ਸਮੱਗਰੀ 'ਤੇ ਜਾਓ

ਪਲਸ ਵੇਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਪਲਸ ਵੇਵ ਜਾਂ ਤਰੰਗ ਦੀ ਸ਼ਕਲ ਨੂੰ ਇਸਦੇ ਡਿਊਟੀ ਚੱਕਰ ਜਾਂ ਸਾਇਕਲ ਨਾਲ ਪਰਭਾਸ਼ਿਤ ਕੀਤਾ ਜਾ ਸਕਦਾ ਹੈ, ਜਿਹੜੀ ਕਿ ਇਸਦੀ ਪਲਸ ਅੰਤਰਾਲ() ਅਤੇ ਇਸਦੀ ਮਿਆਦ ਜਾਂ ਸਮੇਂ(T)ਦਾ ਅਨੁਪਾਤ ਹੁੰਦੀ ਹੈ।

ਇੱਕ ਪਲਸ ਵੇਵ (pulse wave) ਜਾਂ ਪਲਸ ਟਰੇਨ ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ ਜਿਹੜੀ ਕਿ ਸਕੇਅਰ ਵੇਵ ਨਾਲ ਮਿਲਦੀ-ਜੁਲਦੀ ਹੁੰਦੀ ਹੈ, ਪਰ ਇਸਦੀ ਸ਼ਕਲ ਸਕੇਅਰ ਵੇਵ ਦੀ ਤਰ੍ਹਾਂ ਬਿਲਕੁਲ ਚੌਰਸ ਨਹੀਂ ਹੁੰਦੀ। ਇਸਦੀ ਵਰਤੋਂ ਸਿੰਥੇਸਾਇਜ਼ਰ ਪਰੋਗਰਾਮਿੰਗ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਲਕੁਲ ਸਹੀ ਸ਼ਕਲ ਆਸੀਲੇਟਰ ਦੇ ਡਿਉਟੀ ਚੱਕਰ ਦੁਆਰਾ ਤੈਅ ਕੀਤੀ ਜਾਂਦੀ ਹੈ। ਬਹੁਤ ਸਾਰੇ ਸ਼ਿੰਥੇਸਾਇਜ਼ਰਾਂ ਵਿੱਚ ਡਿਊਟੀ ਚੱਕਰ ਨੂੰ ਹੋਰ ਵਧੀਆਂ ਡਾਇਨਾਮਿਕ ਲੈਅ ਬਣਾਉਣ ਲਈ ਮਾਡੂਲੇਟ ਕੀਤਾ ਜਾ ਸਕਦਾ ਹੈ।[1]

ਪਲਸ ਵੇਵ ਨੂੰ ਆਇਤਾਕਾਰ ਵੇਵ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ [[ਆਇਤਾਕਾਰ ਫ਼ੰਕਸ਼ਨ] ਦਾ ਪਰਿਓਡਿਕ ਰੂਪ ਹੁੰਦਾ ਹੈ। ਆਇਤਾਕਾਰ ਪਲਸ ਵੇਵ ਲਈ ਫ਼ੋਰੀਅਰ ਸੀਰੀਜ਼ ਦਾ ਵਿਸਥਾਰ ਸਮੇਂ T ਅਤੇ ਪਲਸ ਅੰਤਰਾਲ τ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ,

ਸਮਰੂਪਤਾ ਲਈ, ਸ਼ੁਰੂਆਤੀ ਸਮਾਂ(t = 0) ਇਸ ਵਿਸਥਾਰ ਵਿੱਚ ਪਹਿਲੀ ਪਲਸ ਦੇ ਅੱਧ ਵਿੱਚ ਹੈ। ਫ਼ੇਜ਼ ਨੂੰ ਗਰਾਫ਼ ਦੇ ਨਾਲ ਢੁੱਕਵਾਂ ਵਿਖਾਉਣ ਲਈ t ਨੂੰ t - τ/2 ਨਾਲ ਬਦਲਿਆ ਜਾ ਸਕਦਾ ਹੈ।


ਹਵਾਲੇ

[ਸੋਧੋ]