]

ਪਰਾਸ਼ਰ ਝੀਲ ਸੜਕ ਰਾਹੀਂ ਮੰਡੀ ਸ਼ਹਿਰ ਤੋਂ ਲਗਭਗ 49 ਕਿਲੋਮੀਟਰ ਦੂਰ ਹੈ। ਝੀਲ ਦੀ ਡੂੰਘਾਈ ਅਜੇ ਪਤਾ ਨਹੀਂ ਲੱਗੀ।

ਗੈਲਰੀ

[ਸੋਧੋ]

ਪਰਾਸ਼ਰ ਝੀਲ, ਮੰਦਰ ਅਤੇ ਆਲੇ-ਦੁਆਲੇ ਦੇ ਦ੍ਰਿਸ਼

[ਸੋਧੋ]

ਪਰਾਸ਼ਰ ਝੀਲ ਦਾ ਫਲੋਰਾ

[ਸੋਧੋ]

ਹਵਾਲੇ

[ਸੋਧੋ]
  1. "Prashar". Government of Himachal Pradesh.
  2. "Mandi - Prashar route". OpenStreetMap.org. Retrieved 20 Jan 2021.
  3. "Bajaura - Prashar route". OpenStreetMap.org. Retrieved 20 Jan 2021.
  4. "Temples in the Clouds", film by Jim Mallinson and Chicco Patuzzi, 2008, http://www.filmsouthasia.org/archive/details.php?id=1016[permanent dead link]
  5. Vinayak, Akshatha (April 24, 2018). "Mysterious Stories of Prashar Lake in Mandi". nativeplanet.com. Retrieved 20 Jan 2021.

ਬਾਹਰੀ ਲਿੰਕ

[ਸੋਧੋ]